Breaking News

ਦੱਖਣੀ ਕੋਰੀਆ, ਜਾਪਾਨ ਤੇ ਉੱਤਰੀ ਕੋਰੀਆ ‘ਤੇ ਲੱਗਣਗੀਆਂ ਪਾਬੰਦੀਆਂ

ਸਿਓਲ/ਟੋਕੀਓ। ਦੱਖਣੀ ਕੋਰੀਆ ਤੇ ਜਾਪਾਨ ਇਸ ਹਫ਼ਤੇ ਜਾਰੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀਆਂ ਨਵੀਆਂ ਤਜਵੀਜ਼ਾਂ ਤਹਿਤ ਅੱਜ ਉੱਤਰੀ ਕੋਰੀਆ ਦੇ ਪਰਮਾਣੂ ਤੇ ਬੈਲਸਟਿਕ ਮਿਜ਼ਾਇਲ ਪ੍ਰੋਗਰਾਮ ‘ਤੇ ਰੋਕ ਲਾਉਣ ਲਈ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕਰ ਸਕਦੇ ਹਨ।
ਦੱਖਣੀ ਕੋਰੀਆ ਵੱਲੋਂ ਜਾਰੀ ਬਿਆਨ ਅਨੁਸਾਰ ਦੱਖਣੀ ਕੋਰੀਆ ਉੱਤਰੀ ਕੋਰੀਆ ‘ਤੇ ਪਾਬੰਦੀ ਹੋਰ ਸਖ਼ਤ ਕਰੇਗਾ ਜਿਸ ਤਹਿਤ ਉਹ ਉੱਤਰੀ ਕੋਰੀਆ ਦੇ ਸ਼ਾਸਕ ਮਿਕ ਜੋਨ ਉਨ ਦੇ ਕਰੀਬੀ ਨੇਤਾਵਾਂ ਚੋ ਰਯੋਂਗ ਹੇ ਤੇ ਹਵਾਂਗ ਪਿਯੋਂਗ ਸੋ ਸਮੇਤ ਹੋਰ ਸੀਨੀਅਰਨੇਤਾਵਾਂ ਦਾ ਨਾਂਅ ਕਾਲੀ ਸੂਚੀ ‘ਚ ਪਾਵੇਗਾ।

ਪ੍ਰਸਿੱਧ ਖਬਰਾਂ

To Top