Breaking News

ਪਾਣੀ ਦੀ ਵੰਡ ਲਈ ਨਵਾਂ ਟ੍ਰਿਬਿਊਨਲ ਅੱਖਾਂ ਪੂੰਝਣ ਵਾਲੀ ਗੱਲ : ਬਰਾੜ

ਅਸ਼ੋਕ ਵਰਮਾ ਬਠਿੰਡਾ, ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਪਾਣੀਆਂ ਦੀ ਵੰਡ ਲਈ ਨਵਾਂ ਟ੍ਰਿਬਿਊਨਲ ਬਣਾਉਣ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਨਵੇਂ ਟ੍ਰਿਬਿਊਨਲ ਦਾ ਕੋਈ ਲਾਭ ਨਹੀਂ ਹੋਣਾ ਹੈ, ਸਗੋਂ ਇਹ ਮਸਲੇ ਨੂੰ ਹੋਰ ਉਲਝਾ ਕੇ ਰੱਖ ਦੇਵੇਗਾ
ਅੱਜ ਬਠਿੰਡਾ ਵਿਖੇ ਆਪਣੀ ਪਾਰਟੀ ਦੇ ਦਫਤਰ ਦੀ ਸ਼ੁਰੂਆਤ ਕਰਨ ਆਏ ਸ੍ਰੀ ਬਰਾੜ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸੱਦਕੇ ਇਸ ਸੰਵੇਦਨਸ਼ੀਲ ਮਸਲੇ ਦਾ ਢੁੱਕਵਾਂ ਹੱਲ ਕੱਢਣਾ ਚਾਹੀਦਾ ਹੈ ਤ੍ਰਿਣਮੂਲ ਆਗੂ ਨੇ ਕਿਹਾ ਕਿ ਕੇਂਦਰ ਵੱਲੋਂ ਘੱਟੋ-ਘੱਟ ਸਹਾਇਕ ਕੀਮਤ ਖਤਮ ਕਰਨ ਦਾ ਉਨ੍ਹਾਂ ਦੀ ਪਾਰਟੀ ਡਟਕੇ ਵਿਰੋਧ ਕਰੇਗੀ ਤੇ ਕਿਸਾਨਾਂ-ਮਜ਼ਦੂਰਾਂ ਦੀ ਕਿਰਤ ਦੀ ਲੁੱਟ ਕਰਨ ਵਾਲਾ ਇਹ ਫੈਸਲਾ ਲਾਗੂ ਨਹੀਂ ਹੋਣ ਦਿੱਤਾ ਜਾਏਗਾ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਫੀ ਵੱਡੇ ਚਿਹਰੇ ਉਨ੍ਹਾਂ ਦੇ ਸੰਪਰਕ ‘ਚ ਹਨ ਅਤੇ ਟਿਕਟਾਂ ਦੀ ਵੰਡ ਮਗਰੋਂ ਰਜਵਾੜਾ ਸ਼ਾਹੀ ਖਿਲਾਫ ਵੱਡੇ ਪੱਧਰ ‘ਤੇ ਬਗਾਵਤ ਹੋਵੇਗੀ ਸ੍ਰੀ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਸਬੰਧੀ ਉਨ੍ਹਾਂ ਨੇ ਸਾਰੇ ਅਖਤਿਆਰ ਪਾਰਟੀ ਦੀ ਕੌਮੀ ਪ੍ਰਧਾਨ ਮਮਤਾ ਬੈਨਰਜੀ ਨੂੰ ਸੌਂਪ ਦਿੱਤੇ ਹਨ
ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਨਸ਼ਿਆਂ ਸਬੰਧੀ ਸੀਬੀਆਈ ਜਾਂਚ ਰੋਕਣ ਲਈ ਉਨ੍ਹਾਂ ਦੇ ਬਿਆਨ ਨੇ ਰੋੜਾ ਅਟਕਾਇਆ ਹੈ ਪ੍ਰਧਾਨ ਮੰਤਰੀ ਦੀ ਰੈਲੀ ਮੌਕੇ ਪੰਚਾਇਤ ਮੰਤਰੀ ਵੱਲੋਂ ਪੁਲਿਸ ਮੁਲਾਜ਼ਮ ਨਾਲ ਕਥਿਤ ਬਦਸਲੂਕੀ, ਵਿਰਕ ਕਲਾਂ ਵਿਖੇ ਪੁਲਿਸ ਮੁਲਾਜ਼ਮ ਦੀ ਅਰਧਨਗਨ ਕਰਕੇ ਕੀਤੀ ਕੁੱਟਮਾਰ ਅਤੇ ਮੌੜ ਮੰਡੀ ‘ਚ ਆਰਕੈਸਟਰਾ ‘ਚ ਕੰਮ ਕਰਦੀ ਲੜਕੀ ਦੀ ਮੌਤ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਤੇ ਇਸ ਲਈ ਅਕਾਲੀ ਸਰਕਾਰ ਜਿੰਮੇਵਾਰ ਹੈ ਉਨ੍ਹਾਂ ਗੁਰਦਾਸਪੁਰ ਦੇ ਐੱਸਪੀ ਸਲਵਿੰਦਰ ਸਿੰਘ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ ‘ਚ ਵੀ ਪੰਜਾਬ ਸਰਕਾਰ ਨੂੰ ਕਸੂਰਵਾਰ ਠਹਿਰਾਇਆ
ਸ੍ਰੀ ਬਰਾੜ ਨੇ ਦੱਸਿਆ ਕਿ ਅਗਾਮੀ ਦਿਨਾਂ ‘ਚ ਪਾਰਟੀ ਦਾ ਮੁੱਢਲਾ ਢਾਂਚਾ ਖੜ੍ਹਾ ਕਰ ਲਿਆ ਜਾਏਗਾ ਅਤੇ ਤ੍ਰਿਣਮੂਲ ਕਾਂਗਰਸ ਪੂਰੀ ਸਰਗਰਮੀ ਨਾਲ ਚੋਣ ਅਮਲ ‘ਚ ਭਾਗ ਲਵੇਗੀ

ਪ੍ਰਸਿੱਧ ਖਬਰਾਂ

To Top