Breaking News

ਨੋਟਬੰਦੀ ਹੌਂਸਲੇ ਵਾਲਾ ਫ਼ੈਸਲਾ, ਛੇਤੀ ਹੋਵੇਗੀ ਪੁਨਰਮੁਦਰੀਕਰਨ : ਜੇਤਲੀ

ਨਵੀਂ ਦਿੱਲੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਮੋਦੀ ਸਰਕਾਰ ਦੇ 500 ਤੇ ਇੱਕ ਹਜ਼ਾਰ ਦੇ ਨੋਟਾਂ ਦੇ ਪ੍ਰਚਲਣ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਹੌਂਸਲੇ ਵਾਲਾ ਦੱਸਦਿਆਂ ਅੱਜ ਕਿਹਾ ਕਿ ਭਾਰਤ ਕੋਲ ਨੋਟਬੰਦੀ ਵਰਗੇ ਫ਼ੈਸਲੇ ਲੈਣ ਤੇ ਉਸ ਨੂੰ ਲਾਗੂ ਕਰਨ ‘ਚ ਸਮਰੱਥਾ ਹੈ ਤੇ ਜਲਦ ਪੁਨਰ ਮੁਦਰੀਕਰਨ ਹੋ ਜਾਵੇਗਾ।
ਸ੍ਰੀ ਜੇਤਲੀ ਨੇ ਉਦਯੋਗ ਸੰਗਠਨ ਭਾਰਤੀ ਵਣਜ ਤੇ ਉਦਯੋਗ ਮਹਾਂਸੰਘ ਦੀ 89ਵੀਂ ਸਾਲਾਨਾ ਆਮ ਬੈਠਕ ਦੀ ਅੱਜ ਇੱਥੇ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਨੋਟਬੰਦੀ ਨਾਲ ਦੀਰਘਕਾਲਿਕ ਲਾਭ ਹੋਣਗੇ ਤੇ ਪੁਨਰਮੁਦਰੀਕਰਨ ਦੀ ਪ੍ਰਕਿਰਿਆ ਜਲਦ ਹੀ ਪੂਰੀ ਹੋ ਜਾਵੇਗੀ ਕਿਉਂਕਿ ਰਿਜ਼ਰਵ ਬੈਂਕ ਪ੍ਰਚਲਣ ਨੋਟਾਂ ਦੀ ਜ਼ੋਰ-ਸ਼ੋਰ ਨਾਲ ਸਪਲਾਈ ਕਰ ਰਿਹਾ ਹੈ।

ਪ੍ਰਸਿੱਧ ਖਬਰਾਂ

To Top