ਪੰਜਾਬ

ਨੇਹਾ ਸ਼ਰਮਾ ਦੇ ਭਰਾ ਨੂੰ ਕੀਤਾ ਪੰਜਾਬ ਪੁਲਿਸ ‘ਚ ਭਰਤੀ

ਨਾਭਾ ਜ਼ੇਲ੍ਹ ਕਾਂਡ ਵਾਲੇ ਦਿਨ ਗੋਲੀ ਲੱਗਣ ਕਾਰਨ ਹੋਈ ਸੀ ਨੇਹਾ ਦੀ ਮੌਤ
ਐੱਸ.ਐੱਸ.ਪੀ. ਪਟਿਆਲਾ ਤੇ ਐੱਸ.ਡੀ.ਐਮ. ਨੇ ਸੌਂਪਿਆ ਕਾਂਸਟੇਬਲ ਦਾ ਨਿਉਕਤੀ ਪੱਤਰ
ਖੁਸ਼ਵੀਰ ਸਿੰਘ ਤੂਰ ਪਟਿਆਲਾ, 
ਸਰਕਾਰ ਨੇ ਮ੍ਰਿਤਕ ਨੇਹਾ ਸ਼ਰਮਾ ਦੇ ਭਰਾ ਮਨੀਸ਼ ਸ਼ਰਮਾ ਨੂੰ ਪੰਜਾਬ ਪੁਲਿਸ ‘ਚ ਭਰਤੀ ਕੀਤਾ ਹੈ। ਅੱਜ ਐੱਸ.ਐੱਸ.ਪੀ. ਪਟਿਆਲਾ ਗੁਰਮੀਤ ਸਿੰਘ ਚੌਹਾਨ ਨੇ ਐੱਸ.ਡੀ.ਐਮ. ਪਟਿਆਲਾ ਸ੍ਰੀਮਤੀ ਪੂਜਾ ਸਿਆਲ ਦੀ ਮੌਜੂਦਗੀ ਵਿਚ ਮੁਨੀਸ਼ ਸ਼ਰਮਾ ਨੂੰ ਪੰਜਾਬ ਪੁਲਿਸ ‘ਚ ਕਾਂਸਟੇਬਲ ਦੇ ਪਦ ‘ਤੇ ਨਿਯੁਕਤ ਕੀਤੇ ਜਾਣ ਦਾ  ਪੱਤਰ ਸੌਂਪਿਆ ਹੈ।
ਇਸ ਮੌਕੇ ਸ੍ਰੀ ਚੌਹਾਨ ਨੇ ਕਿਹਾ ਕਿ 27 ਨਵੰਬਰ ਨੂੰ ਨਾਭਾ ਜੇਲ੍ਹ ‘ਚੋਂ ਫ਼ਰਾਰ ਹੋਏ 6 ਬੰਦਿਆਂ ਦੀ ਭਾਲ ‘ਚ ਸਮਾਣਾ ਪੁਲਿਸ ਵਲ਼ੋਂ ਲਾਏ ਨਾਕੇ ‘ਤੇ ਹੋਈ ਮੰਦਭਾਗੀ ਘਟਨਾ ‘ਚ ਨੇਹਾ ਸ਼ਰਮਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਥਾਨਿਕ ਲੋਕਾਂ ਦੀ ਮੰਗ ਨੂੰ ਧਿਆਨ ‘ਚ ਰਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕ ਨੇਹਾ ਸ਼ਰਮਾ ਦੇ ਭਰਾ ਨੂੰ ਨੌਕਰੀ ਦੇਣ ਦਾ ਫੈਸਲਾ ਲਿਆ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਕ ਵਿਸ਼ੇਸ਼ ਕੇਸ ਵਜੋਂ ਵਿਚਾਰਦੇ ਹੋਏ ਮੁਨੀਸ਼ ਸ਼ਰਮਾ ਨੂੰ ਡੀ.ਜੀ.ਪੀ. ਪੰਜਾਬ  ਦੀ ਸ਼ਹਿਮਤੀ ਨਾਲ ਪੰਜਾਬ ਪੁਲਿਸ ‘ਚ ਕਾਂਸਟੇਬਲ ਦੇ ਤੌਰ ‘ਤੇ ਭਰਤੀ ਕੀਤਾ ਗਿਆ ਹੈ।  ਅੱਜ ਉਸ ਦੀ ਮਾਤਾ ਅਤੇ  ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ‘ਚ ਨਿਯੁਕਤੀ ਪੱਤਰ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਮੁਨੀਸ਼ ਸ਼ਰਮਾ ਨੂੰੰ ਟਰੇਨਿੰਗ ‘ਤੇ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਪਟਿਆਲਾ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸ. ਸਤਬੀਰ ਸਿੰਘ ਖੱਟੜਾ, ਐਮ.ਸੀ. ਹਰਵਿੰਦਰ ਸਿੰਘ ਬੱਬੂ, ਐਮ.ਸੀ. ਅਵਤਾਰ ਸਿੰਘ ਹੈਪੀ ਵੀ ਮੌਜੂਦ ਸਨ।

ਪ੍ਰਸਿੱਧ ਖਬਰਾਂ

To Top