ਸੰਪਾਦਕੀ

ਨਸਲੀ ਹਿੰਸਾ ਦਾ ਸਿਲਸਿਲਾ

Naxal

ਰੁਜ਼ਗਾਰ ਲਈ ਵਿਦੇਸ਼ਾਂ ‘ਚ ਗਏ ਭਾਰਤੀ ਨੌਜਵਾਨਾਂ ‘ਤੇ ਨਸਲੀ ਹਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਪਿਛਲੇ ਦਿਨੀਂ ਸਰਸਾ ਨਾਲ ਸਬੰਧਤ ਇੱਕ ਨੌਜਵਾਨ ਦਾ ਨਿਊਜ਼ੀਲੈਂਡ ‘ਚ ਕਤਲ ਕਰ ਦਿੱਤਾ ਗਿਆ ਇਹ ਕੋਈ ਪਹਿਲੀ ਘਟਨਾ ਨਹੀਂ ਸਗੋਂ ਅਮਰੀਕਾ ਤੇ ਯੂਰਪੀ ਮੁਲਕਾਂ ‘ਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਿਛਲੇ ਸਾਲਾਂ ‘ਚ ਆਸਟਰੇਲੀਆ ਨਸਲੀ ਹਿੰਸਾ ਲਈ ਚਰਚਾ ‘ਚ ਰਹਿ ਚੁੱਕਾ ਹੈ ਅਸਟਰੇਲੀਆ ‘ਚ ਮਨਜੀਤ ਅਲੀਸ਼ੇਰ ਨੂੰ ਜਿੰਦਾ ਸਾੜਨ ਦੀ ਘਟਨਾ ਨੇ ਪੂਰੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਇਸ ਤੋਂ ਮਗਰੋਂ ਕੈਨੇਡਾ ‘ਚ ਦੋ  ਭਾਰਤੀ ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਇਹ ਸਪੱਸ਼ਟ ਹੈ ਕਿ ਇਹ ਘਟਨਾਵਾਂ ਅਚਾਨਕ ਨਹੀਂ ਵਾਪਰੀਆਂ  ਸਗੋਂ ਪ੍ਰਵਾਸੀਆਂ ਪ੍ਰਤੀ ਨਫ਼ਰਤ ਦਾ ਨਤੀਜ਼ਾ ਹੈ ਫ਼ਿਲੀਪੀਂਸ ਵਿੱਚ ਨਸਲੀ ਹਮਲਿਆਂ ਦੀ ਦਰ ਸਭ ਤੋਂ ਵੱਧ ਹੈ ਇਸ ਮਾਮਲੇ ਭਾਰਤ ਸਰਕਾਰ ਦੇ ਨਾਲ-ਨਾਲ ਨੌਜਵਾਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਵਿਦੇਸ਼ਾਂ ‘ ਚ ਮਾਰੇ ਗਏ ਨੌਜਵਾਨਾਂ ਨੂੰ ਹਾਲਾਤਾਂ ਨੂੰ ਸਮਝਣ ਦੀ ਜ਼ਰੂਰਤ ਹੈ ਜ਼ਰਾ ਜਿੰਨੀ ਲਾਪਰਵਾਹੀ ਵੀ ਦੁਖਾਂਤਕ ਬਣ ਸਕਦੀ ਹੈ ਵਿਦੇਸ਼ਾਂ ‘ਚ ਉੱਥੋਂ ਦੇ ਸਥਾਨਕ ਲੋਕਾਂ ਦੀ ਵਿਚਾਰਧਾਰਾ ਤੇ ਜੀਵਨਸ਼ੈਲੀ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਦਰਅਸਲ ਵਿਦੇਸ਼ਾਂ ‘ਚ ਸਥਾਨਕ ਲੋਕਾਂ ਦੇ ਅੰਦਰ ਇਹ ਧਾਰਨਾ ਬਣ ਗਈ ਹੈ ਕਿ ਪ੍ਰਵਾਸੀ ਉਨ੍ਹਾਂ ਦੇ ਰੁਜ਼ਗਾਰ ਖੋਹ ਰਹੇ ਹਨ ਤੇ ਸਥਾਨਕ ਅਬਾਦੀ ਲਈ ਸਮੱਸਿਆਵਾਂ ਪੈਦਾ ਕਰ ਰਹੇ ਹਨ ਕੱਟੜਪੰਥੀ ਸੋਚ ਵੀ ਟਕਰਾਓ ਨੂੰ ਜਨਮ ਦੇ ਰਹੀ ਹੈ ਪਿਛਲੇ ਸਾਲਾਂ ‘ਚ ਵੱਖ-ਵੱਖ ਦੇਸ਼ਾਂ ‘ਚ ਹੋਏ ਅੱਤਵਾਦੀ ਹਮਲਿਆਂ ਕਾਰਨ ਵੀ ਕੁਝ ਗਲਤ ਧਾਰਨਾਵਾਂ ਵੀ ਪੈਦਾ ਹੋਈਆਂ ਹਨ ਸਥਾਨਕ ਲੋਕ ਪ੍ਰਵਾਸੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਇੱਥੋਂ ਤੱਕ ਕਿ ਵਿਦੇਸ਼ਾਂ ‘ਚ ਪ੍ਰਵਾਸੀਆਂ ਦਾ ਵਿਰੋਧ ਰਾਸ਼ਟਰੀ ਮੁੱਦਾ ਵੀ ਬਣ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਪ੍ਰਚਾਰ ‘ਚ ਪ੍ਰਵਾਸੀਆਂ ਖਿਲਾਫ਼ ਮੂਲਵਾਸੀਆਂ ਦੇ ਗੁੱਸੇ ਦਾ ਵੀ ਭਾਰੀ ਲਾਹਾ ਲਿਆ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਕਲਚਰ, ਤੇ ਅੰਤਰਰਾਸ਼ਟਰੀ ਹਾਲਾਤਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ, ਭਾਰਤ ਸਰਕਾਰ ਵੀ ਇਸ ਮੁੱਦੇ ਨੂੰ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਕੋਲ ਉਠਾਏ ਤੇ ਹਿੰਸਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਦਬਾਅ ਪਾਏ ਵਿਸ਼ਵ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਨਾਲ ਹੀ ਅੱਤਵਾਦ ਖਿਲਾਫ਼ ਜੰਗ ਲੜੀ ਜਾ ਸਕਦੀ ਹੈ ਰੁਜ਼ਗਾਰ ਲਈ ਆਪਣੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਆਏ ਨਿਹੱਥੇ ਪ੍ਰਦੇਸੀਆਂ ‘ਤੇ ਹਮਲਾ ਕਰਨਾ ਇਨਸਾਨੀਅਤ ਦਾ ਘਾਣ ਹੈ  ਭਾਰਤ ਅੱਤਵਾਦ ਖਿਲਾਫ਼ ਜੰਗ ਲੜ ਰਿਹਾ ਹੈ ਤੇ ਭਾਰਤੀ ਨੌਜਵਾਨ ਵਿਦੇਸ਼ਾਂ ‘ਚ ਮਿਹਨਤ ਕਰਕੇ ਉੱਥੋਂ ਦੀ ਆਰਥਿਕਤਾ ‘ਚ ਭਰਪੂਰ ਯੋਗਦਾਨ ਪਾ ਰਹੇ ਹਨ ਸਥਾਨਕ ਲੋਕ ਭਾਰਤੀ ਭਾਈਚਾਰੇ ਨਾਲ ਜੁੜ ਕੇ ਸਦਭਾਵਨਾ ਦਾ ਮਾਹੌਲ ਬਣਾਉਣ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top