Breaking News

ਜੈਲਲਿਤਾ ਨੂੰ ਦਿਲ ਦਾ ਦੌਰਾ : ਸਦਮੇ ‘ਚ ਪਾਰਟੀ ਵਰਕਰ ਦੀ ਮੌਤ

ਚੇਨੱਈ। ਤਾਮਿਲਨਾਡੂ ਦੀ ਸੀਐੱਮ ਤੇ ਏਆਈਡੀਐੱਮਕੇ ਮੁਖੀ ਜੈਲਲਿਤਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਉਨ੍ਹਾਂ ਦੀ ਸਲਾਮਤੀ ਦੀਆਂ ਦੁਆਵਾਂ ਕਰ ਰਹੇ ਹਨ।
ਹਾਲਾਂਕਿ ਇੱਕ ਵਰਕਰ  ਇੱਕ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਦੀ ਮੌਤ ਹੋ ਗਈ। ਕਡਲੋਰ ਜ਼ਿਲ੍ਹੇ ਦੇ ਗਾਂਧੀ ਨਗਰ ‘ਚ ਰਹਿਣ ਵਾਲੇ ਏਆਈਏਡੀਐੱਮਕੇ ਵਰਕਰ ਨੇ ਬੀਤੀ ਰਾਤ ਜਯਾ ਦੀ ਹਾਲਤ ਨਾਜ਼ੁਕ ਹੋਣ ਦੀ ਖ਼ਬਰ ਸੁਣ ਤੇ ਉਸ ਦੀ ਸਿਹਤ ਵਿਗੜਨ ਲੱਗੀ। ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਸੀਐੱਮ ਦੇ ਹਜ਼ਾਰਾਂ ਸਮਰਥਕਾਂ ਦੀ ਭੀੜ ਹਸਪਤਾਲ ਦੇ ਬਾਹਰ ਇਕੱਠੀ ਹੋ ਗਈ ਹੈ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਜ਼ਿਕਰਯੋਗ ਹੈ ਕਿ ਜਯਾ ਦੀ ਹਾਲਤ ਹਾਲੇ ਤੱਕ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਆਈਸੀਯੂ ‘ਚ ਹਾਰਟ ਅਸਿਸਟ ਡਿਵਾਈਸ ‘ਤੇ ਰੱਖਿਆ ਗਿਆ ਹੈ। ਸਥਿਤੀ ਨੂੰ ਕੰਟਰੋਲ ‘ਚ ਰੱਖਣ ਲਈ ਹਸਪਤਾਲ ਦੇ ਬਾਹਰ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।

ਪ੍ਰਸਿੱਧ ਖਬਰਾਂ

To Top