Breaking News

ਪਠਾਨਕੋਟ ਏਅਰਬੇਸ ਦੇ ਬਾਹਰ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ 

ਸੱਚ ਕਹੂੰ ਨਿਊਜ਼ ਪਠਾਨਕੋਟ, 
ਪਠਾਨਕੋਟ ਏਅਰਬੇਸ ਦੇ ਬਾਹਰ ਘੁੰਮ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਏਅਰਬੇਸ ਦੇ ਅਧਿਕਾਰੀਆਂ ਵੱਲੋਂ ਕਾਬੂ ਕੀਤਾ ਗਿਆ ਹੈ ਫੜੇ ਗਏ ਸ਼ੱਕੀ ਦੀ ਉਮਰ 16 ਸਾਲ ਤੋਂ 20 ਦੇ ਵਿਚਕਾਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਸਥਾਨਕ ਏਅਰਬੇਸ ਦੇ ਮੁੱਖ ਦਰਵਾਜੇ ਦੇ ਨੇੜੇ ਇੱਕ ਸ਼ੱਕੀ ਨੌਜਵਾਨ ਨੂੰ ਹਵਾਈ ਫੌਜ ਪੁਲਿਸ ਨੇ ਕਾਬੂ ਕੀਤਾ ਹੈ ਇਸ ਤੋਂ ਬਾਅਦ ਉਕਤ ਨੂੰ ਪੁਛਗਿੱਛ ਲਈ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ ਹੈ
ਇਸ ਸੰਬੰਧ ‘ਚ ਡੀ. ਐਸ. ਪੀ. ਸਿਟੀ ਗੁਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਕਾਬੂ ਨੌਜਵਾਨ ਦੀ ਪਛਾਣ ਮੁਹੰਮਦ ਮੁਬੀਨ ਪੁੱਤਰ ਮੁਹੰਮਦ ਮਸ਼ਦੀਕ ਵਾਸੀ ਪਿੰਡ ਚੇੜਾ ਖੇੜਾ (ਬਿਹਾਰ) ਦੇ ਰੂਪ ‘ਚ ਹੋਈ ਹੈ
ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਹਵਾਈ ਫੌਜ ਪੁਲਿਸ ਨੇ ਸਵੇਰੇ 11 ਵਜੇ ਸ਼ੱਕੀ ਹਾਲਾਤਾਂ ‘ਚ ਕਾਬੂ ਕੀਤਾ ਸੀ ਕਾਬੂ ਨੌਜਵਾਨ ਤੋਂ ਇੱਕ ਮੋਬਾਇਲ ਬਰਾਮਦ ਕੀਤਾ ਗਿਆ ਹੈ ਤੇ ਮੋਬਾਇਲ ਨਾਲ ਸ਼ੱਕੀ ਸਮੱਗਰੀ ਸੰਬੰਧੀ ਡਾਟਾ ਖੰਗਾਲਿਆ ਜਾ ਰਿਹਾ ਹੈ ਦੱਸਣਯੋਗ ਹੈ ਕਿ 2 ਜਨਵਰੀ, 2016 ਨੂੰ ਇਸੇ ਏਅਰਬੇਸ ‘ਚ ਦਾਖਲ ਹੋ ਕੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ‘ਚ 7 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ

ਪ੍ਰਸਿੱਧ ਖਬਰਾਂ

To Top