Breaking News

ਤਮਿਲਨਾਡੂ : ਮੁੱਖ ਸਕੱਤਰ ਦੀ ਰਿਹਾਇਸ਼ ‘ਤੇ ਛਾਪਾ,18 ਲੱਖ ਨਗਦ ਬਰਾਮਦ

ਚੇਨੱਈ। ਤਾਮਿਲਨਾਡੂ ‘ਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਸੂਬੇ ਦੇ ਮੁੱਖ ਸਕੱਤਰ ਪੀ ਰਾਮਾ ਮੋਹਨ ਰਾਓ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਰਿਹਾਇਸ਼ ਤੇ ਦਫ਼ਤਰ ਕੈਂਪਸ ‘ਚ ਇਕੱਠੇ ਛਾਪਾ ਮਾਰਿਆ ਅਤੇ 18 ਲੱਖ ਰੁਪਏ ਨਵੇਂ ਨੋਟ ਤੇ ਦੋ ਕਿਲੋਗ੍ਰਾਮ ਸੋਨਾ ਬਰਾਮਦ ਕੀਤਾ।
ਆਮਦਨ ਕਰ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸ੍ਰੀ ਰਾਓ ਦੇ ਸੂਬਾ ਸਕੱਤਰੇਤ ਸਥਿੱਤ ਦਫ਼ਤਰ ਤੇ ਪੱਛਮੀ ਅੰਨਾਨਗਰ ‘ਚ ਉਨ੍ਹਾ ਦੀ ਰਿਹਾਇਸ਼, ਸ੍ਰੀ ਰਾਓ ਦੇ ਪੁੱਤਰ ਦੇ ਦਫ਼ਤਰ, ਰਿਹਾਇਸ਼ ਤੇ ਹੋਰ ਰਿਸ਼ਤੇਦਾਰਾਂ ਦੇ ਘਰਾਂ ਸਮੇਤ 13 ਥਾਵਾਂ ‘ਤੇ ਇਕੱਠੇ ਛਾਪੇ ਮਾਰੇ ਗਏ।
ਸਾਰੀਆਂ ਥਾਵਾਂ ‘ਤੇ ਛਾਪਾ ਮਾਰਨ ਤੋਂ ਬਾਅਦ ਤਲਾਸ਼ੀ ਦਾ ਕੰਮ ਸਵੇਰੇ ਲਗਭਗ ਸਾਢੇ ਪੰਜ ਵਜੇ ਸ਼ੁਰੂ ਹੋਇਆ, ਜੋ ਲਗਾਤਾਰ ਜਾਰੀ ਹੈ।

ਪ੍ਰਸਿੱਧ ਖਬਰਾਂ

To Top