Breaking News

ਪ੍ਰਧਾਨ ਮੰਤਰੀ ਦੇ ਭਰਾ ਵੱਲੋਂ ਦੁਕਾਨਾਂ ‘ਤੇ ਸਵਾਈਪ ਮਸ਼ੀਨਾਂ ਲਾਉਣ ਦਾ ਵਿਰੋਧ

ਅਹਿਮਦਾਬਾਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਤੇ ਗੁਜਰਾਤ ‘ਚ ਰਾਸ਼ਨ ਦੁਕਾਨ ਵਿਕ੍ਰੇਤਾ ਸੰਘ ਦੇ ਪ੍ਰਧਾਨ ਪ੍ਰਹਿਲਾਦ ਮੋਦੀ ਨੇ ਇੱਕ ਵਾਰ ਫਿਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦਿਆਂ ਨੋਟਬੰਦੀ ਤੇ ਵਿਮੁਦਰੀਕਰਨ ਤੋਂ ਬਾਅਦ ਜਨਤਕ ਵੰਡ ਪ੍ਰਣਾਲੀ ਦੀਆਂ ਦੁਕਾਨਾਂ ‘ਚ ਡੈਬਿਟ ਕਾਰਡ ਨਾਲ ਭੁਗਤਾਨ ਦੀ ਸਹੂਲਤ ਲਈ ਸਵਾਈਪ ਮਸੀਨਾਂ ਲਾਉਣ ਦੀ ਮੁਹਿੰਮ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਪਹਿਲਾਂ ਵੀ ਕਈ ਮੌਕਿਆਂ ‘ਤੇ ਮੋਦੀ ਸਰਕਾਰ ਤੇ ਗੁਜਰਾਤ ਸਰਕਾਰ ਦਾ ਵਿਰੋਧ ਕਰ ਚੁੱਕੇ ਪ੍ਰਹਿਲਾਦ ਮੋਦੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਮਸ਼ੀਨਾਂ ਲਾਉਣ ਲਈ ਦੁਕਾਨਦਾਰਾਂ ‘ਤੇ ਦਬਾਅ ਨਹੀਂ ਬਣਾਉਣਾ ਚਾਹੀਦਾ ।

ਪ੍ਰਸਿੱਧ ਖਬਰਾਂ

To Top