Uncategorized

ਨਾਇਰ ਦਾ ਟ੍ਰਿਪਲ ਧਮਾਕਾ, ਭਾਰਤ ਮਜ਼ਬੂਤ

ਤੀਹਰਾ ਸੈਂਕੜਾ ਬਣਾਉਣ ਵਾਲੇ ਭਾਰਤ ਦੇ ਦੂਜੇ ਬੱਲੇਬਾਜ਼ ਬਣੇ

ਏਜੰਸੀ  ਚੇਨੱਈ,  ਕਰੁਣ ਨਾਇਰ ਨੇ ਟੈਸਟ ਕ੍ਰਿਕਟ ‘ਚ ਆਪਣੇ ਪਹਿਲੇ ਸੈਂਕੜੇ ਨੂੰ ਤੀਹਰੇ ਸੈਂਕੜੇ ‘ਚ ਬਦਲ ਕੇ ਇੱਥੇ ਨਾਬਾਦ 303 ਦੌੜਾਂ ਦੀ ਰਿਕਾਰਡ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਆਪਣਾ ਹੁਣ ਤੱਕ ਦਾ ਸਰਵੋਤਮ ਸਕੋਰ ਬਣਾ ਕੇ ਇੰਗਲੈਂਡ ਖਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ਮੈਚ ‘ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਰਾਜਸਥਾਨ ‘ਚ ਜਨਮੇ ਅਤੇ ਕਰਨਾਟਕ ਵੱਲੋਂ ਖੇਡਣ ਵਾਲੇ 25 ਸਾਲਾ ਨਾਇਰ ਨੇ ਰਿਕਾਰਡਾਂ ਭਰੀ ਆਪਣੀ ਪਾਰੀ ‘ਚ 381 ਗੇਂਦਾਂ ਖੇਡੀਆਂ ਅਤੇ 32 ਚੌਕੇ ਅਤੇ 4 ਛੱਕੇ ਲਾਏ ਉਹ ਵੀਰੇਂਦਰ ਸਹਿਵਾਗ ਤੋਂ ਬਾਅਦ ਟੈਸਟ ਮੈਚਾਂ ‘ਚ ਤੀਹਰਾ ਸੈਂਕੜਾ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣੇ ਸਹਿਵਾਗ ਨੇ ਦੋ ਤੀਹਰੇ ਸੈਂਕੜੇ (319 ਅਤੇ 309)  ਲਾਏ ਹਨ ਨਾਇਰ ਦਾ ਤੀਹਰਾ ਸੈਂਕੜਾ ਪੂਰਾ ਹੁੰਦੇ ਹੀ ਕਪਤਾਨ ਵਿਰਾਟ ਕੋਹਲੀ ਨੇ 7 ਵਿਕਟਾਂ ‘ਤੇ 759 ਦੌੜਾਂ ਦੇ ਸਕੋਰ ‘ਤੇ ਪਾਰੀ ਐਲਾਨ ਕਰ ਦਿੱਤੀ ਜੋ ਭਾਰਤ ਦਾ ਟੈਸਟ ਮੈਚਾਂ ‘ਚ ਸਰਵੋਤਮ ਸਕੋਰ ਵੀ ਹੈ ਭਾਰਤੀ ਪਾਰੀ ‘ਚ ਨਾਇਰ ਦੇ ਕਰਨਾਟਕ ਦੇ ਸਾਥੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੀਆਂ 199 ਦੌੜਾਂ ਵੀ ਸ਼ਾਮਲ ਹਨ ਭਾਰਤ ਨੇ ਪਹਿਲੀ ਪਾਰੀ ‘ਚ 282 ਦੌੜਾਂ ਦਾ ਵਾਧਾ ਹਾਸਲ ਕੀਤਾ ਆਪਣੀ ਪਹਿਲੀ ਪਾਰੀ ‘ਚ 477 ਦੌੜਾਂ ਬਣਾਉਣ ਵਾਲੇ ਇੰਗਲੈਂਡ ਨੂੰ ਚੌਥੇ ਦਿਨ 5 ਓਵਰ ਖੇਡਣ ਦਾ ਮੌਕਾ ਮਿਲਿਆ ਜਿਸ ‘ਚ ਉਸਨੇ ਬਿਨਾ ਕਿਸੇ ਨੁਕਸਾਨ ਦੇ 12 ਦੌੜਾਂ ਬਣਾਈਆਂ ਹਨ ਉਹ ਹੁਣ ਵੀ ਭਾਰਤ ਤੋਂ 270 ਦੌੜਾਂ ਪਿੱਛੇ ਹੈ ਅਤੇ ਪੰਜਵੇਂ ਦਿਨ ਉੇਸਦੇ ਬੱਲੇਬਾਜ਼ਾਂ ਨੂੰ ਭਾਰਤੀ ਸਪਿੱਨਰਾਂ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਸਟੰਪ ਸਮੇਂ ਕਪਤਾਨ ਅਲੇਸਟੇਅਰ ਕੁੱਕ 3 ਅਤੇ ਕੀਟਨ ਜੇਨਿੰਗਜ਼ 9 ਦੌੜਾਂ ‘ਤੇ ਖੇਡ ਰਹੇ ਸਨ ਇਸ ਤੋਂ ਪਹਿਲਾਂ ਭਾਰਤ ਦਾ ਸਰਵੋਤਮ ਸਕੋਰ ਦਾ ਰਿਕਾਰਡ 9 ਵਿਕਟਾਂ ‘ਤੇ 726 ਦੌੜਾਂ ਸੀ ਜੋ ਉਸਨੇ ਸ੍ਰੀਲੰਕਾ ਖਿਲਾਫ਼ 2009 ‘ਚ ਮੁੰਬਈ ‘ਚ ਬਣਾਇਆ ਸੀ ਇਹ ਇੰਗਲੈਂਡ ਖਿਲਾਫ਼ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ ਭਾਰਤ ਨੇ ਵੈਸਟਇੰਡੀਜ਼ ਦਾ ਰਿਕਾਰਡ ਤੋੜਿਆ ਜਿਸਨੇ 2004 ‘ਚ ਸੇਂਟ ਜੋਨਸ ‘ਚ 5 ਵਿਕਟਾਂ ‘ਤੇ 751 ਦੌੜਾਂ ਬਣਾਈਆਂ ਸਨ ਆਪਣੀ ਰਿਕਾਰਡ ਪਾਰੀ ਦੌਰਾਨ ਨਾਇਰ ਨੇ ਰਵੀਚੰਦਰਨ ਅਸ਼ਵਿਨ (67) ਨਾਲ ਛੇਵੀਂ ਵਿਕਟ ਲਈ 181 ਦੌੜਾਂ ਅਤੇ ਫਿਰ ਰਵਿੰਦਰ ਜਡੇਜਾ (51) ਨਾਲ ਸੱਤਵੀਂ ਵਿਕਟ ਲਈ 138 ਦੌੜਾਂ ਦੀਆਂ ਦੋ ਵੱਡੀਆਂ ਸਾਂਝੇਦਾਰੀਆਂ ਕੀਤੀਆਂ ਨਾਇਰ ਨੇ ਲੈੱਗ ਸਪਿੱਨਰ ਆਦਿਲ ਰਾਸ਼ਿਦ ਦੀ ਗੇਂਦ ਪੁਆਂਇਟ ਤੋਂ ਚਾਰ ਦੌੜਾਂ ਲਈ ਭੇਜ ਕੇ ਆਪਣਾ ਤੀਹਰਾ ਸੈਂਕੜਾ ਪੂਰਾ ਕੀਤਾ ਅਤੇ ਫਿਰ ਐਮਏ ਚਿਦੰਬਰਮ ਸਟੇਡੀਅਮ ‘ਚ ਮੌਜ਼ੂਦ ਦਰਸ਼ਕਾਂ ਅਤੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ ਨਾਇਰ ਦਾ ਇਹ ਪਹਿਲੀ ਸ਼੍ਰੇਣੀ ਮੈਚਾਂ ‘ਚ ਦੂਜਾ ਤੀਹਰਾ ਸੈਂਕੜਾ ਹੈ ਉਨ੍ਹਾਂ ਨੇ ਪਿਛਲੇ ਸਾਲ ਮਾਰਚ ‘ਚ ਕਰਨਾਟਕ ਵੱਲੋਂ ਤਮਿਲਨਾਡੂ ਖਿਲਾਫ਼ ਮੁੰਬਈ ‘ਚ ਰਣਜੀ ਟਰਾਫੀ ਫਾਈਨਲ ‘ਚ 328 ਦੌੜਾਂ ਬਣਾਈਆਂ ਸਨ ਇਹੀ ਨਹੀਂ ਉਹ ਟੈਸਟ ਮੈਚਾਂ ‘ਚ ਆਪਣੇ ਪਹਿਲੇ ਸੈਂਕੜੇ ਨੂੰ ਤੀਹਰੇ ਸੈਂਕੜੇ ‘ਚ ਬਦਲਣ ਵਾਲੇ ਦੁਨੀਆ ਦੇ ਤੀਜੇ ਬੱਲੇਬਾਜ਼ ਬਣ ਗਏ ਹਨ ਉਨ੍ਹਾਂ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸਰ ਗਾਰਫੀਲਡ ਸੋਬਰਸ (365) ਅਤੇ ਅਸਟਰੇਲੀਆ ਦੇ ਸਿਪਸਨ (311) ਨੇ ਇਹ ਕਾਰਨਾਮਾ ਵਿਖਾਇਆ ਸੀ ਨਾਇਰ ਨੇ ਸਵੇਰੇ 71 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ ਸੀ ਉਨ੍ਹਾਂ ਨੇ ਪਹਿਲੇ ਸ਼ੈਸਨ ‘ਚ ਬੇਨ ਸਟੋਕਸ ਦੀ ਗੇਂਦ ‘ਤੇ ਚੌਕਾ ਲਾ ਕੇ ਸੈਂਕੜਾ ਪੂਰਾ ਕੀਤਾ ਅਤੇ ਫਿਰ ਜ਼ਿਆਦਾ ਤੇਜ਼ੀ ਵਿਖਾਈ
ਚਾਹ ਦੇ ਆਰਾਮ ਤੋਂ ਬਾਅਦ ਜੇਨਿੰਗਜ਼ ਦੀ ਗੇਂਦ ‘ਤੇ ਚੌਕਾ ਲਾ ਕੇ ਆਪਣਾ ਦੂਹਰਾ ਸੈਂਕੜਾ ਪੂਰਾ ਕੀਤਾ ਅਤੇ ਫਿਰ ਅਗਲੀਆਂ 100 ਦੌੜਾਂ ਸਿਰਫ 75 ਗੇਂਦਾਂ ‘ਚ ਪੂਰੀਆਂ ਕੀਤੀਆਂ ਉਨ੍ਹਾਂ ਨੇ 250 ਦੌੜਾਂ ਦੇ ਸਕੋਰ ‘ਤੇ ਪਹੁੰਚਣ ਤੋਂ ਬਾਅਦ ਜ਼ਿਆਦਾ ਤੇਜ਼ੀ ਵਿਖਾਈ ਅਤੇ ਮੋਇਨ ਅਲੀ ਅਤੇ ਰਾਸ਼ਿਦ ‘ਤੇ ਛੱਕੇ ਵੀ ਲਾਏ ਪਿੱਚ ਤੋਂ ਸਪਿੱਨਰਾਂ ਨੂੰ ਬਹੁਤ ਜ਼ਿਆਦਾ ਟਰਨ ਨਹੀਂ ਮਿਲ ਰਿਹਾ ਹੈ ਅਤੇ ਨਾਇਰ ਨੇ ਇਸਦਾ ਫਾਇਦਾ ਚੁੱਕਿਆ ਇਸ ਦਰਮਿਆਨ ਕਿਸਮਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ

ਪ੍ਰਸਿੱਧ ਖਬਰਾਂ

To Top