Breaking News

ਪਾਕਿਸਤਾਨ ਦੇ ਹੋਟਲ ‘ਚ ਅੱਗ, 11 ਮਰੇ, 45 ਝੁਲਸੇ

ਇਸਲਾਮਾਬਾਦ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਇੱਕ ਚਾਰ ਸਿਤਾਰਾ ਹੋਟਲ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਜਿਸ ‘ਚ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 45 ਹੋਰ ਝੁਲਸ ਗਏ।
ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਸ਼ਾਹਰਾਹ-ਏ-ਫੈਸਲ ਖਖੇਤਰ ਨੇੜੇ ਸਥਿੱਤ ਹੋਟਲ ਰੀਜੇਂਟ ਪਲਾਜ਼ਾ ਦੀ ਅੰਡਰਗਰਾਊਂਡ ਸਥਿੱਤ ਰਸੋਈ ‘ਚ ਅੱਗ ਲੱਗ ਗਈ ਜੋ ਵੇਂਹਦਿਆਂ ਹੀ ਵੇਂਹਦਿਆਂ ਹੋਰ ਕਮਰਿਆਂ ‘ਚ ਫੈਲ ਗਈ।
ਘਟਨਾ  ਸਥਾਨ ‘ਤੇ ਪੁੱਜੀ ਫਾਇਰ ਬ੍ਰਿਗੇਡ ਨੇ ਹੋਟਲ ‘ਚ ਰੁਕੇ ਹੋਏ ਮਹਿਮਾਨਾਂ ਨੂੰ ਸੁਰੱਖਿਅਤ ਕੱਢਣ ਤੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top