Uncategorized

ਦੱਖਣੀ ਅਫਰੀਕਾ ਦੀ ਸ੍ਰੀਲੰਕਾ ‘ਤੇ ਸ਼ਾਨਦਾਰ ਜਿੱਤ

ਏਜੰਸੀ  ਪੋਰਟ ਏਲੀਜਾਬੇਥ,  
ਦੱਖਣੀ ਅਫਰੀਕਾ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਸ੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਅੱਜ 206 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਦੱਖਣੀ ਅਫਰੀਕਾ ਨੇ ਸੀ੍ਰਲੰਕਾ ਨੂੰ 488 ਦੌੜਾਂ ਦਾ ਟੀਚਾ ਦਿੱਤਾ ਸੀ ਜਿਸਦਾ ਪਿੱਛਾ ਕਰਦਿਆਂ ਸ੍ਰੀਲੰਕਾ ਨੇ ਸਵੇਰੇ 5 ਵਿਕਟਾਂ ‘ਤੇ 240 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਾਰੀ 281 ਦੌੜਾਂ ‘ਤੇ ਸਿਮਟ ਗਈ ਸ੍ਰੀਲੰਕਾ ਨੇ 41 ਦੌੜਾਂ ਜੌੜ ਕੇ ਬਾਕੀ ਪੰਜ ਵਿਕਟਾਂ ਗਵਾ ਦਿੱਤੀਆਂ ਦੱਖਣੀ ਅਫਰੀਕਾ ਦੀ ਦੂਜੀ ਪਾਰੀ ‘ਚ ਸ਼ਾਨਦਾਰ 117 ਦੌੜਾਂ ਬਣਾਉਣ ਵਾਲੇ ਓਪਨਰ ਸਟੀਫਨ ਕੁੱਕ ਨੂੰ ਮੈਨ ਆਫ ਦਾ ਮੈਚ ਪੁਰਸਕਾਰ ਮਿਲਿਆ ਸ੍ਰੀਲੰਕਾ ਦੀ ਪਾਰੀ ਸਵੇਰ ਦੇ ਸੈਸ਼ਨ ‘ਚ ਡ੍ਰਿੰਕਸ ਤੋਂ ਕੁਝ ਦੇਰ ਬਾਅਦ ਹੀ ਸਿਮਟ ਗਈ ਕੈਗੀਸੋ ਰਬਾਡਾ ਨੇ 77 ਦੌੜਾਂ ‘ਤੇ 3 ਵਿਕਟਾਂ, ਕੇਸ਼ਵ ਮਹਾਰਾਜ ਨੇ 86 ਦੌੜਾਂ ‘ਤੇ 3 ਵਿਕਟਾਂ, ਕਾਈਲ ਐਬੋਟ ਨੇ 38 ਦੌੜਾਂ ‘ਤੇ 2 ਵਿਕਟਾਂ ਅਤੇ ਫਿਲੇਂਡਰ ਨੇ 65 ਦੌੜਾਂ ‘ਤੇ 1 ਵਿਕਟ ਹਾਸਲ ਕਰਕੇ ਸ੍ਰੀਲੰਕਾ ਨੂੰ 96.3 ਓਵਰਾਂ ‘ਚ 281 ਦੌੜਾਂ ‘ਤੇ ਨਬੇੜ ਦਿੱਤਾ ਕਪਤਾਨ ਐਂਜਲੋ ਮੈਥਿਊਜ ਨੇ ਆਪਣੇ ਕੱਲ੍ਹ ਦੇ ਸਕੋਰ ‘ਚ 1 ਦੌੜ ਦਾ ਵਾਧਾ ਕਰਕੇ 59 ਦੌੜਾਂ ‘ਤੇ ਆਊਟ ਹੋ ਗਏ ਐਬੋਟ ਨੇ ਮੈਥਿਊਜ ਦੀ ਵਿਕਟ ਲਈ ਧਨੰਜਿਆ ਡੀਸਿਲਵਾ ਨੇ 9 ਦੌੜਾਂ ਤੋਂ ਅੱਗੇ ਖੇਡਦਿਆਂ ਸੰਘਰਸ਼ਪੂਰਨ 22 ਦੌੜਾਂ ਬਣਾਈਆਂ ਅਤੇ 10ਵੇਂ ਨੰਬਰ ਦੇ ਬੱਲੇਬਾਜ਼ ਸੁਰੰਗਾ ਲਕਮਲ ਨੇ ਨਾਬਾਦ 19 ਦੌੜਾਂ ਬਣਾਈਆਂ ਐਬੋਟ ਨੇ ਮੈਥਿਊਜ ਤੋਂ ਇਲਾਵਾ ਡੀਸਿਲਵਾ ਦੀ ਵਿਕਟ ਵੀ ਲਈ  ਫਿਲੇਂਡਰ ਨੇ ਰੰਗਨਾ ਹੇਰਾਤ (3) ਨੂੰ ਆਊਟ ਕੀਤਾ ਜਦੋਂਕਿ ਰਬਾਡਾ ਨੇ ਦੁਸ਼ਮੰਤ ਚਮੀਰਾ (0) ਅਤੇ ਮਹਾਰਾਜ ਨੇ ਨੁਵਾਨ ਪ੍ਰਦੀਪ (4) ਨੂੰ ਆਊਟ ਕੀਤਾ ਦੋਵਾਂ ਦੇਸ਼ਾਂ ਦਰਮਿਆਨ ਲੜੀ ਦਾ ਦੂਜਾ ਟੈਸਟ ਦੋ ਜਨਵਰੀ ਤੋਂ ਕੈਪਟਾਊਨ ‘ਚ ਖੇਡਿਆ ਜਾਵੇਗਾ

ਪ੍ਰਸਿੱਧ ਖਬਰਾਂ

To Top