Breaking News

ਨੋਟਬੰਦੀ : ਜਨ ਅਧਿਕਾਰ ਪਾਰਟੀ ਵੱਲੋਂ ਚੱਕਾ ਜਾਮ

ਪਟਨਾ। ਕੇਂਦਰ ਸਰਕਾਰ ਦੇ ਨੋਟਬੰਦੀ ਖਿਲਾਫ਼ ਜਨ ਅਧਿਕਾਰ ਪਾਰਟੀ ਦਾ ਅੱਜ ਬਿਹਾਰ ‘ਚ ਰੇਲ ਚੱਕਾ ਜਾਮ ਅੰਦੋਲਨ ਦੌਰਾਨ ਕਈ ਥਾਵਾਂ ‘ਤੇ ਵਰਕਰਾਂ ਨੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਕਰ ਦਿੱਤੀ।
ਰਾਜਧਾਨੀ ਪਟਨਾ ‘ਚ ਜਾਪ ਕੇ ਸਾਂਸਦ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਦੀ ਅਗਵਾਈ ‘ਚ ਸੈਂਕੜੇ ਵਰਕਰਾਂ ਨੇ ਰਾਜੇਂਦਰ ਨਗਰ ਟਰਮੀਨਲ ‘ਤੇ ਪੁੱਜ ਕੇ ਪਟੜੀ ‘ਤੇ ਪ੍ਰਦਰਸ਼ਨ ਕੀਤਾ ਜਿਸ ਕਾਰਨ ਅਪ ਤੇ ਡਾਊਨ ਦੋਵੇਂ ਲਾਈਨਾਂ ‘ਤੇ ਰੇਲ ਗੱਡੀਆਂ ਦੀ ਆਵਾਜਾਈ ਲਗਭਗ ਇੱਕ ਘੰਟੇ ਤੱਕ ਠੱਪ ਰਹੀ।

ਪ੍ਰਸਿੱਧ ਖਬਰਾਂ

To Top