Breaking News

ਧੁੰਦ ਕਾਰਨ 81 ਰੇਲ ਗੱਡੀਆਂ ਹੋਈਆਂ ਲੇਟ, 12 ਰੱਦ

ਨਵੀਂ ਦਿੱਲੀ। ਕੌਮੀ ਰਾਜਧਾਨੀ ‘ਚ ਅੱਜ ਧੁੰਦ ਦਾ ਅਸਰ ਘੱਟ ਰਿਹਾ ਪਰ ਘੱਟ ਨਜ਼ਰ ਆਉਣ ਕਾਰਨ 81 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਤੇ 12 ਨੂੰ ਰੱਦ ਕਰ ਦਿੱਤਾ ਗਿਆ।
ਰੇਲਵੇ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧੁੰਦ ਦੇ ਕਾਰਨ ਲਗਭਗ 81 ਰੇਲ ਗੱਡੀਆਂ ਦੋ ਘੰਟਿਆਂ ਤੋਂ ਵੱਧ ਦੇਰੀ ਨਾਲ ਚੱਲੀਆਂ ਤੇ 41 ਰੇਲ ਗੱਡੀਆਂ ਦੀ ਸਮਾਂ ਸਾਰਣੀ ‘ਚ ਬਦਲਾਅ ਕੀਤਾ ਗਿਆ।
ਧੁੰਦ ਕਾਰਨ 12 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ। ਮੌਸਮ ਵਿਭਾਗ ਅਨੁਸਾਰ ਇੱਥੋਂ ਦਾ ਘੱਟੋ-ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪ੍ਰਸਿੱਧ ਖਬਰਾਂ

To Top