ਸੰਪਾਦਕੀ

ਪਾਕਿਸਤਾਨ ‘ਚ ਅੱਤਵਾਦ ਨਜ਼ਰਅੰਦਾਜ ਕੀਤਾ

ਪਾਕਿਸਤਾਨ ‘ਚ ਅੱਤਵਾਦ ਨਜ਼ਰਅੰਦਾਜ ਕੀਤਾ
ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਦੇ ਤਾਜਾ ਬਿਆਨਾਂ ਨੇ ਅਮਰੀਕਾ ਦੀ ਰਣਨੀਤੀ ਦੋਗਲੇਪਨ ਦੀ ਕੂਟਨੀਤੀ ਜ਼ਾਹਿਰ ਕਰ ਦਿੱਤੀ ਹੈ ਟਰੰਪ ਨੇ ਨਵਾਜ਼ ਸ਼ਰੀਫ ਵੱਲੋਂ ਦਿੱਤੀਆਂ ਵਧਾਈਆਂ ਕਬੂਲਦਿਆਂ ਪਾਕਿਸਤਾਨ ਦੀ ਭਰਵੀ ਪ੍ਰਸੰਸਾ ਕੀਤੀ ਹੈ ਇਹ ਹਾਲਾਤ ਭਾਰਤ ਲਈ ਚਿੰਤਾਜਨਕ ਹਨ ਟਰੰਪ ਦੇ ਬਦਲੇ ਹੋਏ ਬਿਆਨ ਹੈਰਾਨੀਜਨਕ ਹਨ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਟਰੰਪ ਹੀ ਸਨ ਜਿਨ੍ਹਾਂ ਨੇ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਕਰਾਰ ਦੇਣ ਦੀ ਮੰਗ ਕੀਤੀ ਸੀ ਅੱਤਵਾਦ ਨਾਲ ਜੁੜੇ ਮੁਲਕਾਂ ਪ੍ਰਤੀ ਟਰੰਪ ਸਖਤ ਮਿਜਾਜ਼ ਨਜ਼ਰ ਆ ਰਹੇ ਸਨ ਹੁਣ ਇਕਦਮ ਨਵਾਜ਼ ਸ਼ਰੀਫ ਉਹਨਾਂ ਨੂੰ ਅਮਨ ਦਾ ਦੂਤ ਕਿਵੇਂ ਨਜ਼ਰ ਆਉਣ ਲੱਗਾ ਕਿ ਟਰੰਪ ਪਾਕਿਸਤਾਨ ਦੇ ਦੀਵਾਨੇ ਹੋ ਕੇ ਰਹਿ ਗਏ ਦਰਅਸਲ ਅਮਰੀਕਾ ਦੀ ਪਾਕਿਸਤਾਨ ਲਈ ਵਿਦੇਸ਼ ਨੀਤੀ ਤੇ ਕੂਟਨੀਤੀ ਦੋਗਲੇ ਚਰਿੱਤਰ ਦੀ ਰਹੀ ਹੈ ਟਰੰਪ ਆਪਣੇ ਦੇਸ਼ ਦੇ ਪੁਰਾਤਨ ਦ੍ਰਿਸ਼ਟੀਕੋਣ ‘ਚ ਕੋਈ ਤਬਦੀਲੀ ਲਿਆਉਂਦੇ ਨਜ਼ਰ ਨਹੀਂ ਆ ਰਹੇ ਬੀਤੇ ਸਮੇਂ ‘ਚ ਅਮਰੀਕੀ ਸਾਂਸਦਾਂ ਦਾ ਇੱਕ ਹਿੱਸਾ ਪਾਕਿਸਤਾਨ ਨੂੰ ਅੱਤਵਾਦ ਦੀ ਨਰਸਰੀ ਕਰਾਰ ਦਿੰਦਾ ਆ ਰਿਹਾ ਹੈ ਇਹਨਾਂ ਸਾਂਸਦਾ ਤੇ ਕਈ ਉੱਚ ਅਧਿਕਾਰੀਆਂ ਨੇ ਮੁੰਬਈ ‘ਚ ਹੋਏੇ 26/11 ਹਮਲੇ ਤੇ ਪਠਾਨਕੋਟ ਹਮਲੇ ਵਰਗੀਆਂ ਘਟਨਾਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਇਸ ਦੇ ਬਾਵਜੂਦ ਵਾਸ਼ਿੰਗਟਨ ਪ੍ਰਸ਼ਾਸਨ ਦਾ ਪਾਕਿਸਤਾਨ ਪ੍ਰਤੀ ਰਵੱਈਆ ਨਰਮ ਹੀ ਰਿਹਾ ਹੈ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਤਾਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸੱਰਫ਼ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਸਨ ਹਾਂਲਾਕਿ ਪਰਵੇਜ਼ ਮੁਸ਼ੱਰਫ ਜੰਮੂ ਕਸ਼ਮੀਰ ‘ਚ ਜਾਰੀ ਹਿੰਸਾ ਨੂੰ ਆਜ਼ਾਦੀ ਦੀ ਲੜਾਈ ਕਰਾਰ ਦਿੰਦੇ ਰਹੇ ਹਨ ਅੱਤਵਾਦ ਖਿਲਾਫ਼ ਲੜਾਈ ਦੇ ਨਾਂਅ ਅਮਰੀਕਾ ਪਾਕਿਸਤਾਨ ਨੂੰ ਮੋਟੀ ਆਰਥਿਕ ਸਹਾਇਤਾ ਦਿੰਦਾ ਆ ਰਿਹਾ ਹੈ ਪਰ ਅਮਰੀਕਾ ਪਾਕਿ ਤੋਂ ਇਹ ਯਕੀਨੀ ਨਹੀਂ ਬਣਵਾ ਸਕਿਆ ਕਿ ਉਕਤ ਪੈਸਾ ਅੱਤਵਾਦ ਦੇ ਖਿਲਾਫ਼ ਵਰਤਿਆਂ ਵੀ ਜਾ ਰਿਹਾ ਹੈ ਜਾਂ ਨਹੀਂ ਜਿਹੜੇ ਮੁਲਕ ਦੀ ਸਰਕਾਰ ਆਪਣੇ ਖਜ਼ਾਨੇ ‘ਚੋਂ ਅੱਤਵਾਦ ਦੀ ਨਰਸਰੀ ਜਮਾਤ ਉਦ ਦਾਵਾ ਨੂੰ ਕਰੋੜ ਰੁਪਏ ਜਾਰੀ ਕਰ ਸਕਦੀ ਹੈ ਉਸ ਸਰਕਾਰ ਤੋਂ ਅਮਰੀਕੀ ਵਿੱਤੀ ਸਹਾਇਤਾ ਦੀ ਅੱਤਵਾਦ ਖਿਲਾਫ਼ ਵਰਤੋਂ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ ਖੁਦ ਅਮਰੀਕਾ ਸਰਕਾਰ ਹੀ ਹਾਫਿਜ਼ ਮੁਹੰਮਦ ਸਈਅਦ ਦੇ ਸਿਰ ਦਾ ਇਨਾਮ ਰੱਖ ਚੁੱਕੀ ਹੈ ਪਰ ਮੀਡੀਆਂ ‘ਚ ਸਈਅਦ ਸ਼ਰ੍ਹੇਆਮ ਭਾਰਤ ਖਿਲਾਫ਼ ਜ਼ਹਿਰ ਉਗਲਦਾ ਵੇਖਿਆ ਜਾ ਸਕਦਾ ਹੈ ਅੱਤਵਾਦ ਬਾਰੇ ਪਾਕਿਸਤਾਨ ਦੇ ਦੂਹਰੇ-ਮਾਪਦੰਡ ਨਾ ਸਿਰਫ ਅਮਰੀਕਾ ਸਗੋਂ ਪਾਕਿ ਲਈ ਖਤਰਨਾਕ ਹਨ ਪਾਕਿਸਤਾਨ ਨੂੰ ਵਿੱਤੀ ਸਹਾਇਤਾ ‘ਤੇ ਕੋਈ ਇੰਤਰਾਜ਼ ਨਹੀਂ ਹੋਣਾ ਚਾਹੀਦਾ ਪਰ ਇਹ ਸਿਰਫ਼ ਉਸ ਸੂਰਤ ‘ਚ ਹੀ ਹੋਵੇ ਜਦੋਂ ਪਾਕਿਸਤਾਨ ਸਹੀ ਅਰਥਾਂ ‘ਚ ਅੱਤਵਾਦ ਖਿਲਾਫ ਮੁਹਿੰਮ ਚਲਾਵੇ ਅਤੇ ਆਪਣੀ ਧਰਤੀ ਤੋਂ ਅੱਤਵਾਦੀ ਟ੍ਰੇਨਿੰਗ ਖਤਮ ਕਰਨ ਦਾ ਕੋਈ ਠੋਸ ਸਬੂਤ ਦੇਵੇ ਬੀਤੇ ਸਮੇਂ ‘ਚ ਪਾਕਿ ਨੇ ਅਮਰੀਕਾ ਤੋਂ ਮਿਲੀ ਆਰਥਿਕ ਮੱਦਦ ਨੂੰ ਅੱਤਵਾਦ ਦੀ ਪੈਦਾਇਸ਼ ਲਈ ਹੀ ਵਰਤਿਆ ਹੈ ਜੇਕਰ ਹੁਣ ਟਰੰਪ ਪ੍ਰਸ਼ਾਸਨ ਨੇ ਵੀ ਪਿਛਲੇ ਸਮੇਂ ਵਾਂਗ ਹੀ ਅੱਤਵਾਦ ਖਿਲਾਫ਼ ਦੂਹਰੇ ਮਾਪ-ਦੰਡ ਰੱਖਣੇ ਹਨ ਤਾਂ ਦੱਖਣੀ ਏਸੀਆਂ ਸਮੇਤ ਦੁਨੀਆਂ ਦੇ ਵੱਡੇ ਹਿੱਸੇ ਨੂੰ ਅੱਤਵਾਦ ਖਿਲਾਫ਼ ਠੋਸ ਲੜਾਈ ਲੜਨੀ ਪਵੇਗੀ

ਪ੍ਰਸਿੱਧ ਖਬਰਾਂ

To Top