ਕੁੱਲ ਜਹਾਨ

ਦਲਾਈ ਲਾਮਾ ਦੀ ਰਾਸ਼ਟਰਪਤੀ ਨਾਲ ਮੁਲਾਕਾਤ ‘ਤੇ ਭੜਕਿਆ ਚੀਨ

ਏਜੰਸੀ ਪੇਈਚਿੰਗ,
ਤਿੱਬਤ ਦੇ ਅਧਿਆਤਮਿਕ ਆਗੂ ਦਲਾਈ ਲਾਮਾ ਦੀ ਹਾਲ ‘ਚ ਹੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ‘ਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਉਸਨੇ ਭਾਰਤ ਦੀ ਤਾਕਤ ‘ਤੇ ਸਵਾਲ ਖੜ੍ਹੇ ਕਰਦਿਆਂ ਨਸੀਹਤ ਦਿੱਤੀ ਹੈ ਕਿ ਜਦੋਂ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਤੋਂ ਪਹਿਲਾਂ ਅਮਰੀਕਾ ਨੂੰ ਦੋ ਵਾਰ ਸੋਚਣਾ ਹੁੰਦਾ ਹੈ ਤਾਂ ਫਿਰ ਭਾਰਤ ਦੀ ਕੀ ਬਿਸਾਤ ਹੈ
ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਭਾਰਤ ਨੂੰ ਵਿਗੜਿਆ ਜਵਾਕ ਦੱਸਿਆ ਹੈ ਤੇ ਕਿਹਾ ਕਿ ਭਾਰਤ ਕੋਲ ਮਹਾਨ ਦੇਸ਼ ਬਣਨ ਦੀ ਸਮਰੱਥਾ ਹੈ ਪਰ ਇਸ ਦੇਸ਼ ਦਾ ਵਿਜਨ ਦੂਰਦਰਸ਼ੀ ਨਹੀਂ ਹੈ
ਚੀਨ ਨੇ ਇਸ ਮਾਮਲੇ ‘ਚ ਮੰਗੋਲੀਆ ਦੇ ਹਾਲੀਆ ਮਾਮਲੇ ਦੀ ਉਦਾਹਰਨ ਦਿੱਤੀ ਹੈ ਜ਼ਿਕਰਯੋਗ ਹੈ ਕਿ ਦਲਾਈ ਲਾਮਾ ਦੀ ਮਹਿਮਾਨ ਨਿਵਾਜੀ ਕਰਕੇ ਚੀਨੀ ਕੋਪ ਝੱਲਣ ਤੋਂ ਬਾਅਦ ਮੰਗੋਲੀਆ ਨੇ ਕਿਹਾ ਕਿ ਉਹ ਤਿੱਬਤੀ ਧਾਰਮਿਕ ਆਗੂ ਨੂੰ ਦੁਬਾਰਾ ਦੇਸ਼ ਦਾ ਦੌਰਾ ਕਰਨ ਦੀ ਆਗਿਆ ਨਹੀਂ ਦੇਵੇਗਾ ਦਲਾਈ ਲਾਮਾ ਇਸ ਮਹੀਨੇ ਦੇ ਸ਼ੁਰੂ ‘ਚ ਰਾਸ਼ਟਰਪਤੀ ਨੂੰ ਮਿਲੇ ਸਨ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੇ ਚਿਲਡਰੰਸ ਫਾਊਂਡੇਸ਼ਨ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਦਲਾਈ ਲਾਮਾ

ਦਲਾਈ ਲਾਮਾ ਦੀ …
ਰਾਸ਼ਟਰਪਤੀ ਭਵਨ ਗਏ ਸਨ ਚੀਨ ਨੇ ਜਦੋਂ ਇਸਦਾ ਵਿਰੋਧ ਕੀਤਾ ਸੀ ਤਾਂ ਭਾਰਤ ਨੇ ਉਸਨੂੰ ਖਾਰਜ ਕਰ ਦਿੱਤਾ ਸੀ ਉਦੋਂ ਭਾਰਤ ਨੇ ਕਿਹਾ ਕਿ ਸੀ ਕਿ ਦਲਾਈ ਲਾਮਾ ਸਨਮਾਨਿਤ ਆਗੂ ਹਨ ਤੇ ਇਹ ਮੁਲਾਕਾਤ ਇੱਕ ਗੈਰ ਰਾਜਨੀਤਿਕ ਪ੍ਰੋਗਰਾਮ ਦੌਰਾਨ ਹੋਈ ਹੈ ਗਲੋਬਲ ਟਾਈਮਜ਼ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁੱਦਿਆਂ ਨਾਲ ਨਜਿੱਠਣ ਦਾ ਭਾਰਤ ਦਾ ਰੁਖ ਇੱਕ ਵਾਰ ਫਿਰ ਇਸ ਦੇਸ਼ ਦੀ ਆਕਾਸ਼ਾਂ ਤੇ ਇਸਦੀ ਤਾਕਤ ਦਰਮਿਆਨ ਅੰਤਰ ਨੂੰ ਦਿਖਾਉਂਦਾ ਹੈ ਇਹ ਭਾਰਤ ਦੇ ਬੁੱਤੇ ਤੋਂ ਬਹੁਤ ਦੂਰ ਦੀ ਗੱਲ ਹੈ ਕਿ ਉਹ ਚੀਨ ਦੇ ਅੰਦਰੂਨੀ ਮੁੱਦਿਆਂ ‘ਚ ਦਖਲ ਦੇ ਕੇ ਚੀਨ ਖਿਲਾਫ਼ ਉਸਦਾ ਫਾਇਦਾ ਚੁੱਕੇ ਭਾਰਤ ਨੇ ਚੀਨ ਖਿਲਾਫ ਵਕਤ-ਬੇਵਕਤ ਦਲਾਈ ਲਾਮਾ ਕਾਰਡ ਦੀ ਵਰਤੋਂ ਕੀਤੀ ਹੈ ਰਿਪੋਰਟ ‘ਚ ਕਿਹਾ ਗਿਆ ਹੈ ਹਾਲ ‘ਚ ਹੀ ਤਾਈਵਾਨ ਦੇ ਮੁੱਦੇ ‘ਤੇ ਚੀਨ ਤੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਜੋ ਵਾਕਾ ਹੋਇਆ ਉਸ ਤੋਂ ਭਾਰਤ ਨੂੰ ਸੀਖ ਲੈਣੀ ਚਾਹੀਦੀ ਹੈ

ਪ੍ਰਸਿੱਧ ਖਬਰਾਂ

To Top