ਲੇਖ

ਦੇਸ਼  ਲਈ ਖਤਰਨਾਕ ਹਥਿਆਰਾਂ ਤੇ ਨਸ਼ਿਆਂ ਦਾ ਅੱਤਵਾਦ

drugs addict2

ਪੰਜਾਬ ਦੇ ਮੱਥੇ ‘ਤੇ ਉਦਾਸੀ ਦੀ ਧੂੜ ਜੰਮੀ ਪਈ ਹੈ   ਅੰਦਾਜ਼ਨ 65 ਕੁ ਵਰ੍ਹੇ ਪਹਿਲਾਂ ਪ੍ਰੋ. ਮੋਹਨ ਸਿੰਘ ਨੇ ਰੰਗਲੇ ਪੰਜਾਬ ਦੀ ਉਸਤਤ ਕਰਦਿਆਂ ਲਿਖਿਆ ਸੀ, ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ’  ਪਰ ਵਰਤਮਾਨ ਹਾਲਾਤਾਂ ‘ਚ ਇਹ ਪੰਜਾਬ ਰੂਪੀ ਨਗ ਧੁਆਂਖ ਗਿਆ ਹੈ ਇੱਕ ਪਾਸੇ ਜਿੱਥੇ ਪੰਜਾਬੀਆਂ ਦਾ ਵੱਡਾ ਹਿੱਸਾ ਚਲਦੇ ਫਿਰਦੇ ਟਾਈਮ ਬੰਬ ਨਸ਼ਿਆਂ ਦੀ ਲਪੇਟ ‘ਚ ਹੈ, ਉਥੇ ਹੀ ਦੂਜੇ ਪਾਸੇ ਬਹੁਤ ਸਾਰੇ ਸੁੱਧਬੁੱਧ ਗੁਆ ਚੁੱਕੇ ਨੌਜਵਾਨਾਂ ਦੇ ਹੱਥਾਂ ‘ਚ ਫੜੇ ਮਾਰੂ ਹਥਿਆਰਾਂ ਨੇ ਖੌਫ ਦੀਆਂ ਦੀਵਾਰਾਂ ਖੜ੍ਹੀਆਂ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਹਥਿਆਰਾਂ ਤੇ ਨਸ਼ਿਆਂ ਦੇ ਵਧਦੇ ਰੁਝਾਨ ਨੇ ਨੈਤਿਕਤਾ, ਸਦਾਚਾਰ, ਉੱਚ ਆਦਰਸ਼ ਅਤੇ ਸਹਿਨਸ਼ੀਲਤਾ ਤੋਂ ਸੱਖਣੇ ਨੌਜਵਾਨਾਂ ਦੇ ਵੱਡੇ ਹਿੱਸੇ ਨੂੰ ਇਨਸਾਨੀਅਤ ਤੇ ਰੁਹਾਨੀਅਤ ਪੱਖੋਂ ਖੋਖਲਾ ਕਰ ਦਿੱਤਾ ਹੈ
ਇੱਕ ਪਾਸੇ ਨਸ਼ਿਆਂ ਕਾਰਨ ਕਈ ਪਿੰਡਾਂ ਦੀ ਪਛਾਣ ਇਸ ਕਰਕੇ ਬਣੀ ਹੋਈ ਹੈ ਕਿ ਉਸ ਪਿੰਡ ‘ਚ ਨਸ਼ਾ ਜ਼ਿਆਦਾ ਵਿਕਦਾ ਹੈ ਕਈ ਪਿੰਡਾਂ ਨੂੰ ਛੜਿਫਆਂ ਦਾ ਪਿੰਡ ਤੇ ਵਿਧਵਾਵਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਕਿਸੇ ਸਮੇਂ ਪਿੰਡ ਦੇ ਹਰ ਮੁਹੱਲੇ ਦੀ ਆਪਣੀ ਕਬੱਡੀ ਦੀ ਟੀਮ ਹੁੰਦੀ ਸੀ ਤੇ ਉਹ ਦੂਜੇ ਮੁਹੱਲੇ ਦੇ ਖਿਡਾਰੀਆਂ ਨਾਲ ਕੱਬਡੀ ਖੇਡ ਕੇ ਵਰਜਿਸ਼ ਕਰਦੇ ਸਨ ਪਰ ਹੁਣ ਨਸ਼ਿਆਂ ਦੀ ਮਾਰੂ ਹਨ੍ਹੇਰੀ ਨੇ ਨੌਜਵਾਨ ਵਰਗ ਦੇ ਜੁੱਸਿਆਂ ਨੂੰ ਝੰਬ ਕੇ ਰੱਖ ਦਿਤਾ ਹੈ ਤੇ 78 ਪਿੰਡਾਂ ਦੇ ਨੌਜਵਾਨ ਮੁੰਡਿਆਂ ਨੂੰ ਰਲਾ ਕੇ ਵੀ ਚੰਗੀ ਕਬੱਡੀ ਟੀਮ ਨਹੀਂ ਬਣਦੀ  ਇਸ ਵੇਲੇ ਖੇਡਾਂ ਦੇ ਗਰਾਉਂਡ ਤੇ ਸਟੇਡੀਅਮ ਨਸ਼ੱਈਆਂ ਦੇ ਅੱਡੇ ਬਣੇ ਹੋਏ ਹਨ ਐਨੀਆਂ ਨਸ਼ੀਲੀਆਂ ਦਵਾਈਆਂ ਦੇ ਪੱਤੇ ਤੇ ਖਾਲੀ ਸ਼ੀਸ਼ੀਆਂ ਹਸਪਤਾਲ ਦੇ ਨੇੜਿਉਂ ਨਹੀਂ ਮਿਲਦੀਆਂ, ਜਿੰਨੀਆਂ ਖੇਡ ਸਟੇਡੀਅਮਾਂ ਦੇ ਨੇੜਿਉਂ ਮਿਲਦੀਆਂ ਹਨ ਇਹ ਸਿਹਤਮੰਦ ਸਮਾਜ ਦੀ ਨਹੀਂ ਸਗੋਂ ਬਿਮਾਰ ਸਮਾਜ ਦੀ ਨਿਸ਼ਾਨੀ ਹੈ ਤੇ ਬਿਮਾਰ ਸਮਾਜ ਦਾ ਭਵਿੱਖ ਅਸੁਰਿੱਖਅਤ ਹੁੰਦਾ ਹੈ ਨਸ਼ਿਆਂ ਦੇ ਮਾਰੂ ਕਹਿਰ ਨੇ ਘਰਾਂ ਦੀ ਬਰਕਤ ਖੋਹ ਲਈ ਹੈ ਚੁੱਲ੍ਹੇ ਠੰਢੇ ਕਰ ਦਿੱਤੇ ਹਨ ਤੇ ਪੰਜਾਬੀਆਂ ਨੂੰ ਵਿਕਾਊ, ਜ਼ਮੀਨ ਵਿਹੂਣੇ ਤੇ ਦਿਸ਼ਾ ਹੀਣਤਾ ਦਾ ਸ਼ਿਕਾਰ ਬਣਾ ਦਿੱਤਾ ਹੈ ਵੱਡੇ ਸ਼ਹਿਰਾਂ ‘ਚ ਵਰਤੇ ਜਾਂਦੇ ਚਿੱਟੇ ਨੇ ਹੁਣ ਪਿੰਡਾਂ ‘ਚ ਵੀ ਘੁਸਪੈਠ ਕਰ ਲਈ ਹੈ ਤੇ ਇਸ ਦੇ ਮਾਰੂ ਅਸਰ ਕਾਰਨ ਸੱਥਰਾਂ ‘ਤੇ ਇਹ ਸੁਆਲ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸ ਨੇ ਸਮਾਜਿਕ ਚੂਲ਼ਾਂ ਹੀ ਹਿਲਾ ਕੇ ਰੱਖ ਦਿੱਤੀਆਂ ਹਨ
ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਨਸ਼ਿਆਂ ਕਾਰਨ ਵਧ ਰਹੀਆਂ ਬਿਮਾਰੀਆਂ ਨੂੰ ਰੋਕਣ ਲਈ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ, ਇਸਦੇ ਸੇਵਨ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ ਤੇ ਨਸ਼ਿਆਂ ਕਾਰਨ ਪੈਦਾ ਹੋਣ ਵਾਲੇ ਅਪਰਾਧਾਂ ‘ਤੇ ਹੋਣ ਵਾਲੇ ਖਰਚ ਦਾ ਕੁਝ ਹਿੱਸਾ ਹੀ ਜੇਕਰ ਨਸ਼ਿਆਂ ਦੀ ਰੋਕਥਾਮ ‘ਤੇ ਖਰਚ ਕੀਤਾ ਜਾਵੇ ਤਾਂ ਨਸ਼ਿਆਂ ਰੂਪੀ ਦੈਂਤ ਨੂੰ ਚਿੱਤ ਕੀਤਾ ਜਾ ਸਕਦਾ ਹੈ ਤੇ ਜਵਾਨੀ ਦੇ ਹੋ ਰਹੇ ਘਾਣ ਨੂੰ ਠੱਲ੍ਹ ਵੀ ਪਾਈ ਜਾ ਸਕਦੀ ਹੈ ਪਰ ਜਦੋਂ ਸੁਰੱਖਿਆ ਕਰਨ ਵਾਲਿਆਂ ਦੇ ਹੱਥ ਮੁਜ਼ਰਮਾਂ ਨਾਲ ਮਿਲ ਜਾਣ, ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤੇ ਮਾਲੀ ਦਗਾਬਾਜ਼ ਹੋ ਜਾਣ ਤਾਂ ਜਿੱਥੇ ਮਹਿਕਾਂ ਦੀ ਪੱਤ ਵੀ ਰੁਲ ਜਾਂਦੀ ਹੈ, ਉਥੇ ਹੀ ਵਸਦੇ ਘਰਾਂ ‘ਚੋਂ ਆ ਰਹੇ ਕਹਿਕਹਿਆਂ ਨੂੰ ਵੀ ਗ੍ਰਹਿਣ ਲੱਗ ਜਾਂਦਾ ਹੈ
ਪੰਜਾਬ ਅੰਦਰ ਅੰਦਾਜ਼ਨ 7500 ਕਰੋੜ ਸਾਲਾਨਾ ਗੈਰ ਕਾਨੂੰਨੀ ਨਸ਼ਿਆਂ ਦੇ ਧੰਦੇ ਦੇ ਨਾਲ-ਨਾਲ 41 ਕਰੋੜ ਸ਼ਰਾਬ ਦੀਆਂ ਬੋਤਲਾਂ ਨੇ ਪੰਜਾਬੀਆਂ ਨੂੰ ਸਿਰਫ਼ ਆਰਥਿਕ ਪੱਖੋਂ ਹੀ ਖੁੰਘਲ ਨਹੀਂ ਕੀਤਾ, ਸਗੋਂ ਘਰੇਲੂ ਕਲੇਸ਼ , ਭਾਈਚਾਰਕ ਤਰੇੜ ਦੇ ਨਾਲ-ਨਾਲ ਸਾਂਝੀਵਾਲਤਾ, ਸਹਿਜਤਾ ਤੇ ਨਿਮਰਤਾ ਨੂੰ ਅਲੋਪ ਕਰਕੇ ਪੰਜਾਬੀਆਂ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਵੀ ਮਲੀਆਮੇਟ ਕੀਤਾ ਹੈ ਪਿਛਲੇ ਸਤਾਰਾਂ ਸਾਲਾਂ ‘ਚ ਬੀਅਰ ਦੀ ਖਪਤ ‘ਚ 209%,ਅੰਗ੍ਰੇਜੀ ਸ਼ਰਾਬ ਦੀ ਖਪਤ ‘ਚ 131%  ਤੇ ਦੇਸੀ  ਸ਼ਰਾਬ ਦੀ ਖਪਤ ‘ਚ 67% ਦਾ ਵਾਧਾ ਹੋਇਆ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਸ਼ਰਾਬ ਦੀ ਪ੍ਰਤੀ ਬੋਤਲ 23 ਰੁਪਏ ਵਾਧੂ ਲਾਇਸੰਸ ਫੀਸ ਲੈ ਕੇ 10 ਰੁਪਏ ਐਜੂਕੇਸ਼ਨ, 8 ਰੁਪਏ ਖੇਡਾਂ ਤੇ 5 ਰੁਪਏ ਸੱਭਿਆਚਾਰਕ ਵਿਕਾਸ ਦੇ ਨਾਂਅ ‘ਤੇ ਖਰਚ ਕਰਨ ਨੂੰ ਵੀ ਤੱਥ, ਤਰਕ ਤੇ ਜ਼ਮੀਨੀ ਹਕੀਕਤ ਦੇ ਅਧਾਰ ‘ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ
ਦੂਜੇ ਪਾਸੇ ਜਿਹੜੇ ਹੱਥ ਕਿਰਤ ਦੇ ਸੰਕਲਪ ਨਾਲ ਜੁੜੇ ਹੋਣੇ ਚਾਹੀਦੇ ਹਨ, ਜਿਨ੍ਹਾਂ ਹੱਥਾਂ ‘ਚ ਉਸਾਰੂ ਸਾਹਿਤ ਹੋਣਾ ਚਾਹੀਦਾ ਹੈ,  ਜੋ ਹੱਥ ਲੋੜਵੰਦਾਂ ਲਈ ਮੱਦਦਗਾਰ ਹੋਣੇ ਚਾਹੀਦੇ ਹਨ, ਉਨ੍ਹਾਂ ਹੱਥਾਂ ‘ਚ ਆਏ ਮਾਰੂ ਹਥਿਆਰਾਂ ਨੇ ਨਿਪੱਤਿਆਂ ਦੀ ਪੱਤ ਰੱਖਣ, ਨਿਆਸਰਿਆਂ ਨੂੰ ਆਸਰਾ ਦੇਣ  ਤੇ ਗਰੀਬ ਦੀ ਰਾਖੀ ਕਰਨ ਦੀ ਮਰਿਆਦਾ ਨੂੰ ਬੁਰੀ ਤਰ੍ਹਾਂ ਦਾਗੀ ਕੀਤਾ ਹੈ ਪਰੰਪਰਾ ਤੇ ਕਦਰਾਂ ਕੀਮਤਾਂ ਤੋਂ ਹਟਕੇ ਸਾਡੇ ਨੌਜਵਾਨ ਸੂਰਬੀਰਾਂ ਤੇ ਗੈਂਗਸਟਰਾਂ ਵਿਚਲਾ ਅੰਤਰ ਹੀ ਭੁੱਲ ਗਏ ਹਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਕੇਸਾਂ ‘ਚ ਜੁਰਮ ਕਰਨ ਵਾਲੇ ਨਸ਼ਾ ਦੀ ਹਾਲਤ ‘ਚ  ਹੁੰਦੇ ਹਨ ਨਸ਼ੇ  ਤੇ ਹਥਿਆਰਾਂ ਦੇ ਮੇਲ ਕਾਰਨ ਕਿਤੇ ਮੈਰਿਜ ਪੈਲਿਸਾਂ ‘ਚ ਕੀਤੇ ਫਾਇਰਾਂ ਨੇ ਖੁਸ਼ੀਆਂ ਨੂੰ ਮਾਤਮ ‘ਚ ਬਦਲਿਆ ਹੈ, ਕਿਤੇ ਆਪਣੀ ਹੀ ਧੀ ਦੀ ਇੱਜਤ ਬਚਾਉਂਦਿਆਂ ਪੁਲਿਸ ਅਧਿਕਾਰੀ ਗੋਲੀ ਦਾ ਸ਼ਿਕਾਰ ਹੋਇਆ, ਕਿਤੇ ਅਮਨ ਕਾਨੂੰਨ ਦੀ ਰੱਖਿਆ ਕਰਦਿਆਂ ਹੌਲਦਾਰ ਦੀ ਪਹਿਲਾਂ ਕੁੱਟਮਾਰ ਤੇ ਫਿਰ ਨਿਰਬਸਤਰ ਕਰਕੇ ਸਾਰੇ ਪਿੰਡ ‘ਚ ਘੁੰਮਾਉਣ ਦੀ ਸ਼ਰਮਨਾਕ ਘਟਨਾ ਵਾਪਰੀ ਹੈ, ਕਿਤੇ ਕੁੜੀ ਦੇ ਉਧਾਲੇ ਸਮੇਂ ਦਹਿਸ਼ਤ ਦਾ ਨੰਗਾ ਨਾਚ, ਕਿਤੇ ਗੈਂਗਸਟਰਾਂ ਦੇ ਗਰੁੱਪ ਵੱਲੋਂ ਦੂਜੇ ਗਰੁੱਪ ਦੇ ਗੈਂਗਸਟਰ ਨੂੰ ਪੇਸ਼ੀ ‘ਤੇ ਲਿਜਾਂਦੇ ਸਮੇਂ ਦਿਨ ਦਿਹਾੜੇ ਗੋਲੀਆਂ ਨਾਲ ਭੁੰਨਣ ਉਪਰੰਤ ਸੜਕ ‘ਤੇ ਭੰਗੜਾ ਪਾਉਣਾ, ਕਿਤੇ  ਅੱਤ ਦੀ ਸੁਰੱਖਿਆ ਵਾਲੀ ਜੇਲ੍ਹ ‘ਚੋਂ 100 ਤੋਂ ਵੱਧ ਫਾਇਰ ਕਰਨ ਉਪਰੰਤ ਚਿੱਟੇ ਦਿਨ ਆਪਣੇ ਗੈਂਗਸਟਰ ਸਾਥੀਆਂ ਨੂੰ  ਭਜਾ ਕੇ ਲੈ ਜਾਣਾ, ਕਿਤੇ  ਗੁੰਡਾ ਅਨਸਰਾਂ ਵਲੋਂ ਦਹਿਸ਼ਤ ਤੇ ਧਾਕ ਜਮਾਉਣ ਲਈ ਹਵਾਈ ਫਾਇਰ ਕਰਨ ਨਾਲ ਅਮਨ ਪਸੰਦ ਸ਼ਹਿਰੀਆਂ ਲਈ ਪ੍ਰੇਸ਼ਾਨੀ ਤੇ ਅਸੁਰੱਖਿਆ ਦਾ ਸਬੱਬ ਬਣਿਆ ਹੈ ਹੁਣ ਤਾਂ ਮੈਰਿਜ ਪੈਲਿਸਾਂ ‘ਚ ਹੁੰਦੀ ਸ਼ਰੇਆਮ ਹਥਿਆਰਾਂ ਦੀ ਨਮਾਇਸ਼ , ਗੀਤ ਸੰਗੀਤ ਦਾ ਥਾਂ ਹਿੰਸਾ ਤੇ ਅਸ਼ਲੀਲਤਾ ਦੇ ਭਾਰੂ ਹੋਣ ਕਾਰਨ ਲੋਕ ਸ਼ਗਨ ਦੇ ਕੇ ਪਰਤਣ ਨੂੰ ਤਰਜ਼ੀਹ ਦੇਣ ਲੱਗੇ ਹਨ ਅਜਿਹੇ ਵਰਤਾਰੇ ਨੇ ਭਾਈਚਾਰਕ ਸਾਂਝ ਤੇ ਰਵਾਇਤੀ ਰਸਮਾਂ ਰਿਵਾਜਾਂ ਨੂੰ ਹਾਸ਼ੀਏ ‘ਤੇ ਪਹੁੰਚਾ ਦਿੱਤਾ ਹੈ
ਪਿਛਲੇ ਕੁਝ ਸਮੇਂ ‘ਚ ਪੰਜਾਬ  ਅੰਦਰ ਧੜਾਧੜ ਹਥਿਆਰਾਂ ਦੇ ਲਾਇਸੰਸ ਬਣਾਏ ਗਏ ਹਨ ਇਸ ਵੇਲੇ ਪੰਜਾਬ ‘ਚ ਲੋਕਾਂ ਕੋਲ ਨਿੱਜੀ ਹਥਿਆਰਾਂ ਲਈ ਅੰਦਾਜ਼ਨ 4.5 ਲੱਖ ਲਾਇਸੰਸ ਹਨ ਅਤੇ ਇੱਕ ਲਾਇਸੰਸ ਤੇ ਉਹ ਤਿੰਨ ਹਥਿਆਰ ਰੱਖ ਸਕਦੇ ਹਨ ਦੂਜੇ ਸ਼ਬਦਾਂ ‘ਚ ਪੰਜਾਬੀਆਂ ਕੋਲ ਅੰਦਾਜ਼ਨ ਬਾਰਾਂ ਲੱਖ ਹਥਿਆਰ ਹਨ ਦੂਜੇ ਪਾਸੇ ਪੰਜਾਬ ਪੁਲਿਸ ਕੋਲ ਅੰਦਾਜ਼ਨ 80,000 ਹਥਿਆਰ ਹਨ ਗ੍ਰਹਿ ਮੰਤਰਾਲੇ ਦਾ ਸਾਰੀਆਂ ਸੂਬਾ ਸਰਕਾਰਾਂ ਨੂੰ ਸਪੱਸ਼ਟ ਆਦੇਸ਼ ਹੈ ਕਿ ਕੋਈ ਵੀ  ਸਰਕਾਰ ਆਪਣੀ ਪੁਲਿਸ ਨਫਰੀ ਦੇ ਹਥਿਆਰਾਂ ਤੋਂ ਢਾਈ ਗੁਣਾਂ ਤੋਂ ਵੱਧ ਲੋਕਾਂ  ਨੂੰ ਹਥਿਆਰ ਜਾਰੀ ਨਹੀਂ ਕਰ ਸਕਦੀ, ਜਦੋਂ ਕਿ ਪੰਜਾਬ ਵਿੱਚ ਇਹ ਅੰਕੜਾ 7% ਦੇ ਨੇੜੇ ਤੇੜੇ ਪੁੱਜ ਗਿਆ ਹੈ ਹਥਿਆਰਾਂ ਦੇ ਇਸ ਅਵੱਲੜੇ ਸ਼ੌਕ ਨੇ ਗੈਂਗਸਟਰਾਂ ਅਤੇ ਮਾਫੀਆ ਗਰੋਹ ਨੂੰ ਜਨਮ ਦਿਤਾ ਹੈ ਇਸ ਤੋਂ ਬਿਨਾ ਸਾਲ 2000 ਤੋਂ ਬਾਅਦ  ਜੇਲ੍ਹਾਂ ਵਿੱਚੋਂ ਪੈਰੋਲ ‘ਤੇ ਆਏ ਅਪਰਾਧੀਆਂ ‘ਚੋਂ ਵੀ ਬਹੁਤ ਸਾਰੇ ਭਗੌੜੇ ਹੋਕੇ ਅਮਨ ਕਾਨੂੰਨ ਲਈ ਖਤਰਾ ਬਣੇ ਹੋਏ ਹਨ ਸਿਆਸੀ ਸਰਪ੍ਰਸਤੀ ਅਤੇ ਸਿਆਸੀ ਪੁਸ਼ਤਪਨਾਹੀ ਕਾਰਨ ਹੀ ਇਹ ਗਰੋਹ ਅਗਵਾ, ਫਿਰੌਤੀਆਂ , ਲੁੱਟਾਂ ਖੋਹਾਂ, ਕਤਲ, ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਬੇਖੌਫ  ਹੋਕੇ ਕਰ ਰਹੇ ਹਨ ਹੋਰ ਤਾਂ ਹੋਰ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਮੇਂ-ਸਮੇਂ ਆਪਣੇ ਸੌੜੇ ਸਿਆਸੀ ਮੰਤਵਾਂ ਅਤੇ ਕੁਰਸੀ ਨੂੰ ਸਲਾਮਤ ਰੱਖਣ ਲਈ ਉਨ੍ਹਾਂ ਨੂੰ ਸਮਾਜ ਸੇਵਕ ਅਤੇ ਪਤਵੰਤੇ ਸ਼ਹਿਰੀਆਂ ਵਾਂਗ ਸਟੇਜ਼ ‘ਤੇ ਪੇਸ਼ ਕਰਨ ਦੇ ਇਲਜ਼ਾਮਾਂ ਤੋਂ ਸਿਆਸੀ ਆਗੂਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ
ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ ਵਿੱਚ ਜਿੱਥੇ ਪੜ੍ਹਿਆਂ ਲਿਖਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਉਥੇ ਹੀ ਨਸ਼ਿਆਂ ਅਤੇ ਹਥਿਆਰਾਂ ਦੀ ਅੰਨ੍ਹੀ ਦੌੜ ਨੇ ਮਨੁੱਖਤਾ ਦੀ ਦਰ ਨੂੰ ਘਟਾਇਆ ਹੈ ਅਤੇ ਕ੍ਰਾਈਮ ਗਰਾਫ਼ ਵਿੱਚ ਵਾਧਾ ਕੀਤਾ ਹੈ 1999-2000 ‘ਚ ਜੇਲ੍ਹਾਂ ਵਿੱਚ ਪੜ੍ਹੇ-ਲਿਖੇ 2295 ਪੁਰਸ਼  ਤੇ 105 ਔਰਤਾਂ ਕੈਦ ਸਨ ਪਰ ਹੁਣ ਪੜ੍ਹੇ-ਲਿਖੇ ਮਰਦ ਮੁਲਜ਼ਮਾਂ ਦੀ ਗਿਣਤੀ 19365 ਅਤੇ ਪੜ੍ਹੀਆਂ-ਲਿਖੀਆਂ ਔਰਤਾ ਦੀ ਗਿਣਤੀ 1265 ‘ਤੇ ਪਹੁੰਚ ਗਈ ਹੈ
ਨਸ਼ਿਆਂ ਅਤੇ ਮਾਰੂ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਤੱਥ, ਤਰਕ ਅਤੇ ਜ਼ਮੀਨੀ ਹਕੀਕਤ ਅਨੁਸਾਰ ਠੀਕ ਨਹੀਂ ਹੈ ਇਸ ਵੇਲੇ ਖੂਨ ਦੇ ਅੱਥਰੂ ਕੇਰਦੇ ਹੱਡੀਆਂ ਦੀ ਮੁੱਠ ਬਣੇ ਬੇਵੱਸ ਮਾਪੇ , ਚਿੱਟੀਆਂ ਚੁੰਨੀਆਂ ਪਹਿਨੀਂ ਮੋਏ ਸੁਫ਼ਨਿਆਂ ਦੀ ਕਬਰ ਆਪਣੇ ਅੰਦਰ ਬਣਾਈ ਬੈਠੀਆਂ ਔਰਤਾਂ ਅਤੇ ਬਾਪਹੀਣ ਹੋਏ ਮਾਸੂਮ ਬੱਚਿਆਂ ਦੇ ਅੱਥਰੂ ਪੂੰਝਣ ਲਈ ਸਦਬੁੱਧੀ ਸਿਆਸਤਦਾਨ, ਲੇਖਕ, ਪੱਤਰਕਾਰ ਅਤੇ ਸਮਾਜ ਸੇਵਕਾਂ ਵੱਲੋਂ ਇੱਕ ਉਸਾਰੂ ਜਨਤਕ ਲਹਿਰ ਉਸਾਰਨੀ ਅਤਿਅੰਤ ਜ਼ਰੂਰੀ ਹੈ
ਦੇਸ਼  ਲਈ ਖਤਰਨਾਕ ਹਥਿਆਰਾਂ ਤੇ ਨਸ਼ਿਆਂ ਦਾ ਅੱਤਵਾਦ
ਪੰਫਜਾਬ ਦੇ ਮੱਥੇ ‘ਤੇ ਉਦਾਸੀ ਦੀ ਧੂੜ ਜੰਮੀ ਪਈ ਹੈ   ਅੰਦਾਜ਼ਨ 65 ਕੁ ਵਰ੍ਹੇ ਪਹਿਲਾਂ ਪ੍ਰੋ. ਮੋਹਨ ਸਿੰਘ ਨੇ ਰੰਗਲੇ ਪੰਜਾਬ ਦੀ ਉਸਤਤ ਕਰਦਿਆਂ ਲਿਖਿਆ ਸੀ, ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ’  ਪਰ ਵਰਤਮਾਨ ਹਾਲਾਤਾਂ ‘ਚ ਇਹ ਪੰਜਾਬ ਰੂਪੀ ਨਗ ਧੁਆਂਖ ਗਿਆ ਹੈ ਇੱਕ ਪਾਸੇ ਜਿੱਥੇ ਪੰਜਾਬੀਆਂ ਦਾ ਵੱਡਾ ਹਿੱਸਾ ਚਲਦੇ ਫਿਰਦੇ ਟਾਈਮ ਬੰਬ ਨਸ਼ਿਆਂ ਦੀ ਲਪੇਟ ‘ਚ ਹੈ, ਉਥੇ ਹੀ ਦੂਜੇ ਪਾਸੇ ਬਹੁਤ ਸਾਰੇ ਸੁੱਧਬੁੱਧ ਗੁਆ ਚੁੱਕੇ ਨੌਜਵਾਨਾਂ ਦੇ ਹੱਥਾਂ ‘ਚ ਫੜੇ ਮਾਰੂ ਹਥਿਆਰਾਂ ਨੇ ਖੌਫ ਦੀਆਂ ਦੀਵਾਰਾਂ ਖੜ੍ਹੀਆਂ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਹਥਿਆਰਾਂ ਤੇ ਨਸ਼ਿਆਂ ਦੇ ਵਧਦੇ ਰੁਝਾਨ ਨੇ ਨੈਤਿਕਤਾ, ਸਦਾਚਾਰ, ਉੱਚ ਆਦਰਸ਼ ਅਤੇ ਸਹਿਨਸ਼ੀਲਤਾ ਤੋਂ ਸੱਖਣੇ ਨੌਜਵਾਨਾਂ ਦੇ ਵੱਡੇ ਹਿੱਸੇ ਨੂੰ ਇਨਸਾਨੀਅਤ ਤੇ ਰੁਹਾਨੀਅਤ ਪੱਖੋਂ ਖੋਖਲਾ ਕਰ ਦਿੱਤਾ ਹੈ
ਇੱਕ ਪਾਸੇ ਨਸ਼ਿਆਂ ਕਾਰਨ ਕਈ ਪਿੰਡਾਂ ਦੀ ਪਛਾਣ ਇਸ ਕਰਕੇ ਬਣੀ ਹੋਈ ਹੈ ਕਿ ਉਸ ਪਿੰਡ ‘ਚ ਨਸ਼ਾ ਜ਼ਿਆਦਾ ਵਿਕਦਾ ਹੈ ਕਈ ਪਿੰਡਾਂ ਨੂੰ ਛੜਿਫਆਂ ਦਾ ਪਿੰਡ ਤੇ ਵਿਧਵਾਵਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਕਿਸੇ ਸਮੇਂ ਪਿੰਡ ਦੇ ਹਰ ਮੁਹੱਲੇ ਦੀ ਆਪਣੀ ਕਬੱਡੀ ਦੀ ਟੀਮ ਹੁੰਦੀ ਸੀ ਤੇ ਉਹ ਦੂਜੇ ਮੁਹੱਲੇ ਦੇ ਖਿਡਾਰੀਆਂ ਨਾਲ ਕੱਬਡੀ ਖੇਡ ਕੇ ਵਰਜਿਸ਼ ਕਰਦੇ ਸਨ ਪਰ ਹੁਣ ਨਸ਼ਿਆਂ ਦੀ ਮਾਰੂ ਹਨ੍ਹੇਰੀ ਨੇ ਨੌਜਵਾਨ ਵਰਗ ਦੇ ਜੁੱਸਿਆਂ ਨੂੰ ਝੰਬ ਕੇ ਰੱਖ ਦਿਤਾ ਹੈ ਤੇ 78 ਪਿੰਡਾਂ ਦੇ ਨੌਜਵਾਨ ਮੁੰਡਿਆਂ ਨੂੰ ਰਲਾ ਕੇ ਵੀ ਚੰਗੀ ਕਬੱਡੀ ਟੀਮ ਨਹੀਂ ਬਣਦੀ  ਇਸ ਵੇਲੇ ਖੇਡਾਂ ਦੇ ਗਰਾਉਂਡ ਤੇ ਸਟੇਡੀਅਮ ਨਸ਼ੱਈਆਂ ਦੇ ਅੱਡੇ ਬਣੇ ਹੋਏ ਹਨ ਐਨੀਆਂ ਨਸ਼ੀਲੀਆਂ ਦਵਾਈਆਂ ਦੇ ਪੱਤੇ ਤੇ ਖਾਲੀ ਸ਼ੀਸ਼ੀਆਂ ਹਸਪਤਾਲ ਦੇ ਨੇੜਿਉਂ ਨਹੀਂ ਮਿਲਦੀਆਂ, ਜਿੰਨੀਆਂ ਖੇਡ ਸਟੇਡੀਅਮਾਂ ਦੇ ਨੇੜਿਉਂ ਮਿਲਦੀਆਂ ਹਨ ਇਹ ਸਿਹਤਮੰਦ ਸਮਾਜ ਦੀ ਨਹੀਂ ਸਗੋਂ ਬਿਮਾਰ ਸਮਾਜ ਦੀ ਨਿਸ਼ਾਨੀ ਹੈ ਤੇ ਬਿਮਾਰ ਸਮਾਜ ਦਾ ਭਵਿੱਖ ਅਸੁਰਿੱਖਅਤ ਹੁੰਦਾ ਹੈ ਨਸ਼ਿਆਂ ਦੇ ਮਾਰੂ ਕਹਿਰ ਨੇ ਘਰਾਂ ਦੀ ਬਰਕਤ ਖੋਹ ਲਈ ਹੈ ਚੁੱਲ੍ਹੇ ਠੰਢੇ ਕਰ ਦਿੱਤੇ ਹਨ ਤੇ ਪੰਜਾਬੀਆਂ ਨੂੰ ਵਿਕਾਊ, ਜ਼ਮੀਨ ਵਿਹੂਣੇ ਤੇ ਦਿਸ਼ਾ ਹੀਣਤਾ ਦਾ ਸ਼ਿਕਾਰ ਬਣਾ ਦਿੱਤਾ ਹੈ ਵੱਡੇ ਸ਼ਹਿਰਾਂ ‘ਚ ਵਰਤੇ ਜਾਂਦੇ ਚਿੱਟੇ ਨੇ ਹੁਣ ਪਿੰਡਾਂ ‘ਚ ਵੀ ਘੁਸਪੈਠ ਕਰ ਲਈ ਹੈ ਤੇ ਇਸ ਦੇ ਮਾਰੂ ਅਸਰ ਕਾਰਨ ਸੱਥਰਾਂ ‘ਤੇ ਇਹ ਸੁਆਲ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸ ਨੇ ਸਮਾਜਿਕ ਚੂਲ਼ਾਂ ਹੀ ਹਿਲਾ ਕੇ ਰੱਖ ਦਿੱਤੀਆਂ ਹਨ
ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਨਸ਼ਿਆਂ ਕਾਰਨ ਵਧ ਰਹੀਆਂ ਬਿਮਾਰੀਆਂ ਨੂੰ ਰੋਕਣ ਲਈ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ, ਇਸਦੇ ਸੇਵਨ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ ਤੇ ਨਸ਼ਿਆਂ ਕਾਰਨ ਪੈਦਾ ਹੋਣ ਵਾਲੇ ਅਪਰਾਧਾਂ ‘ਤੇ ਹੋਣ ਵਾਲੇ ਖਰਚ ਦਾ ਕੁਝ ਹਿੱਸਾ ਹੀ ਜੇਕਰ ਨਸ਼ਿਆਂ ਦੀ ਰੋਕਥਾਮ ‘ਤੇ ਖਰਚ ਕੀਤਾ ਜਾਵੇ ਤਾਂ ਨਸ਼ਿਆਂ ਰੂਪੀ ਦੈਂਤ ਨੂੰ ਚਿੱਤ ਕੀਤਾ ਜਾ ਸਕਦਾ ਹੈ ਤੇ ਜਵਾਨੀ ਦੇ ਹੋ ਰਹੇ ਘਾਣ ਨੂੰ ਠੱਲ੍ਹ ਵੀ ਪਾਈ ਜਾ ਸਕਦੀ ਹੈ ਪਰ ਜਦੋਂ ਸੁਰੱਖਿਆ ਕਰਨ ਵਾਲਿਆਂ ਦੇ ਹੱਥ ਮੁਜ਼ਰਮਾਂ ਨਾਲ ਮਿਲ ਜਾਣ, ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤੇ ਮਾਲੀ ਦਗਾਬਾਜ਼ ਹੋ ਜਾਣ ਤਾਂ ਜਿੱਥੇ ਮਹਿਕਾਂ ਦੀ ਪੱਤ ਵੀ ਰੁਲ ਜਾਂਦੀ ਹੈ, ਉਥੇ ਹੀ ਵਸਦੇ ਘਰਾਂ ‘ਚੋਂ ਆ ਰਹੇ ਕਹਿਕਹਿਆਂ ਨੂੰ ਵੀ ਗ੍ਰਹਿਣ ਲੱਗ ਜਾਂਦਾ ਹੈ
ਪੰਜਾਬ ਅੰਦਰ ਅੰਦਾਜ਼ਨ 7500 ਕਰੋੜ ਸਾਲਾਨਾ ਗੈਰ ਕਾਨੂੰਨੀ ਨਸ਼ਿਆਂ ਦੇ ਧੰਦੇ ਦੇ ਨਾਲ-ਨਾਲ 41 ਕਰੋੜ ਸ਼ਰਾਬ ਦੀਆਂ ਬੋਤਲਾਂ ਨੇ ਪੰਜਾਬੀਆਂ ਨੂੰ ਸਿਰਫ਼ ਆਰਥਿਕ ਪੱਖੋਂ ਹੀ ਖੁੰਘਲ ਨਹੀਂ ਕੀਤਾ, ਸਗੋਂ ਘਰੇਲੂ ਕਲੇਸ਼ , ਭਾਈਚਾਰਕ ਤਰੇੜ ਦੇ ਨਾਲ-ਨਾਲ ਸਾਂਝੀਵਾਲਤਾ, ਸਹਿਜਤਾ ਤੇ ਨਿਮਰਤਾ ਨੂੰ ਅਲੋਪ ਕਰਕੇ ਪੰਜਾਬੀਆਂ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਵੀ ਮਲੀਆਮੇਟ ਕੀਤਾ ਹੈ ਪਿਛਲੇ ਸਤਾਰਾਂ ਸਾਲਾਂ ‘ਚ ਬੀਅਰ ਦੀ ਖਪਤ ‘ਚ 209%,ਅੰਗ੍ਰੇਜੀ ਸ਼ਰਾਬ ਦੀ ਖਪਤ ‘ਚ 131%  ਤੇ ਦੇਸੀ  ਸ਼ਰਾਬ ਦੀ ਖਪਤ ‘ਚ 67% ਦਾ ਵਾਧਾ ਹੋਇਆ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਸ਼ਰਾਬ ਦੀ ਪ੍ਰਤੀ ਬੋਤਲ 23 ਰੁਪਏ ਵਾਧੂ ਲਾਇਸੰਸ ਫੀਸ ਲੈ ਕੇ 10 ਰੁਪਏ ਐਜੂਕੇਸ਼ਨ, 8 ਰੁਪਏ ਖੇਡਾਂ ਤੇ 5 ਰੁਪਏ ਸੱਭਿਆਚਾਰਕ ਵਿਕਾਸ ਦੇ ਨਾਂਅ ‘ਤੇ ਖਰਚ ਕਰਨ ਨੂੰ ਵੀ ਤੱਥ, ਤਰਕ ਤੇ ਜ਼ਮੀਨੀ ਹਕੀਕਤ ਦੇ ਅਧਾਰ ‘ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ
ਦੂਜੇ ਪਾਸੇ ਜਿਹੜੇ ਹੱਥ ਕਿਰਤ ਦੇ ਸੰਕਲਪ ਨਾਲ ਜੁੜੇ ਹੋਣੇ ਚਾਹੀਦੇ ਹਨ, ਜਿਨ੍ਹਾਂ ਹੱਥਾਂ ‘ਚ ਉਸਾਰੂ ਸਾਹਿਤ ਹੋਣਾ ਚਾਹੀਦਾ ਹੈ,  ਜੋ ਹੱਥ ਲੋੜਵੰਦਾਂ ਲਈ ਮੱਦਦਗਾਰ ਹੋਣੇ ਚਾਹੀਦੇ ਹਨ, ਉਨ੍ਹਾਂ ਹੱਥਾਂ ‘ਚ ਆਏ ਮਾਰੂ ਹਥਿਆਰਾਂ ਨੇ ਨਿਪੱਤਿਆਂ ਦੀ ਪੱਤ ਰੱਖਣ, ਨਿਆਸਰਿਆਂ ਨੂੰ ਆਸਰਾ ਦੇਣ  ਤੇ ਗਰੀਬ ਦੀ ਰਾਖੀ ਕਰਨ ਦੀ ਮਰਿਆਦਾ ਨੂੰ ਬੁਰੀ ਤਰ੍ਹਾਂ ਦਾਗੀ ਕੀਤਾ ਹੈ ਪਰੰਪਰਾ ਤੇ ਕਦਰਾਂ ਕੀਮਤਾਂ ਤੋਂ ਹਟਕੇ ਸਾਡੇ ਨੌਜਵਾਨ ਸੂਰਬੀਰਾਂ ਤੇ ਗੈਂਗਸਟਰਾਂ ਵਿਚਲਾ ਅੰਤਰ ਹੀ ਭੁੱਲ ਗਏ ਹਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਕੇਸਾਂ ‘ਚ ਜੁਰਮ ਕਰਨ ਵਾਲੇ ਨਸ਼ਾ ਦੀ ਹਾਲਤ ‘ਚ  ਹੁੰਦੇ ਹਨ ਨਸ਼ੇ  ਤੇ ਹਥਿਆਰਾਂ ਦੇ ਮੇਲ ਕਾਰਨ ਕਿਤੇ ਮੈਰਿਜ ਪੈਲਿਸਾਂ ‘ਚ ਕੀਤੇ ਫਾਇਰਾਂ ਨੇ ਖੁਸ਼ੀਆਂ ਨੂੰ ਮਾਤਮ ‘ਚ ਬਦਲਿਆ ਹੈ, ਕਿਤੇ ਆਪਣੀ ਹੀ ਧੀ ਦੀ ਇੱਜਤ ਬਚਾਉਂਦਿਆਂ ਪੁਲਿਸ ਅਧਿਕਾਰੀ ਗੋਲੀ ਦਾ ਸ਼ਿਕਾਰ ਹੋਇਆ, ਕਿਤੇ ਅਮਨ ਕਾਨੂੰਨ ਦੀ ਰੱਖਿਆ ਕਰਦਿਆਂ ਹੌਲਦਾਰ ਦੀ ਪਹਿਲਾਂ ਕੁੱਟਮਾਰ ਤੇ ਫਿਰ ਨਿਰਬਸਤਰ ਕਰਕੇ ਸਾਰੇ ਪਿੰਡ ‘ਚ ਘੁੰਮਾਉਣ ਦੀ ਸ਼ਰਮਨਾਕ ਘਟਨਾ ਵਾਪਰੀ ਹੈ, ਕਿਤੇ ਕੁੜੀ ਦੇ ਉਧਾਲੇ ਸਮੇਂ ਦਹਿਸ਼ਤ ਦਾ ਨੰਗਾ ਨਾਚ, ਕਿਤੇ ਗੈਂਗਸਟਰਾਂ ਦੇ ਗਰੁੱਪ ਵੱਲੋਂ ਦੂਜੇ ਗਰੁੱਪ ਦੇ ਗੈਂਗਸਟਰ ਨੂੰ ਪੇਸ਼ੀ ‘ਤੇ ਲਿਜਾਂਦੇ ਸਮੇਂ ਦਿਨ ਦਿਹਾੜੇ ਗੋਲੀਆਂ ਨਾਲ ਭੁੰਨਣ ਉਪਰੰਤ ਸੜਕ ‘ਤੇ ਭੰਗੜਾ ਪਾਉਣਾ, ਕਿਤੇ  ਅੱਤ ਦੀ ਸੁਰੱਖਿਆ ਵਾਲੀ ਜੇਲ੍ਹ ‘ਚੋਂ 100 ਤੋਂ ਵੱਧ ਫਾਇਰ ਕਰਨ ਉਪਰੰਤ ਚਿੱਟੇ ਦਿਨ ਆਪਣੇ ਗੈਂਗਸਟਰ ਸਾਥੀਆਂ ਨੂੰ  ਭਜਾ ਕੇ ਲੈ ਜਾਣਾ, ਕਿਤੇ  ਗੁੰਡਾ ਅਨਸਰਾਂ ਵਲੋਂ ਦਹਿਸ਼ਤ ਤੇ ਧਾਕ ਜਮਾਉਣ ਲਈ ਹਵਾਈ ਫਾਇਰ ਕਰਨ ਨਾਲ ਅਮਨ ਪਸੰਦ ਸ਼ਹਿਰੀਆਂ ਲਈ ਪ੍ਰੇਸ਼ਾਨੀ ਤੇ ਅਸੁਰੱਖਿਆ ਦਾ ਸਬੱਬ ਬਣਿਆ ਹੈ ਹੁਣ ਤਾਂ ਮੈਰਿਜ ਪੈਲਿਸਾਂ ‘ਚ ਹੁੰਦੀ ਸ਼ਰੇਆਮ ਹਥਿਆਰਾਂ ਦੀ ਨਮਾਇਸ਼ , ਗੀਤ ਸੰਗੀਤ ਦਾ ਥਾਂ ਹਿੰਸਾ ਤੇ ਅਸ਼ਲੀਲਤਾ ਦੇ ਭਾਰੂ ਹੋਣ ਕਾਰਨ ਲੋਕ ਸ਼ਗਨ ਦੇ ਕੇ ਪਰਤਣ ਨੂੰ ਤਰਜ਼ੀਹ ਦੇਣ ਲੱਗੇ ਹਨ ਅਜਿਹੇ ਵਰਤਾਰੇ ਨੇ ਭਾਈਚਾਰਕ ਸਾਂਝ ਤੇ ਰਵਾਇਤੀ ਰਸਮਾਂ ਰਿਵਾਜਾਂ ਨੂੰ ਹਾਸ਼ੀਏ ‘ਤੇ ਪਹੁੰਚਾ ਦਿੱਤਾ ਹੈ
ਪਿਛਲੇ ਕੁਝ ਸਮੇਂ ‘ਚ ਪੰਜਾਬ  ਅੰਦਰ ਧੜਾਧੜ ਹਥਿਆਰਾਂ ਦੇ ਲਾਇਸੰਸ ਬਣਾਏ ਗਏ ਹਨ ਇਸ ਵੇਲੇ ਪੰਜਾਬ ‘ਚ ਲੋਕਾਂ ਕੋਲ ਨਿੱਜੀ ਹਥਿਆਰਾਂ ਲਈ ਅੰਦਾਜ਼ਨ 4.5 ਲੱਖ ਲਾਇਸੰਸ ਹਨ ਅਤੇ ਇੱਕ ਲਾਇਸੰਸ ਤੇ ਉਹ ਤਿੰਨ ਹਥਿਆਰ ਰੱਖ ਸਕਦੇ ਹਨ ਦੂਜੇ ਸ਼ਬਦਾਂ ‘ਚ ਪੰਜਾਬੀਆਂ ਕੋਲ ਅੰਦਾਜ਼ਨ ਬਾਰਾਂ ਲੱਖ ਹਥਿਆਰ ਹਨ ਦੂਜੇ ਪਾਸੇ ਪੰਜਾਬ ਪੁਲਿਸ ਕੋਲ ਅੰਦਾਜ਼ਨ 80,000 ਹਥਿਆਰ ਹਨ ਗ੍ਰਹਿ ਮੰਤਰਾਲੇ ਦਾ ਸਾਰੀਆਂ ਸੂਬਾ ਸਰਕਾਰਾਂ ਨੂੰ ਸਪੱਸ਼ਟ ਆਦੇਸ਼ ਹੈ ਕਿ ਕੋਈ ਵੀ  ਸਰਕਾਰ ਆਪਣੀ ਪੁਲਿਸ ਨਫਰੀ ਦੇ ਹਥਿਆਰਾਂ ਤੋਂ ਢਾਈ ਗੁਣਾਂ ਤੋਂ ਵੱਧ ਲੋਕਾਂ  ਨੂੰ ਹਥਿਆਰ ਜਾਰੀ ਨਹੀਂ ਕਰ ਸਕਦੀ, ਜਦੋਂ ਕਿ ਪੰਜਾਬ ਵਿੱਚ ਇਹ ਅੰਕੜਾ 7% ਦੇ ਨੇੜੇ ਤੇੜੇ ਪੁੱਜ ਗਿਆ ਹੈ ਹਥਿਆਰਾਂ ਦੇ ਇਸ ਅਵੱਲੜੇ ਸ਼ੌਕ ਨੇ ਗੈਂਗਸਟਰਾਂ ਅਤੇ ਮਾਫੀਆ ਗਰੋਹ ਨੂੰ ਜਨਮ ਦਿਤਾ ਹੈ ਇਸ ਤੋਂ ਬਿਨਾ ਸਾਲ 2000 ਤੋਂ ਬਾਅਦ  ਜੇਲ੍ਹਾਂ ਵਿੱਚੋਂ ਪੈਰੋਲ ‘ਤੇ ਆਏ ਅਪਰਾਧੀਆਂ ‘ਚੋਂ ਵੀ ਬਹੁਤ ਸਾਰੇ ਭਗੌੜੇ ਹੋਕੇ ਅਮਨ ਕਾਨੂੰਨ ਲਈ ਖਤਰਾ ਬਣੇ ਹੋਏ ਹਨ ਸਿਆਸੀ ਸਰਪ੍ਰਸਤੀ ਅਤੇ ਸਿਆਸੀ ਪੁਸ਼ਤਪਨਾਹੀ ਕਾਰਨ ਹੀ ਇਹ ਗਰੋਹ ਅਗਵਾ, ਫਿਰੌਤੀਆਂ , ਲੁੱਟਾਂ ਖੋਹਾਂ, ਕਤਲ, ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਬੇਖੌਫ  ਹੋਕੇ ਕਰ ਰਹੇ ਹਨ ਹੋਰ ਤਾਂ ਹੋਰ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਮੇਂ-ਸਮੇਂ ਆਪਣੇ ਸੌੜੇ ਸਿਆਸੀ ਮੰਤਵਾਂ ਅਤੇ ਕੁਰਸੀ ਨੂੰ ਸਲਾਮਤ ਰੱਖਣ ਲਈ ਉਨ੍ਹਾਂ ਨੂੰ ਸਮਾਜ ਸੇਵਕ ਅਤੇ ਪਤਵੰਤੇ ਸ਼ਹਿਰੀਆਂ ਵਾਂਗ ਸਟੇਜ਼ ‘ਤੇ ਪੇਸ਼ ਕਰਨ ਦੇ ਇਲਜ਼ਾਮਾਂ ਤੋਂ ਸਿਆਸੀ ਆਗੂਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ
ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ ਵਿੱਚ ਜਿੱਥੇ ਪੜ੍ਹਿਆਂ ਲਿਖਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਉਥੇ ਹੀ ਨਸ਼ਿਆਂ ਅਤੇ ਹਥਿਆਰਾਂ ਦੀ ਅੰਨ੍ਹੀ ਦੌੜ ਨੇ ਮਨੁੱਖਤਾ ਦੀ ਦਰ ਨੂੰ ਘਟਾਇਆ ਹੈ ਅਤੇ ਕ੍ਰਾਈਮ ਗਰਾਫ਼ ਵਿੱਚ ਵਾਧਾ ਕੀਤਾ ਹੈ 1999-2000 ‘ਚ ਜੇਲ੍ਹਾਂ ਵਿੱਚ ਪੜ੍ਹੇ-ਲਿਖੇ 2295 ਪੁਰਸ਼  ਤੇ 105 ਔਰਤਾਂ ਕੈਦ ਸਨ ਪਰ ਹੁਣ ਪੜ੍ਹੇ-ਲਿਖੇ ਮਰਦ ਮੁਲਜ਼ਮਾਂ ਦੀ ਗਿਣਤੀ 19365 ਅਤੇ ਪੜ੍ਹੀਆਂ-ਲਿਖੀਆਂ ਔਰਤਾ ਦੀ ਗਿਣਤੀ 1265 ‘ਤੇ ਪਹੁੰਚ ਗਈ ਹੈ
ਨਸ਼ਿਆਂ ਅਤੇ ਮਾਰੂ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਤੱਥ, ਤਰਕ ਅਤੇ ਜ਼ਮੀਨੀ ਹਕੀਕਤ ਅਨੁਸਾਰ ਠੀਕ ਨਹੀਂ ਹੈ ਇਸ ਵੇਲੇ ਖੂਨ ਦੇ ਅੱਥਰੂ ਕੇਰਦੇ ਹੱਡੀਆਂ ਦੀ ਮੁੱਠ ਬਣੇ ਬੇਵੱਸ ਮਾਪੇ , ਚਿੱਟੀਆਂ ਚੁੰਨੀਆਂ ਪਹਿਨੀਂ ਮੋਏ ਸੁਫ਼ਨਿਆਂ ਦੀ ਕਬਰ ਆਪਣੇ ਅੰਦਰ ਬਣਾਈ ਬੈਠੀਆਂ ਔਰਤਾਂ ਅਤੇ ਬਾਪਹੀਣ ਹੋਏ ਮਾਸੂਮ ਬੱਚਿਆਂ ਦੇ ਅੱਥਰੂ ਪੂੰਝਣ ਲਈ ਸਦਬੁੱਧੀ ਸਿਆਸਤਦਾਨ, ਲੇਖਕ, ਪੱਤਰਕਾਰ ਅਤੇ ਸਮਾਜ ਸੇਵਕਾਂ ਵੱਲੋਂ ਇੱਕ ਉਸਾਰੂ ਜਨਤਕ ਲਹਿਰ ਉਸਾਰਨੀ ਅਤਿਅੰਤ ਜ਼ਰੂਰੀ ਹੈ
ਮੋਹਨ ਸ਼ਰਮਾ
  ਪ੍ਰੋਜੈਕਟ ਡਾਇਰੈਕਟਰ,
ਨਸ਼ਾ ਛੁਡਾਊ ਹਸਪਤਾਲ, ਸੰਗਰੂਰ
ਮੋ: 09417148866

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top