Breaking News

ਤਾਇਨਾਤੀ ‘ਤੇ ਫੌਜ ਵੱਲੋਂ ਚਿੱਠੀ ਜਾਰੀ, ਮਮਤਾ-ਮਨੋਹਰ ‘ਚ ਸ਼ਬਦੀ ਜੰਗ

ਨਵੀਂ ਦਿੱਲੀ। ਪੱਛਮੀ ਬੰਗਾਲ ਦੇ ਸੂਬਾ ਸਕੱਤਰੇਤ ਨਬੰਨਾ ਭਵਨ ਨੇੜੇ ਸਥਿੱਤ ਟੋਲ ਪਲਾਜ਼ਾ ‘ਤੇ ਫੌਜ ਦੇ ਜਵਾਨ ਤਾਇਨਾਤ ਕਰਨ ‘ਤੇ ਭਾਰਤੀ ਫੌਜ ਨੇ ਅੱਜ ਚਾਰ ਚਿੱਠੀਆਂ ਜਾਰੀ ਕੀਤੀਆਂ। ਚਿੱਠੀਆਂ ਜਾਰੀ ਕਰਕੇ ਫੌਜ ਨੇ ਕਿਹਾ ਕਿ ਅਸੀਂ ਰੁਟੀਟ ਅਭਿਆਸ ਬਾਰੇ ਪੱਛਮੀ ਬੰਗਾਲ ਪੁਲਿਸ ਨੂੰ ਦੱਸਿਆ ਸੀ। ਫੌਜ ਨੇ ਦੱਸਿਆ ਕਿ ਇਹ ਚਿੱਠੀ ਕਲੋਲਕਤਾ ਪੁਲਿਸ ਸਮੇਤ ਹੋਰ ਅਹੁਦਾ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ। ਉਧਰ ਕੋਲਕਾਤਾ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਫੌਜ ਦੀ ਚਿੱਠੀ ਦਾ ਜਵਾਬ 25 ਨਵੰਬਰ ਨੂੰ ਦਿੱਤਾ, ਜਿਸ ‘ਚ ਅਸੀਂ ਉੱਚ ਸੁਰੱਖਿਆ ਜੋਨ ਤੇ ਟ੍ਰੈਫਿਕ ਦੇ ਮੁੱਦੇ ਨੂੰ ਚੁੰਕਿਆ ਸੀ। ਕੋਲਕਾਤਾ ਪੁਲਿਸ ਦੇ ਏਸੀਪੀ-3 ਨੇ ਦੱਸਿਆ ਕਿ ਅਸੀਂ 25 ਨਵੰਬਰ ਨੂੰ ਚਿੱਠੀ ਦਾ ਜਵਾਬ ਦਿੰਦਿਆਂ ਸੀ ਕਿ ਕਿ ਉੱਚ ਸੁਰੱਖਿਅ ਜੋਨ ਤੇ ਟ੍ਰੈਫਿਕ ਹੋਣ ਦੀ ਵਜ੍ਹਾ ਨਾਲ ਉਥੇ ਅਭਿਆਸ ਸੰਭਵ ਨਹੀਂ। ਤੁਸੀਂ ਸਾਡੀ ਸਲਾਹ ਨਾਲ ਦੂਜੀ ਜਗ੍ਹਾ ਲੱਭ ਸਕਦੇ ਹੋ। ਫੌਜ ਵੱਲੋਂ ਕੋਲਕਾਤਾ ਪੁਲਿਸ ਨੂੰ ਭੇਜੀਆਂ ਚਿੱਠੀਆਂ ‘ਚ ਸਹਿਯੋਗ ਦੀ ਅਪੀਲ ਕੀਤੀ ਗਈ ਸੀ।
ਉੱਧਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਤੇ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਨੋਟਬੰਦੀ ‘ਤੇ ਟੀਐੱਮਸੀ ਦਾ ਵਿਰੋਧ ਕਰਨ ‘ਤੇ ਪੂਰ ਸੂਬੇ ‘ਚ ਨਾਕਿਆਂ ‘ਤੇ ਫੌਜ ਤਾਇਨਾਤ ਕਰ ਦਿੱਤੀ ਗਈ।

ਪ੍ਰਸਿੱਧ ਖਬਰਾਂ

To Top