Breaking News

ਦ੍ਰਿੜ ਯਕੀਨ ਨਾਲ ਕਰੋ ਇਬਾਦਤ : ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼
ਸਰਸਾ
ਇਨਸਾਨ ਜਦੋਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦਾ ਹੈ ਉਸ ਦੇ ਅੰਦਰ ਇੱਕ ਤੜਫ ਲੱਗੀ ਹੁੰਦੀ ਹੈ, ਤਾਂ ਉਹ ਮਾਲਕ ਦਇਆ ਦਾ ਸਾਗਰ ਰਹਿਮੋ-ਕਰਮ ਦਾ ਦਾਤਾ ਇਨਸਾਨ ਨੂੰ ਅੰਦਰ-ਬਾਹਰੋਂ ਉਸ ਦੀ ਤੜਫ ਅਨੁਸਾਰ ਖਜ਼ਾਨੇ ਲੁਟਾ ਦਿੰਦਾ ਹੈ ਪਰ ਇਹ ਪਿਆਰ, ਇਹ ਮੁਹੱਬਤ ਇਕਰਸ- ਇਕਸਾਰ ਹੋਣਾ  ਚਾਹੀਦਾ ਹੈ ਉਕਤ ਰੂਹਾਨੀ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵੀਰਵਾਰ ਨੂੰ ਸ਼ਾਮ ਰੂਹਾਨੀ ਮਜਲਸ ਦੌਰਾਨ ਫਰਮਾਏ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੋ ਮਾਲਕ ਨਾਲ ਪਿਆਰ ਕਰਦੇ ਹਨ ਉਸ ਦੀ ਭਗਤੀ ਕਰਦੇ ਹੋਏ ਉਸ ਦੀ ਰਜਾ ‘ਚ ਰਹਿੰਦੇ ਹੋਏ ਰਾਮ-ਨਾਮ ਦਾ ਜਾਪ ਕਰਦੇ ਹੋਏ ਅੱਗੇ ਵਧਦੇ ਹਨ ਉਨ੍ਹਾਂ ਲਈ ਕੋਈ ਦੋਸ਼, ਕੋਈ ਨਫ਼ਰਤ, ਕੋਈ ਹੰਕਾਰ ਦੀ ਜਗ੍ਹਾ ਨਹੀਂ ਹੁੰਦੀ, ਉਹ ਸਿਰਫ਼ ਤੇ ਸਿਰਫ਼ ਪਰਮਾਤਮਾ ਨਾਲ ਸਤਿਗੁਰੂ ਮੌਲ਼ਾ ਨਾਲ ਪਿਆਰ ਕਰਦੇ ਹਨ ਉਸ ਦੀ ਬਣਾਈ ਪਰਜਾ ਨਾਲ ਬੇਗਰਜ਼ ਪਿਆਰ ਕਰਦੇ ਹੋਏ ਸੇਵਾ ਕਰਦੇ ਰਹਿੰਦੇ ਹਨ ਤਾਂ ਅਜਿਹੇ ਮੁਰੀਦ ਅਜਿਹੇ ਭਗਤਜਨਾਂ ਦੀ ਮਾਲਕ ਹਰ ਜਾਇਜ਼ ਇੱਛਾ ਪੂਰੀ ਕਰ ਦਿੰਦਾ ਹੈ, ਤੇ ਉਹ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਹਾਲੇ ਸੋਚਿਆ ਵੀ ਨਹੀਂ ਹੁੰਦਾ, ਕਲਪਨਾ ਵੀ ਨਹੀਂ ਕੀਤੀ ਹੁੰਦੀ ਉਸ ਤੋਂ ਪਹਿਲਾਂ ਮਾਲਕ ਉਨ੍ਹਾਂ ਦੀਆਂ ਇੱਛਾਵਾਂ ਪੂਰੀ ਕਰ ਦਿੰਦਾ ਹੈ, ਭਾਵੇਂ ਰੂਹਾਨੀ ਹੋਵੇ ਜਾਂ ਦੁਨੀਆਵੀ ਹੋਵੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦ੍ਰਿੜ ਯਕੀਨ ਹੋਣਾ ਅਤੀ ਜ਼ਰੂਰੀ ਹੈ ਯਕੀਨ ਤੋਂ ਬਿਨਾ ਗੱਲ ਨਹੀਂ ਬਣਦੀ ਦ੍ਰਿੜ ਯਕੀਨ ਹੈ ਫਿਰ ਉਸ ਦੀ ਭਗਤੀ ਕਰਦੇ ਹੋ, ਸਿਮਰਨ ਕਰਦੇ ਹੋ ਤੇ ਉਸ ਦੀ ਬਣਾਈ ਔਲਾਦ ਦੀ ਸੇਵਾ ਕਰਦੇ ਹੋ, ਤਾਂ ਯਕੀਨਨ ਉਸ ਦੀ ਦਇਆ ਮਿਹਰ ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਵਰ੍ਹੇਗੀ ਹੀ ਵਰ੍ਹੇਗੀ ਸੇਵਾ ਤੇ ਸਿਮਰਨ ਅਜਿਹੀਆਂ ਤਾਕਤਾਂ ਹਨ ਜੋ ਇਸ ਕਲਿਯੁਗ ‘ਚ ਇਨਸਾਨ ਲਈ ਧੁਰਾ ਹਨ, ਇੱਕ ਸ਼ਕਤੀ ਹਨ ਜੋ ਉਨ੍ਹਾਂ ਨੂੰ ਬੁਰਾਈਆਂ ਤੋਂ ਹਮੇਸ਼ਾ ਬਚਾਉਂਦੀ ਰਹਿੰਦੀ ਹੈ ਕਿਸੇ ਦੀ ਨਾ ਸੁਣੋ, ਪੀਰ-ਫ਼ਕੀਰ ਦੀ ਸੁਣੋ, ਰਾਮ ਦੀ ਸੁਣੋ ਕੋਈ ਸਵਾਲ ਉੱਠੇ ਤਾਂ ਫਕੀਰ ਤੋਂ ਹੱਲ ਕਰਵਾਓੇ, ਦੁਨਿਆਦਾਰੀ ਤੋਂ ਸਵਾਲ ਹੱਲ ਕਰਵਾਓਗੇ, ਜੋ ਖੁਦ ਸਵਾਲ ਦੇ ਮਾਰੇ ਹਨ ਉਹ ਕੀ ਜਵਾਬ ਦੇਣਗੇ? ਜਿਨ੍ਹਾਂ ਨੂੰ ਖੁਦ ਟੈਨਸ਼ਨ ਪਰੇਸ਼ਾਨੀਆਂ ਨੇ ਘੇਰ ਰੱਖਿਆ ਹੈ, ਉਹ ਕਿਸੇ ਦੇ ਕੀ ਰੌਣਕਾਂ ਦੇ ਦੇਣਗੇ? ਕੀ ਖੁਸ਼ੀਆਂ ਲਾ ਦੇਣਗੇ? ਇਸ ਲਈ ਹਮੇਸ਼ਾ ਆਪਣੇ ਹਿਰਦੇ ਦੀ ਸੁਣੋ, ਪੀਰ-ਫ਼ਕੀਰ ਦੀ ਸੁਣੋ ਤੇ ਬਚਨਾਂ ‘ਤੇ ਸੌ ਫੀਸਦੀ ਅਮਲ ਕਰਨਾ ਸਿੱਖੋ ਜੋ ਬਚਨਾਂ ‘ਤੇ ਸੌ ਫੀਸਦੀ ਅਮਲ ਕਰਦੇ ਹਨ, ਉਹੀ ਰੂਹਾਨੀਅਤ ‘ਚ ਤਰੱਕੀ ਹਾਸਲ ਕਰਦੇ ਹਨ, ਜੋ ਅਮਲ ਨਹੀਂ ਕਰਦੇ ਉਹ ਗੱਲਾਂ ਤੋਂ ਇਲਾਵਾ ਹੋਰ ਕੁਝ ਹਾਸਲ ਨਹੀਂ ਕਰ ਸਕਦੇ ਅਮਲ ਕਹਿੰਦਾ ਹੈ ਸੇਵਾ ਕਰੋ, ਸਿਮਰਨ ਕਰੋ ਮਾਲਕ ਦੀ ਔਲਾਦ ਭਾਵ ਪਰਜਾ ਦਾ ਭਲਾ ਮੰਗੋ ਤੇ ਭਲਾ ਕਰੋ ਸੇਵਾ ਸਿਮਰਨ ਕਰਦੇ ਹੋਏ ਜੋ ਅੱਗੇ ਵਧਦੇ ਹਨ ਰੂਹਾਨੀਅਤ ‘ਚ ਤਰੱਕੀ ਕਰਦੇ ਹਨ, ਉਹੀ ਰੂਹਾਨੀਅਤ ਦੀਆਂ ਖੁਸ਼ੀਆਂ ਹਾਸਲ ਕਰਦੇ ਹਨ ਰੂਹਾਨੀਅਤ ‘ਚ ਗਮ ਨਹੀਂ ਹੁੰਦਾ, ਮਾਲਕ ਉਨ੍ਹਾਂ ਨੂੰ ਬੇਗਮਪੁਰ ਦਾ ਬਾਦਸ਼ਾਹ ਬਣਾ ਦਿੰਦਾ ਹੈ ਤਾਂ ਸਿਮਰਨ ਜ਼ਰੂਰ ਕਰੋ ਭਾਵੇਂ ਅੱਧਾ ਘੰਟਾ ਸਵੇਰੇ-ਸ਼ਾਮ, ਮਾਲਕ ਦੇ ਨਾਮ ਦੇ ਨਾਲ ਹਮੇਸ਼ਾ ਦ੍ਰਿੜ ਯਕੀਨ ਰੱਖੋ ਤਾਂ ਕਿ ਦ੍ਰਿੜ ਯਕੀਨ ਕਾਰਨ ਤੁਹਾਡੇ ਵਿਗੜੇ ਹੋਏ ਕਰਮ ਵਿਗੜੀ ਹੋਈ ਤਕਦੀਰ ਮਾਲਕ ਪਲ ‘ਚ ਸੰਵਾਰ ਕੇ ਰੱਖ ਦੇਵੇ ਤੇ ਖੁਸ਼ੀਆਂ ਨਾਲ ਲਬਰੇਜ਼ ਕਰ ਦੇਵੇ ਅਮਲ ਕਰਨਾ ਤੁਹਾਡੇ ਹੱਥ ‘ਚ ਹੈ, ਦੱਸਣਾ ਫ਼ਕੀਰ ਦਾ ਕੰਮ ਹੁੰਦਾ ਹੈ

ਪ੍ਰਸਿੱਧ ਖਬਰਾਂ

To Top