Breaking News

ਨੋਟਬੰਦੀ ਸਬੰਧੀ ਪਟੀਸ਼ਨਾਂ ਸੰਵਿਧਾਨਕ ਬੈਂਚ ਦੇ ਸਪੁਰਦ

ਨਵੀ਼ਂ ਦਿੱਲੀ। ਸੁਪਰੀਮ ਕੋਰਟ ਨੇ ਪੰਜ ਸੌ ਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟਾਂ ਦੀ ਵਰਤੋਂ ਦੀ ਮਿਆਦ ਵਧਾਉਣ ਦਾ ਆਦੇਸ਼ ਦੇਣ ਤੋਂ ਨਾਂਹ ਕਰਦਿਆਂ ਨੋਟਬੰਦੀ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੁੰ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੇ ਸਪੁਰਦ ਕਰਨ ਦਾ ਅੱਜ ਫੈਸਲਾ ਲਿਆ।
ਮੁਖ ਜੱਜ ਟੀਐਸ ਠਾਕੁਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਆਪਣੇ ਅੰਤਰਿਮ ਆਦੇਸ਼ ‘ਚ ਕਿਹਾ ਕਿ ਨੋਟਬੰਦੀ ਸੰਬਧੀ ਕੇਂਦਰ ਸਰਕਾਰ ਦੇ 8 ਨਵੰਬਰ ਦੇ ਫ਼ੈਸਲੇ ਦੀ ਸੰਵਿਧਾਨਕਤਾ ‘ਤੇ ਸਵਾਲ ‘ਤੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਫੈਸਲਾ ਕਰੇਗੀ।

ਪ੍ਰਸਿੱਧ ਖਬਰਾਂ

To Top