ਦੇਸ਼

ਡੀਜੀਪੀ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਗੁਰਤੇਜ ਜੋਸ਼ੀ ਮਾਲੇਰਕੋਟਲਾ,

ਹਲਕਾ ਮਾਲੇਰਕੋਟਲਾ ਤੋਂ ਕਾਂਗਰਸੀ ਉਮੀਦਵਾਰ ਮੈਡਮ ਰਜ਼ੀਆ ਸੁਲਤਾਨਾ ਦੀ ਚੋਣ ਮੁਹਿੰਮ ‘ਚ ਉਸ ਦੇ ਪਤੀ ਸ੍ਰੀ ਮੁਹੰਮਦ ਮੁਸਤਫ਼ਾ ਜੋਕਿ ਪੰਜਾਬ ਦੇ ਡੀ. ਜੀ. ਪੀ. ਮਨੁੱਖੀ ਅਧਿਕਾਰ ਕਮਿਸ਼ਨ ਹਨ ਵੱਲੋਂ ਦਖਲਅੰਦਾਜ਼ੀ ਕਰਨ ਦੇ ਸਬੰਧ ‘ਚ ਹਲਕੇ ਦੇ ਅਕਾਲੀ ਉਮੀਦਵਾਰ ਸ੍ਰੀ ਮੁਹੰਮਦ ਓਵੈਸ ਵੱਲੋਂ ਪਾਰਟੀ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਗਈ ਓਵੈਸ ਦੀ ਸ਼ਿਕਾਇਤ ‘ਤੇ ਮੁੱਖ ਦਫਤਰੀ ਸਕੱਤਰ ਚਰਨਜੀਤ ਸਿੰਘ ਬਰਾੜ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ
ਇਸ ਸਬੰਧੀ ਅਕਾਲੀ ਉਮੀਦਵਾਰ ਸ੍ਰੀ ਮੁਹੰਮਦ ਓਵੈਸ  ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਇਕਾ ਦੇ ਪਤੀ ਮੁੰਹਮਦ ਮੁਸਤਫਾ ਵੱਲੋਂ ਬਿਨਾ ਵਿਭਾਗੀ ਛੁੱਟੀ ਲਏ ਮਾਲੇਰਕੋਟਲਾ ਆਉਣਾ-ਜਾਣਾ, ਉੱਚੀ ਪੁਜੀਸ਼ਨ ਦੀ ਵਰਤੋਂ ਕਰਕੇ ਵੋਟਰਾਂ ਨੂੰ ਕਾਂਗਰਸ ਦੇ ਹੱਕ ‘ਚ ਪ੍ਰਭਾਵਿਤ ਕਰਨਾ ਅਤੇ ਆਮ ਵੋਟਰਾਂ ‘ਤੇ ਜ਼ੋਰ ਪਾ ਕੇ ਕਾਂਗਰਸ ਦੇ ਹੱਕ ‘ਚ  ਪ੍ਰਚਾਰ ਕਰਨਾ ਆਦਿ ਸਬੰਧੀ ਸ਼ਿਕਾਇਤ ਕੀਤੀ ਗਈ ਹੈ

ਪ੍ਰਸਿੱਧ ਖਬਰਾਂ

To Top