Breaking News

…ਤਾਂ ਕਿ ਹਰ ਕੋਈ ਵੇਖੇ ਕੁਦਰਤ ਦੇ ਰੰਗ

ਮਿਸ਼ਨ ਉਜਿਆਰਾ। ਸ਼ਾਹ ਸਤਿਨਾਮ ਜੀ ਸਪੈਸ਼ੇਲਿਟੀ ਹਸਪਤਾਲ ‘ਚ ਨੇਤਰ ਰੋਗੀਆਂ ਦੇ ਆਪ੍ਰੇਸ਼਼ਨਾਂ ਦਾ ਸਿਲਸਿਲਾ ਜਾਰੀ
417 ਆਪ੍ਰੇਸ਼਼ਨ ਹੋਏ ਦੋ ਦਿਨਾਂ ‘ਚ 609 ਮਰੀਜਾਂ ਦੀ ਚੋਣ
ਦੇਸ਼ ਭਰ ਦੇ ਸਪੈਸ਼ੇਲਿਸਟ ਤੇ ਸੁਪਰ ਸਪੈਸ਼ੇਲਿਟ ਨੇਤਰ ਰੋਗ ਮਾਹਿਰ ਦੇ ਰਹੇ ਹਨ ਸੇਵਾਵਾਂ
ਸਰਸਾ। ਕੋਈ ਅੱਖਾਂ ਦੇ ਚਿੱਟੇ ਮੋਤੀਏ ਤੋਂ ਪੀੜਤ ਹੈ ਤਾਂ ਕੋਈ ਕਾਲਾ ਮੋਤੀਆ ਤੋਂ। ਕੋਈ ਹਾਦਸੇ ‘ਚ ਅੱਖਾਂ ਦੀ ਰੌਸ਼ਨੀ ਗਵਾ ਬੈਠ ਤਾਂ ਕੋਈ ਇਲਾਜ ਦੀ ਕਮੀ ਕਾਰਨ। ਕਈ ਅਜਿਹੇ ਕਰਮਾਂ ਦੇ ਮਾਰੇ ਕਿ ਜਨਮ ਦੇ ਕੁਝ ਸਮੇਂ ਬਾਅਦ ਹੀ ਦੁਨੀਆ ਵਿਰਾਨ ਹੋ ਗਈ। ਕੋਈ ਸੱਜੀ ਅੱਖ ਦੀ ਨਜ਼ਰ ਚਲੀ ਜਾਣ ਨਾਲ ਦੁਖੀ ਸੀ ਤੇ ਕੋਈ ਖੱਬੀ ਅੱਖ ਦੀ। ਕਈ ਅਜਿਹੇ ਬਦਕਿਸਮਤ ਕਿ ਕੁਦਰਤ ਨੇ ਦੋਵੇਂ ਅੱਖਾਂ ਹੀ ਖੋਹ ਲਈਆਂ ਤੇ ਉਨ੍ਹਾਂ ਦੀ ਹਸਦੀ-ਖੇਡਦੀ ਦੁਨੀਆ ‘ਚ ਸਦਾ ਲਈ ਉਜਿਆਰਾ ਛਾ ਗਿਆ। ਸ਼ਾਹ ਸਤਿਨਾਮ ਜੀ ਸਪੈਸ਼ੇਲਿਟੀ ਹਸਪਤਾਲ ‘ਚ ਚੱਲ ਰਹੇ ‘ਯਾਦ-ਏ- ਮੁਰਸਿ਼ਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ, ਮੁ਼ਫ਼ਤ ਨੇਤਰ ਜਯੋਤੀ ਸਿਹਤ ਸੇਵਾ ਪ੍ਰੋਗਰਾਮ ਅਜਿਹੇ ਹੀ ਅਨੇਕਾਂ ਨੇਤਰਹੀਣ ਤੇ ਨੇਤਰ ਰੋਗੀਆਂ ਲਈ ਵਰਦਾਨ ਬਣ ਗਿਆ। ਦੂਜੇ ਦਿਨ ਬੁੱਧਵਾਰ ਸ਼ਾਮ ਤੱਕ ਦੇਸ਼ ਦੇ ਸਪੈਸ਼ੇਲਿਸਟ ਤੇ ਸੁਪਰ ਸਪੈਸ਼ੇਲਿਸਟ ਨੇਤ ਰੋਗ ਮਾਹਿਰਾਂ ਦੁਆਰਾ 417 ਨੇਤਰ ਰੋਗੀਆਂ ਦੇ ਆਪ੍ਰੇਸ਼਼ਨ ਕੀਤੇ ਜਾ ਚੁੱਕੇ ਸਨ ਜਿਨ੍ਹਾਂ ‘ਚ 200 ਮਹਿਲਾਵਾਂ ਤੇ 212 ਪੁਰਸ਼ ਮਰੀਜ਼ ਹਨ। ਉਧਰ 609 ਮਰੀਜਾਂ ਨੂੰ ਆਪ੍ਰੇਸ਼਼ਨ ਲਈ ਚੁਣਿਆ ਜਾ ਚੁੱਕਾ ਹੈ।

ਪ੍ਰਸਿੱਧ ਖਬਰਾਂ

To Top