Breaking News

ਪ੍ਰਧਾਨ ਮੰਤਰੀ ਨੂੰ ਅਦਾਲਤੀ ਚੱਕਰਾਂ ਤੋਂ ਬਚਾਉਣ ਲਈ ਨੋਟਬੰਦੀ ‘ਤੇ ਆਰਡੀਨੈਂਸ : ਲਾਲੂ

ਪਟਨਾ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਨੇ ਅੱਜ ਦੋਸ਼ ਲਾਉਂਦਿਆਂ ਕਿਹਾ ਕਿ ਅਗਲੇ ਵਰ੍ਹੇ 31 ਮਾਰਚ ਤੋਂ ਬਾਅਦ ਚਲਨ ਤੋਂ ਬਾਅਦ ਨੋਟ ਨੂੰ ਲੈ ਕੇ ਕਾਨੂੰਨ ਮਾਹਿਰਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਬਚਾਉਣ ਲਈ ਕੇਂਦਰ ਸਰਕਾਰ ਨੇ ਨਵਾਂ ਆਰਡੀਨੈਂਸ ਲਿਆਉਣ ਦਾ ਫ਼ੈਸਲਾ ਲਿਆ ਹੈ।
ਸ੍ਰੀ ਯਾਦਵ ਨੇ ਇੱਥੇ ਕਿਹਾ ਕਿ ਅਗਲੇ ਵਰ੍ਹੇ 31 ਮਾਰਚ ਤੋਂ ਬਾਅਦ ਜੇਕਰ ਕੋਈ ਵਿਅਕਤੀ ਬੰਦ ਹੋਏ ਨੋਟਾਂ ਦੇ ਮਾਮਲੇ ‘ਚ ਅਦਾਲਤ ਜਾਂਦਾ ਹੈ ਤਾਂ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇ।
ਨੋਟ ‘ਤੇ ਇਹ ਲਿਖਿਆ ਰਹਿੰਦਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਧਾਰਕ ਨੂੰ ਨੋਟ ‘ਤੇ ਅੰਕਿਮ ਮੁੱਲ ਅਦਾ ਕਰਨ ਦਾ ਵਚਨ ਦਿੰਦਾ ਹੈ।

ਪ੍ਰਸਿੱਧ ਖਬਰਾਂ

To Top