Breaking News

ਨਾਭਾ ਜੇਲ ਬ੍ਰੇਕ ਕਾਂਡ : ਗੁਰਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ 7 ਤੱਕ ਵਧਿਆ

 ਨਾਭਾ ; ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਰਾਜਵਿੰਦਰ ਸਿੰਘ ਉਰਫ ਲੱਟੂ ਅਤੇ ਗੁਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੀ ਹੋਈ ਪੁਲਿਸ। ਤਸਵੀਰ ਸ਼ਰਮਾ

–ਬਠਿੰਡਾ ਜੇਲ ਤਂੋ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਰਾਜਵਿੰਦਰ ਲੱਟੂ 09 ਤੱਕ ਪੁਲਿਸ ਰਿਮਾਂਡ ‘ਤੇ
ਤਰੁਣ ਕੁਮਾਰ ਸ਼ਰਮਾ,ਨਾਭਾ 
ਬੀਤੀ ਮਹੀਨੇ ਵਾਪਰੇ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ ਬ੍ਰੇਕ ਕਾਂਡ ‘ਚ ਅੱਜ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗੁਰਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ ਖਤਮ ਹੋਣ ਤੋ ਬਾਦ ਅੱਜ ਮੁੱੜ ਅਦਾਲਤ ਵਿੱਚ ਪੇਸ ਕੀਤਾ ਗਿਆ ਜਿਸ ਨੂੰ ਮਾਣਯੋਗ ਅਦਾਲਤ ਨੇ 07 ਦਸੰਬਰ ਤੱਕ ਮੁੱੜ ਪੁਲਿਸ ਰਿਮਾਂਡ ‘ਚ ਭੇਜ ਦਿੱਤਾ ਹੈ। ਇਸ ਤੋ ਇਲਾਵਾ ਬੀਤੇ ਵਰੇ ਮਾਰਚ ‘ਚ ਸਥਾਨਕ ਸਿਵਲ ਹਸਪਤਾਲ ਨਾਭਾ ਵਿੱਚ ਅਤਿ ਸੁਰੱਖਿਅਤ ਜੇਲ ਵਿੱਚ ਬੰਦ ਕੈਦੀ ਪਰਵਿੰਦਰ ਸਿੰਘ ਪਿੰਦਾ ਨੂੰ ਜੇਲ ਸਟਾਫ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਛੁਡਾਵਾਉਣ ਦੇ ਮਾਮਲੇ ‘ਚ ਸ਼ਾਮਲ ਰਾਜਵਿੰਦਰ ਸਿੰਘ ਲੱਟੂ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਕਪੁਰਾ (ਜੋ ਕਿ ਅੱਜ ਕੱਲ ਬਠਿੰਡਾ ਜੇਲ ਵਿੱਚ ਬੰਦ ਸੀ) ਨੂੰ ਸੀ.ਆਈ.ਏ. ਸਟਾਫ ਪਟਿਆਲਾ ਨੇ ਪ੍ਰੋਡਕਸ਼ਨ ਵਾਰੰਟ ‘ਤੇ ਨਾਭਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਰਾਜਵਿੰਦਰ ਨੂੰ ਨਾਭਾ ਦੇ ਮਾਨਯੋਗ ਐਸਡੀਜੇਐਮ ਦੀ ਅਦਾਲਤ ਨੇ 9 ਦਸੰਬਰ ਤੱਕ ਪਿਲਸ ਰਿਮਾਂਡ ‘ਤੇ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਇਸ ਨੂੰ ਨਾਭਾ ਜੇਲ ਬ੍ਰੇਕ ਕਾਂਡ ਦੇ ਸੰਬੰਧ ਵਿੱਚ ਪੁੱਛ ਗਿੱਛ ਲਈ ਲਿਆਂਦਾ ਗਿਆ ਹੈ ਜਦਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋ ਪ੍ਰਾਪਤ ਹੋਈਆਂ ਜਾਣਕਾਰੀਆਂ ਬਾਰੇ ਕੁੱਝ ਵੀ ਦੱਸਣ ਤੋ ਇਨਕਾਰ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਬਠਿੰਡਾ ਜੇਲ ਤੋ ਪ੍ਰੋਡਕਸ਼ਨ ਵਾਰੰਟਾਂ ‘ਤੇ ਲਿਆਂਦੇ ਮੁਲਜ਼ਮ ਸਮੇਤ ਹੁਣ ਤੱਕ ਨਾਭਾ ਜੇਲ ਬ੍ਰੇਕ ਵਿੱਚ ਗ੍ਰਿਫਤਾਰ ਵਿਅਕਤੀਆਂ ਦੀ ਗਿਣਤੀ ਸੱਤ ਹੋ ਗਈ ਹੈ ਪਰੰਤੂ ਅੱਜ ਤੱਕ ਪੁਲਿਸ ਮਾਮਲੇ ਦੇ ਮੁੱਖ ਦੋਸ਼ੀਆਂ ਸਮੇਤ ਫਰਾਰ ਕਰਾਉਣ ਵਾਲੇ ਹਮਲਾਵਰਾਂ ਦੀ ਸੂਹ ਤੱਕ ਨਹੀ ਲਗਾ ਪਾਈ ਹੈ।

ਪ੍ਰਸਿੱਧ ਖਬਰਾਂ

To Top