ਸੰਪਾਦਕੀ

ਨਜੀਬ ਜੰਗ ਨੇ ਬਖੂਬੀ ਨਿਭਾਈ ਸੰਵਿਧਾਨਕ ਜ਼ਿੰਮੇਵਾਰੀ

ਦਿੱਲੀ ਸਰਕਾਰ ਅਤੇ ਪ੍ਰਸ਼ਾਸਨ ਵਜੋਂ ਹੁਣ ਤੱਕ ਦੀ ਸਭ ਤੋਂ ਵਿਵਾਦਤ ਜੋੜੀ ਉਪ ਰਾਜਪਾਲ ਨਜੀਬ ਜੰਗ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਚੋਂ ਉਪ ਰਾਜਪਾਲ ਨੇ ਅਸਤੀਫ਼ਾ  ਦੇ ਦਿੱਤਾ ਹੈ ਜੰਗ ਨੇ ਅਸਤੀਫ਼ਾ ਅਚਾਨਕ ਦਿੱਤਾ ਪਰ ਅਸਤੀਫ਼ਾ ਦੇਣ ਵੇਲੇ ਉਨ੍ਹਾਂ ਨੇ ਦਿੱਲੀ ਵਾਸੀਆਂ, ਅਰਵਿੰਦ ਕੇਜਰੀਵਾਲ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਉਪ ਰਾਜਪਾਲ ਨਜੀਬ ਜੰਗ ਨੂੰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਅਹੁਦੇ ‘ਤੇ ਰਹਿੰਦਿਆਂ   ‘ਹਿਟਲਰ’ ਤੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੂੰ ਆਪਣੀ ਆਤਮਾ ਵੇਚ ਚੁੱਕਾ ਵਿਅਕਤੀ’ ਵੀ ਕਿਹਾ ਪਰ ਅਰਵਿੰਦ ਕੇਜਰੀਵਾਲ  ਦੇ ਲੱਖ ਭੈੜਾ ਕਹਿਣ ਅਤੇ ਆਏ ਦਿਨ ਉਪ ਰਾਜਪਾਲ ਨਾਲ ਲੜਾਈ ਰੱਖਣ ਦੇ ਬਾਵਜ਼ੂਦ ਨਜੀਬ ਜੰਗ ਨੇ ਕਦੇ ਵੀ ਹਥਿਆਰ ਨਹੀਂ ਸੁੱਟੇ ਤੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਰਹੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ18 ਮਹੀਨੇ ਪਹਿਲਾਂ ਹੀ ਅਸਤੀਫ਼ਾ ਦੇਣ ਵਾਲੇ ਨਜੀਬ ਜੰਗ ਕੇਂਦਰ ਦੀ ਯੂਪੀਏ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸਨ ਤੇ ਉਨ੍ਹਾਂ ਦਾ ਸ਼ੀਲਾ ਦੀਕਸ਼ਿਤ  ਦੀ ਸਾਬਕਾ ਕਾਂਗਰਸ ਸਰਕਾਰ ਪ੍ਰਤੀ ਰਵੱਈਆ ਬੇਹੱਦ ਨਰਮ ਰਿਹਾ  ਅਜਿਹੇ ਵਿੱਚ 42 ਮਹੀਨੇ ਦੇ ਕਾਰਜਕਾਲ ਦੌਰਾਨ ਨਜੀਬ ਜੰਗ ਦਾ ਦੂਹਰਾ ਸੁਭਾਅ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਹੀ ਨਹੀਂ, ਸਗੋਂ ਪੂਰੇ ਦੇਸ਼ ਨੇ ਵੀ ਵੇਖਿਆ ਇਹ ਕਿਉਂ ਹੋਇਆ, ਇਸ ਲਈ ਆਮ ਆਦਮੀ ਪਾਰਟੀ  ਦੇ ਨੇਤਾ ਅਰਵਿੰਦ ਕੇਜਰੀਵਾਲ ਤੇ ਨਜੀਬ ਜੰਗ ਦਰਮਿਆਨ ਹੋਏ ਝਗੜਿਆਂ ਨੂੰ ਗੌਰ ਨਾਲ ਦੇਖਿਆਂ ਪਤਾ ਲੱਗਦਾ ਹੈ ਕਿ ਕਿਵੇਂ ਆਮ ਆਦਮੀ ਪਾਰਟੀ ,ਜਿਸਨੂੰ ਸਿਆਸਤ ਤੇ ਸਰਕਾਰ ਚਲਾਉਣ ਦਾ ਕੋਈ ਤਜ਼ਰਬਾ ਨਹੀਂ ਸੀ, ਦੇ ਬਿਨਾਂ ਸੰਵਿਧਾਨਕ ਅਧਿਕਾਰਾਂ ਲਏ ਗਏ ਫ਼ੈਸਲਿਆਂ  ਤੇ ਉਨ੍ਹਾਂ ‘ਤੇ ਅੜ ਜਾਣ ਕਾਰਨ ਨਜੀਬ ਜੰਗ ਵਿਵਾਦਾਂ ‘ਚ ਘਿਰਦੇ ਰਹੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਇੱਕ ਸਮੇਂ  ਮੀਡੀਆ ਦੀ ਬਹੁਤ ਸਪੋਟ ਰਹੀ ਜਿਸ  ਕਾਰਨ ਉਨ੍ਹਾਂ ਦੀ ਸਰਕਾਰ ਦੀਆਂ ਗਲਤੀਆਂ ਵੀ ਲੋਕਾਂ ਨੂੰ ਨਜ਼ਰ  ਨਹੀਂ ਆਈਆਂ  ਪੂਰਾ ਦੇਸ਼ ਆਪਣੇ ਰਾਜਪਾਲਾਂ ਬਾਰੇ ਇਹੀ ਜਾਣਦਾ ਹੈ ਕਿ ਉਹ ਰਬੜ ਦੀਆਂ ਮੋਹਰਾਂ ਹਨ, ਜਦੋਂ ਕਿ ਅਜਿਹਾ ਹਰ ਵਾਰ ਨਹੀਂ ਹੁੰਦਾ ਖਾਸ ਕਰ ਉਦੋਂ ਤਾਂ ਬਿਲਕੁੱਲ ਵੀ ਨਹੀਂ, ਜਦੋਂ ਸੰਵਿਧਾਨਕ ਤੌਰ ‘ਤੇ ਸਰਕਾਰ ਤੇ ਰਾਜਾਂ  ਦੇ ਪ੍ਰਮੁੱਖ ਰਾਜਪਾਲ ਹੀ ਹਨ ,  ਜਿਨ੍ਹਾਂ ਨੂੰ ਕਿ ਸਿਰਫ਼ ਕਨੂੰਨ ਦੇ ਮਾਹਿਰ ਹੀ ਪੜ੍ਹਦੇ ਤੇ ਜਾਣਦੇ ਹਨ ਆਮ ਲੋਕ ਹਮੇਸ਼ਾ ਮੁੱਖ ਮੰਤਰੀ ਨੂੰ ਹੀ ਸੂਬਿਆਂ ਦਾ ਸਰਵੇਸਰਵਾ ਮੰਨਦੇ ਹਨ ਇਹ ਗੱਲ ਵੱਖਰੀ ਹੈ ਕਿ ਰਾਜਪਾਲਾਂ ਨੂੰ ਲੋਕਤਤੰਰੀ ਢੰਗ ਨਾਲ ਚੁਣੀ ਗਈ ਰਾਜ ਸਰਕਾਰਾਂ ਦੇ ਫੈਸਲਿਆਂ , ਨਿਯੁਕਤੀਆਂ ‘ਚ ਲਚੀਲਾਪਨ ਰੱਖਣਾ ਹੁੰਦਾ ਹੈ ਤਾਂਕਿ ਦੇਸ਼ ‘ਚ ਲੋਕਤੰਤਰ ਨੂੰ ਸਭ ਤੋਂ ਉੱਤੇ ਰੱਖਿਆ ਜਾ ਸਕੇ ਦਿੱਲੀ ਜੋ ਕਿ ਰਾਸ਼ਟਰੀ ਰਾਜਧਾਨੀ ਖੇਤਰ ਵੀ ਹੈ, ਜਿੱਥੇ ਹਾਲਾਤ ਥੋੜ੍ਹੇ ਵੱਖਰੇ ਹਨ ਅਤੇ ਰਾਜਪਾਲ ਦੀ ਸਰਗਰਮੀ ਨੂੰ ਬਰਕਰਾਰ ਰੱਖਿਆ ਹੋਇਆ ਹੈ ਨੌਕਰਸ਼ਾਹੀ, ਲੋਕ ਨੁਮਾਇੰਦਿਆਂ ਦੇ ਵਿਕਾਸ ਫੰਡ ਜਾਂ ਹੋਰ ਅਜਿਹੇ ਫ਼ੈਸਲੇ ਜੋ ਦਿੱਲੀ ‘ਚ ਬੈਠੀ ਕੇਂਦਰ ਸਰਕਾਰ ਦੀ ਨਜ਼ਰ  ‘ਚ ਮਰਿਆਦਾਹੀਣ , ਜਿਵੇਂ ਕਿ ਰਾਜਾਂ ‘ਤੇ ਕੇਂਦਰ ਨੂੰ ਤਰਜ਼ੀਹ ਦਿੱਤੀ ਗਈ ਹੈ ਜਾਂ ਉਲਟ ਲੱਗਣ ਤਾਂ ਰਾਜਪਾਲ ਅਜਿਹੇ ਫੈਸਲਿਆਂ ਨੂੰ ਨਾ ਸਿਰਫ਼ ਵਾਪਸ ਸਰਕਾਰ ਨੂੰ ਮੋੜਦਾ ਹੈ ਸਗੋਂ ਕਈ ਵਾਰ ਇੱਕਦਮ ਵਿਰੁੱਧ ਜਾਕੇ ਕੇਂਦਰ ਸਰਕਾਰ ਦੀ ਇੱਛਾ ਨੂੰ ਵੀ ਲਾਗੂ ਕਰਦਾ ਹੈ ਇਸ ਕਾਰਨ ਦਿੱਲੀ ਇੱਕ ਪੂਰਨ ਰਾਜ ਨਹੀਂ ਕਿਹਾ ਜਾ ਸਕਦਾ ਅਜਿਹੇ ‘ਚ ਅਰਵਿੰਦ ਕੇਜਰੀਵਾਲ ਨੂੰ ਜੇਕਰ ਉੱਚ ਅਦਾਲਤ ਤੋਂ ਵੀ ਉਪ ਰਾਜਪਾਲ  ਦੇ ਫੈਸਲਿਆਂ  ਦੇ ਵਿਰੁੱਧ ਅਸਫ਼ਲਤਾ ਹੱਥ ਲੱਗੀ ,  ਤਾਂ ਉਹ ਸਪੱਸ਼ਟ ਕਰਦੀ ਹੈ ਕਿ ਦਿੱਲੀ ਸਰਕਾਰ ਅਸਲ ‘ਚ ਉਪ ਰਾਜਪਾਲ ਹੈ ਇਸ ਲਈ  ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਪ ਰਾਜਪਾਲ ਦਾ ਚਿਹਰਾ ਨਜੀਬ ਜੰਗ ਹੈ ਜਾਂ ਕੋਈ ਹੋਰ ਜੇਕਰ ਕਿਸੇ ਪਾਰਟੀ ਨੂੰ ਸਰਕਾਰ ਚਲਾਉਣ ਦਾ ਤਜ਼ਰਬਾ ਨਹੀਂ ਹੈ ਤਾਂ ਉਹ ਦਿੱਲੀ ‘ਚ ਇੱਕ ਹੋਰ ਨਵਾਂ ਨਜੀਬ ਜੰਗ ਵੀ ਪੈਦਾ ਕਰ ਸਕਦੀ ਹੈ

ਪ੍ਰਸਿੱਧ ਖਬਰਾਂ

To Top