ਸੰਪਾਦਕੀ

ਦੇਸ਼ ਭਗਤਾਂ ਦੀ ਬੇਕਦਰੀ

71 ਸਾਲਾਂ ਬਾਦ ਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਦਾ ਭੇਤ ਬਰਕਰਾਰ ਰਹਿਣਾ ਦੇਸ਼ ਦੇ ਸਨਮਾਨ ਦਾ ਸਵਾਲ ਹੈ ਗੁਲਾਮ ਮੁਲਕ ਦੇ ਬਾਵਜ਼ੂਦ ਨੇਤਾ ਜੀ ਵਿਦੇਸ਼ਾਂ ‘ਚ ਬੇਹੱਦ ਮੁਸ਼ਕਲਾਂ ਸਹਿ ਕੇ ਵੀ ਦੇਸ਼ ਖਾਤਰ ਇੱਕ ਵੱਡੀ ਫੌਜ ਖੜ੍ਹੀ ਕਰ ਗਏ ਪਰ ਅਜ਼ਾਦ ਮੁਲਕ ਦੇ ਸਿਆਸਤਦਾਨ ਸਮੇਂ ਸਿਰ ਆਪਣੇ ਆਗੂ ਦੀ ਮੌਤ ਦੀ ਸੱਚਾਈ ਨੂੰ ਜਾਣਨ ਦੀ ਹਿੰਮਤ ਨਹੀਂ ਕਰ ਸਕੇ ਹੁਣ ਨੇਤਾ ਜੀ ਦੇ ਇੱਕ ਪਰਿਵਾਰਕ ਮੈਂਬਰ ਨੇ ਤਿੰਨ ਹੋਰ ਰਿਪੋਰਟਾਂ ਸਾਹਮਣੇ ਆਉਣ ਦੀ ਚਰਚਾ ਕੀਤੀ ਹੈ ਜੋ ਇਹ ਸਾਬਤ ਕਰਦੀਆਂ ਹਨ ਕਿ ਨੇਤਾ ਜੀ ਮੌਤ ਸੰਨ 1945 ‘ਚ ਜਪਾਨ ‘ਚ ਹੋਏ ਜਹਾਜ਼ ਹਾਦਸੇ ‘ਚ ਹੋਈ ਸੀ ਇਸ ਤੋਂ ਪਹਿਲਾਂ ਜਪਾਨ ਸਰਕਾਰ ਵੱਲੋਂ ਵੀ ਨੇਤਾ ਜੀ ਦੀ ਮੌਤ ਜਹਾਜ਼ ਹਾਦਸੇ ‘ਚ ਹੋਣ ਸਬੰਧੀ ਦਸਤਾਵੇਜ਼ ਜਾਰੀ ਕੀਤੇ ਜਾਣ ਦੀ ਚਰਚਾ ਹੈ ਇਸ ਦੇ ਬਾਵਜੂਦ ਨੇਤਾ ਜੀ ਮੌਤ ਬਾਰੇ ਭੰਬਲ ਭੂਸਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਹਾਲਾਂਕਿ ਭਾਰਤ ਸਰਕਾਰ ਕੋਲ ਨੇਤਾ ਜੀ ਨਾਲ ਜੁੜੀਆਂ ਸੈਂਕੜੇ ਫਾਈਲਾਂ ਨੂੰ ਜਨਤਕ ਕੀਤਾ ਜਾ ਚੁੱਕਾ ਹੈ ਪਰ ਸਰਕਾਰੀ ਤੌਰ ‘ਤੇ ਉਹਨਾਂ ਦੀ ਮੌਤ ਬਾਰੇ ਠੋਸ ਸਬੂਤ ਤੇ ਤੱਥ ਨਹੀਂ ਪੇਸ਼ ਕੀਤੇ ਜਾ ਸਕੇ ਦਰਅਸਲ ਨੇਤਾ ਜੀ ਦੀ ਮੌਤ ਦੇ ਰਹੱਸ ਦੀ ਵਜ੍ਹਾ ਭਾਰਤੀ ਮਾਨਸਿਕਤਾ ਵੀ ਹੈ ਜੋ ਆਪਣੇ ਮਹਿਬੂਬ ਨੇਤਾ ਦੀ ਮੌਤ ਨੂੰ ਸਹਿਣ ਨਹੀਂ ਕਰਦੀ ਪੌਣੀ ਸਦੀ ਤੱਕ ਲੋਕਾਂ ਅੰਦਰ ਇਹ ਧਾਰਨਾ ਬਣੀ ਰਹੀ ਹੈ ਕਿ ਨੇਤਾ ਜੀ ਨਾਲ ਭਾਵੇਂ ਹਾਦਸਾ ਹੀ ਵਾਪਰਿਆ ਹੋਵੇ, ਉਹ ਜ਼ਰੂਰ ਬਚ ਗਏ ਹੋਣਗੇ ਜਾਂ ਉਹਨਾਂ ਨਾਲ ਕੋਈ ਹਾਦਸਾ ਹੋਇਆ ਹੀ ਨਾ ਹੋਵੇ, ਇਹ ਵਿਚਾਰ ਲੋਕ ਮਾਨਸਿਕਤਾ ਦਾ ਅੰਗ ਹਨ  ਪਿਛਲੇ ਸਾਲਾਂ ‘ਚ ਇਹ ਅਫਵਾਹਾਂ ਵੀ ਚਰਚਾ ਦਾ ਵਿਸ਼ਾ ਰਹੀ ਹੈ ਨੇਤਾ ਜੀ ਸੰਨਿਆਸੀ ਬਾਬਾ ਬਣ ਕੇ ਗੁਪਤ ਤੌਰ ‘ਤੇ ਜ਼ਿੰਦਗੀ ਗੁਜ਼ਾਰਦੇ ਰਹੇ Àੁੱਤਰ ਪ੍ਰਦੇਸ਼ ਸਰਕਾਰ ਨੇ ਬਕਾਇਦਾ ਗੁੰਮਨਾਮ ਬਾਬਾ (ਮੌਤ 1885) ਦੀ ਸੱਚਾਈ ਜੀਵਨ ਬਾਰੇ ਜਸਟਿਸ ਵਿਸ਼ਣੂ ਸਹਾਇਕ ਦੀ ਅਗਵਾਈ ‘ਚ ਇੱਕ ਕਮਿਸ਼ਨ ਵੀ ਬਣਾਇਆ ਇਸ ਤੋਂ ਇਲਾਵਾ ਇਹ ਕਮੀਸ਼ਨ ਬਾਬਾ ਸ਼ਾਰਦਾ ਨੰਦ ਨਾਂਅ ਦੇ ਵਿਅਕਤੀ ਦੇ ਨੇਤਾ ਜੀ ਸੁਭਾਸ਼ ਚੰਦਰ ਹੋਣ ਬਾਰੇ ਵੀ ਜਾਂਚ ਜੁਟਿਆ ਹੋਇਆ ਹੈ ਇਹ ਸੋਚ ਲੋਕਾਂ ਦੇ ਆਪਣੇ ਪੱਧਰ ਦੀ ਹੈ ਕਿਉਂਕਿ ਜੇਕਰ ਨੇਤਾ ਜੀ ਜਿਉਂਦੇ ਹੁੰਦੇ ਤਾਂ ਜਿਸ ਦੇਸ਼ ਲਈ ਉਹਨਾਂ ਆਪਣਾ ਸਾਰਾ ਜੀਵਨ ਲੇਖੇ ਲਾਇਆ ਉਸ ਦੇਸ਼ ਦੀ ਜਨਤਾ ਤੋਂ ਉਹ ਕਦੇ ਵੀ ਲੁਕ ਕੇ ਆਪਣਾ ਜੀਵਨ ਨਾ ਗੁਜ਼ਾਰਦੇ ਨੇਤਾ ਜੀ ਮੌਤ ਬਾਰੇ ਅੱਧੀ ਸਦੀ ਪਹਿਲਾਂ ਹੀ ਸਪੱਸ਼ਟ ਹੋਣਾ ਚਾਹੀਦਾ ਸੀ ਨੇਤਾ ਜੀ ਦੇ ਹਾਦਸੇ ਤੋਂ ਬਾਅਦ ਜਿੰਦਾ ਹੋਣ ਦੀ ਮਿੱਥ ਦਰਅਸਲ ਲੋਕਾਂ ਦੇ ਦਿਲਾਂ ‘ਚ ਉਹਨਾਂ ਲਈ ਪਿਆਰ ਤੇ ਸਤਿਕਾਰ ਦੀ ਉਪਜ ਹੈ ਸਿਤਮ ਦੀ ਗੱਲ ਇਹ ਹੈ ਕਿ ਜਿਸ  ਦੇਸ਼ ਦੇ ਲੋਕਾਂ ਅੰਦਰ ਆਪਣੇ ਆਜ਼ਾਦੀ ਘੁਲਾਟੀਆਂ ਪ੍ਰਤੀ ਏਨਾ ਸਤਿਕਾਰ ਹੈ ਉਸ ਦੇਸ਼ ਦੀਆਂ ਸਰਕਾਰ ਉਸ ਮਹਾਨ ਆਗੂ ਦੀ ਮੌਤ ਬਾਰੇ ਲੋਕਾਂ ਨੂੰ ਸੱਚਾਈ ਦੱਸਣ ‘ਚ ਕਿਉਂ ਮਾਤ ਖਾ ਗਈਆਂ

ਪ੍ਰਸਿੱਧ ਖਬਰਾਂ

To Top