Breaking News

ਨਾਭਾ ਜੇਲ ਕਾਂਡ : ਗ੍ਰਿਫਤਾਰ ਛੇਵੇਂ ਮੁਲਜ਼ਮ ਦਾ 7 ਦਸੰਬਰ ਤੱਕ ਪੁਲਿਸ ਰਿਮਾਂਡ

ਤਰੁਣ ਕੁਮਾਰ ਸ਼ਰਮਾ ਨਾਭਾ, 
ਅਤਿ ਸੁਰੱਖਿਅਤ ਨਾਭਾ ਮੈਕਸੀਮਮ ਸਕਿਉਰਟੀ ਦੇ ਬੀਤੇ ਹਫਤੇ ਹੋਏ ਜੇਲਬ੍ਰੇਕ ਕਾਂਡ ‘ਚ ਛੇਵੀਂ ਗ੍ਰਿਫਤਾਰੀ ਨੂੰ ਅੰਜਾਮ ਦਿੰਦਿਆ ਪੁਲਿਸ ਨੇ ਮੁਲਜ਼ਮ ਨੂੰ ਨਾਭਾ ਦੀ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ  ਮਾਣਯੋਗ ਅਦਾਲਤ ਵੱਲੋਂ ਮੁਲਜ਼ਮ ਨੂੰ 7 ਦਸੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਗ੍ਰਿਫਤਾਰ ਕੀਤਾ ਮੁਲਜ਼ਮ ਬਿਕਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੁਦਕੀ ਦੱਸਿਆ ਜਾਂਦਾ ਹੈ ਜੋ ਕਿ ਜੇਲਕਾਂਡ ਵਿੱਚ ਫਰਾਰ ਹੋਏ ਅੱਤਵਾਦੀ ਗੁਰਪ੍ਰੀਤ ਸਿੰਘ ਸੇਖੋਂ ਦੇ ਭੱਠਿਆਂ ਦੀ ਮੈਨੇਜ਼ਰੀ ਦਾ ਕੰਮ ਦੇਖਦਾ ਸੀ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਬਿੱਕਰ ਸਿੰਘ ਦਾ ਬੀਤੇ ਦਿਨੀ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ ‘ਚੋ ਫਰਾਰ ਹੋਏ ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਫਰਾਰੀ ‘ਚ ਕਾਫੀ ਵੱਡਾ ਹੱਥ ਸੀ ਅਤੇ ਉਸ ਨੇ ਇਨ੍ਹ੍ਹਾਂ ਦੋਸ਼ੀਆਂ ਦੀ ਆਰਥਿਕ ਮੱਦਦ ਕੀਤੀ ਸੀ। ਇਸ ਛੇਵੇਂ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਦ ਉਸ ਨੂੰ ਅੱਜ ਮਾਣਯੋਗ ਅਦਾਲਤ ਵਿਖੇ ਨਾਭਾ ਸਦਰ ਦੇ ਮੁੱਖੀ ਬਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਵਿੱਚ ਭਾਰੀ ਸੁਰੱਖਿਆ ਅਧੀਨ ਪੇਸ਼ ਕੀਤਾ ਗਿਆ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਵਿਅਕਤੀ ਜੇਲ ਬ੍ਰੇਕ ਕਾਂਡ ‘ਚ ਫਰਾਰ ਗੁਰਪ੍ਰੀਤ ਸਿੰਘ ਸੇਖੋਂ ਦੇ ਭੱਠੇ ‘ਤੇ ਮੈਨੇਜਰ ਵੱਜੋਂ ਕੰਮ ਕਰਦਾ ਸੀ ਅਤੇ ਇਸ ਕਾਂਡ ਵਿੱਚ ਇਸ ਦੀ ਪੂਰੀ ਸਮੂਲੀਅਤ ਪਾਈ ਗਈ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜੇਲਦੇ ਅਸਿਟੈਂਟ ਸੁਪਰਡੈਂਟ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਮਾਮਲੇ ਦੇ ਮੁੱਖ ਦੋਸ਼ੀ ਅੱਜ ਵੀ ਪੁਲਿਸ ਦੀ ਪਕੜ ਤੋ ਪਹਿਲੇ ਦਿਨ ਵਾਂਗ ਹੀ ਦੂਰ ਹਨ

ਪ੍ਰਸਿੱਧ ਖਬਰਾਂ

To Top