Breaking News

ਤਲੀ ‘ਤੇ ਕੱਟ ਲਾਕੇ ਇੱਕ ਹੋਰ ਅਧਿਆਪਕ ਵੱਲੋਂ ਖੁਦਕੁਸ਼ੀ ਦੇ ਸੰਕੇਤ

ਅਸ਼ੋਕ ਵਰਮਾ ਬਠਿੰਡਾ,
ਬਠਿੰਡਾ ਵਿੱਚ ਅੱਜ ਇੱਕ ਹੋਰ ਈਜੀਐਸ ਅਧਿਆਪਕ ਨੇ ਆਪਣੀ ਤਲੀ ‘ਤੇ ਬਲੇਡ ਨਾਲ ਕੱਟ ਲਾਕੇ ਖੁਦਕੁਸ਼ੀ ਕਰ ਲੈਣ ਦੇ ਸੰਕੇਤ ਦਿੱਤੇ ਹਨ ਇਹ ਅਧਿਆਪਕ ਕਰੀਬ ਡੇਢ ਮਹੀਨੇ ਤੋਂ ਸ਼ਹਿਰ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਹੋਇਆ ਹੈ  ਇਸ ਅਧਿਆਪਕ ਦੀ ਪਛਾਣ ਨਿਸ਼ਾਂਤ ਕੁਮਾਰ ਕਪੂਰਥਲਾ ਵਜੋਂ ਹੋਈ ਹੈ
ਨਿਸ਼ਾਂਤ ਕੁਮਾਰ ਨੇ ਅੱਜ ਯੂਨੀਅਨ ਦੀ ਲੈਟਰਪੈਡ ‘ਤੇ ਆਪਣੇ ਖੂਨ ਨਾਲ ‘ਨੋਟੀਫਿਕੇਸ਼ਨ ਜਾਰੀ ਕਰੋ’ ਲਿਖਕੇ ਹੇਠਾਂ ਦੋ ਪਰਚੇ ਵੀ ਸੁੱਟੇ  ਇੰਨ੍ਹਾਂ ਪਰਚਿਆਂ ਨੂੰ ਦੇਖਦਿਆਂ ਅਧਿਆਪਕਾਂ ਸੁਮਨ ਰਾਣੀ ਫਾਜ਼ਿਲਕਾ ਬੇਹੋਸ਼ ਹੋ ਗਈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਟੈਂਕੀ ਤੋ ਂ ਹੇਠਾਂ ਆ ਕੇ ਨਿਸ਼ਾਂਤ ਨੇ  ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਪੰਜਾਬ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਵੀ ਦਿੱਤਾ ਉਸਨੇ ਇਸ ਸਮੇਂ ਅੰਦਰ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੀ ਸੂਰਤ ‘ਚ ਆਪਣੀ ਨਸ ਕੱਟ ਕੇ ਖੁਦੁਕਸ਼ੀ ਕਰਨ ਦੀ ਧਮਕੀ ਦਿੱਤੀ ਹੈ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸਰਕਾਰ ਤੋਂ ਅੱਕੇ ਇੱਕ ਈ.ਜੀ.ਐਸ. ਅਧਿਆਪਕ ਨੇ ਆਪਣੇ ਉੱਪਰ ਪੈਟਰੋਲ ਛਿੜਕ ਕੇ ਖੁਦਕੁਸ਼ੀ ਦੇ ਇਰਾਦੇ ਨਾਲ ਹੋਰਡਿੰਗ ‘ਤੇ ਚੜ੍ਹ ਗਿਆ ਸੀ  ਉਸ ਤੋਂ ਇੱਕ ਦਿਨ ਪਹਿਲਾਂ ਇੱਕ ਅਧਿਆਪਕ ਨੇ ਆਪਣੇ-ਆਪ ਨੂੰ ਅੱਗ ਲਾ ਲਈ ਸੀ ਅੱਜ ਇਸ ਘਟਨਾ ਮਗਰੋਂ ਤਲਖੀ ਵਿੱਚ ਆਏ ਸੰਘਰਸ਼ੀ ਅਧਿਆਪਕ ਰੋਸ ਮਾਰਚ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਦਾਖਲ ਹੋ ਗਏ ਅਤੇ ਚੰਗਾ ਭੜਥੂ ਪਾਇਆ ਐਸਐਸਪੀ ਸੁਵਪਨ ਸ਼ਰਮਾ ਨੇ ਅਧਿਆਪਕ ਆਗੂਆਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਈ ਜੋਕਿ ਬੇਸਿੱਟਾ ਰਹੀ ਹੈ ਉਸ ਮਗਰੋਂ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਜੋਕਿ ਖਬਰਾਂ ਲਿਖੇ ਜਾਣ ਤੱਕ ਜਾਰੀ ਸੀ
ਇਸ ਤੋਂ ਪਹਿਲਾਂ ਅੱਜ ਸਵੇਰੇ ਕੁਝ ਲੋਕ ਬੱਸ ਅੱਡਾ ਚੌਂਕ ‘ਚ ਆਏ ਤੇ ਉੱਥੇ ਬੈਠੇ ਈ.ਜੀ.ਐਸ ਅਧਿਆਪਕਾਂ ‘ਤੇ ਉੱਥੋਂ ਚਲੇ ਜਾਣ ਲਈ ਦਬਾਅ ਪਾਇਆ ਇੰਨ੍ਹਾਂ ਅਧਿਆਪਕਾਂ ਦਾ ਪ੍ਰਤੀਕਰਮ ਸੀ ਕਿ ਉਹ ਇੱਕ ਤਰਫ ਬੈਠਕੇ ਸ਼ਾਂਤਮਈ ਰੋਸ ਧਰਨਾ ਦੇ ਰਹੇ ਹਨ ਜੋਕਿ ਉਨ੍ਹਾਂ ਦਾ ਜਮਹੂਰੀ ਹੱਕ ਹੈ ਇਸ ਮੌਕੇ ਮਹਿਲਾ ਅਧਿਆਪਕਾਂ ਨੇ ਦੋਸ਼ ਲਾਏ ਕਿ ਆਪਣੇ ਆਪ ਨੂੰ ਸਮਾਜਸੇਵੀ ਆਗੂ ਦੱਸਣ ਵਾਲੇ ਸੁਖਪਾਲ ਸਿੰਘ ਸਰਾਂ ਨੇ ਉਨ੍ਹਾਂ ਨੂੰ ਕਥਿਤ ਧਮਕੀਆਂ ਦਿੱਤੀਆਂ ਹਨ ਇੰਨ੍ਹਾਂ ਅਧਿਆਪਕਾਂ ਮੁਤਾਬਕ ਬੀਤੀ ਦੇਰ ਸ਼ਾਮ ਵੀ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਧਰਨਾ ਚੁੱਕਣ ਲਈ ਦਬਾਅ ਪਾਉਣ ਆਇਆ ਸੀ ਈਜੀਐਸ ਅਧਿਆਪਕ ਆਗੂ ਕਰਮਜੀਤ ਕੌਰ ਪਾਤੜਾਂ ਨੇ ਕਿਹਾ ਕਿ ਉਹ ਹੁਣ ਇੱਥੋਂ ਖਾਲੀ ਹੱਥ ਘਰਾਂ ਨੂੰ ਨਹੀਂ ਪਰਤਣਗੇ
ਓਧਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸੁਖਪਾਲ ਸਿੰਘ ਸਰਾਂ ਨੇ ਅਧਿਆਪਕਾਂ ਵੱਲੋਂ ਲਾਏ ਇਲਜਾਮਾਂ ਨੂੰ ਗਲਤ ਦੱਸਿਆ ਹੈ ਸ੍ਰੀ ਸਰਾਂ ਨੇ ਆਖਿਆ ਕਿ ਉਹ ਤਾਂ ਕਿਸੇ ਝਗੜੇ ਦੇ ਡਰੋਂ ਅਧਿਆਪਕਾਂ ਨੂੰ ਸਮਝਾਉਣ ਆਏ ਸਨ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਜੋ ਵੀਡੀਓ  ਹੈ ਉਸ ‘ਚ ਸ੍ਰੀ ਸਰਾਂ ਨੇ ਕਿਹਾ ਕਿ ਕੁਝ ਬੰਦੇ ਅਜਿਹੇ ਹਨ ਜੋ ਪਿਛਲੇ ਪੰਜ ਸੱਤ ਸਾਲਾਂ ਤੋਂ ਨੌਕਰੀਆਂ ਦੇ ਨਾਂਅ ‘ਤੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਉਨ੍ਹਾਂ ਆਖਿਆ ਕਿ ਸ਼ਹਿਰ ਦੀਆਂ ਕੁਝ ਸੰਸਥਾਵਾਂ ਨੇ ਮੀਟਿੰਗ ਕੀਤੀ ਹੈ ਕਿ ਬਠਿੰਡਾ ‘ਚ ਅਸੀਂ ਏਦਾਂ ਦਾ ਧਰਨਾ ਨਹੀਂ ਲੱਗਣ ਦੇਵਾਂਗੇ  ਉਨ੍ਹਾਂ ਆਖਿਆ ਕਿ ਉਹ ਐਸਐਸਪੀ ਨੂੰ ਵੀ ਮਿਲਣ ਜਾ ਰਹੇ ਹਨ

ਪ੍ਰਸਿੱਧ ਖਬਰਾਂ

To Top