Breaking News

ਡੀਟੀਸੀ ਕਿਰਾਇਆ ਕਟੌਤੀ ਮਾਮਲਾ : ਉਪ ਰਾਜਪਾਲ ਅਨਿਲ ਬੈਜਲ ਨੇ ਫਾਈਲ ਬਿਨਾ ਮਨਜ਼ੂਰੀ ਦੇ ਮੋੜੀ

ਏਜੰਸੀ ਨਵੀਂ ਦਿੱਲੀ,
ਦਿੱਲੀ ਦੇ ਨਵੇਂ ਉਪ ਰਾਜਪਾਲ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਵੀ ਰਿਸ਼ਤੇ ਮਿੱਤਰਤਾਪੂਰਨ ਰਹਿਣ ਦੇ ਅਸਾਰ ਨਜ਼ਰ ਨਹੀਂ ਆ ਰਹੇ ਦੋਵਾਂ ਦਰਮਿਆਨ ‘ਜੰਗ’ ਦੀ ਸ਼ੁਰੂਆਤ ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ) ਦੇ ਕਿਰਾਏ ‘ਚ ਕਟੌਤੀ ਕੀਤੇ ਜਾਣ ਦੀ ਫਾਈਲ ਦਿੱਲੀ ਸਰਕਾਰ ਨੂੰ ਬਿਨਾ ਮਨਜ਼ੂਰੀ ਦੇ ਵਾਪਸ ਕੀਤੇ ਜਾਣ ਤੋਂ ਸ਼ੁਰੂ ਹੋ ਗਈ ਹੈ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਮਕਸਦ ਨਾਲ ਲੋਕਾਂ ਦਾ ਰੁਝਾਨ ਜਨਤਕ ਟਰਾਂਸਪੋਰਟ ਵੱਲੋਂ ਕਰਨ ਲਈ ਪ੍ਰਯੋਗਿਕ ਤੌਰ ‘ਤੇ ਜਨਵਰੀ ਮਹੀਨੇ ਦੌਰਾਨ ਡੀਟੀਸੀ ਦੀਆਂ ਬੱਸਾਂ ਦੇ ਕਿਰਾਏ ‘ਚ 75 ਫੀਸਦੀ ਤੱਕ ਕਮੀ ਕਰਨ ਦਾ ਮਤਾ ਦਿੱਤਾ ਸੀ ਸਰਕਾਰ ਗੈਰ ਏਸੀ ਬੱਸਾਂ ਦਾ ਕਿਰਾਇਆ ਪੰਜ ਰੁਪਏ ਤੇ ਏਸੀ ਬੱਸਾਂ ਦਾ ਕਿਰਾਇਆ 10 ਰੁਪਏ ਕਰਨਾ ਚਾਹੁੰਦੀ ਸੀ ਟਰਾਂਸਪੋਰਟ ਮੰਤਰੀ ਸਤੇਂਦਰ ਜੈਨ ਨੇ ਪਿਛਲੇ ਮਹੀਨੇ ਇਸ ਦਾ ਐਲਾਨ ਕੀਤਾ ਸੀ ਉਪ ਰਾਜਪਾਲ ਦੀ ਮਨਜ਼ੂਰੀ ਲਈ ਪਿਛਲੇ  ਹਫ਼ਤੇ ਫਾਇਲ ਭੇਜੀ ਗਈ ਸੀ ਬੈਜਲ ਨੇ ਦਿੱਲੀ ਸਰਕਾਰ ਤੋਂ ਫਾਇਲ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਸੂਤਰਾਂ ਅਨੁਸਾਰ ਫਾਇਲ ਮੋੜਨ ਪਿੱਛੇ ਵਿੱਤ ਵਿਭਾਗ ਉਸਦੀ ਮਨਜ਼ੂਰੀ ਨਹੀਂ ਲੈਣਾ ਦੱਸਿਆ ਜਾ ਰਿਹਾ ਹੈ ਡੀਟੀਸੀ ਪਹਿਲਾਂ ਹੀ ਭਾਰੀ ਘਾਟੇ ‘ਚ ਹੈ ਡੀਟੀਸੀ ਦੇ ਬੇੜੇ ‘ਚ ਲਗਭਗ ਚਾਰ ਹਜ਼ਾਰ ਬੱਸਾਂ ਹਨ ਤੇ 35 ਲੱਖ ਤੋਂ ਜ਼ਿਆਦਾ ਲੋਕ ਰੋਜ਼ਾਨਾ ਇਸ ਤੋਂ ਸਫ਼ਰ ਕਰਦੇ ਹਨ ਜ਼ਿਕਰਯੋਗ ਹੈ ਕਿ ਉਪਰਾਜਪਾਲ ਨਜੀਬ ਜੰਗ ਤੇ ਮੁੱਖ ਮੰਤਰੀ ਦਰਮਿਆਨ ਅਧਿਕਾਰਾਂ ਨੂੰ ਲੈ ਕੇ ਲਗਾਤਾਰ ਟਕਰਾਅ ਬਣਿਆ ਰਿਹਾ ਸੀ

ਪ੍ਰਸਿੱਧ ਖਬਰਾਂ

To Top