Breaking News

ਪੰਜਾਬ ਦੇ ਨਰੇਗਾ ਮਜ਼ਦੂਰ ਵੀ ਚੋਣ ਦੰਗਲ ‘ਚ ਕੁੱਦੇ

ਮਜ਼ਦੂਰਾਂ ਨੇ ਵੱਖਰੀ ਪਾਰਟੀ ਬਣਾਕੇ 16 ਉਮੀਦਵਾਰਾਂ ਦਾ ਕੀਤਾ ਐਲਾਨ
ਚੰਡੀਗੜ੍ਹ, ਸੱਚ ਕਹੂੰ ਨਿਊਜ਼
\ਪੰਜਾਬ ਦੇ ਪਿੰਡਾਂ ਵਿੱਚ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲੇ ਨਰੇਗਾ ਮਜ਼ਦੂਰਾਂ ਨੇ ਵੀ ਰਾਜਨੀਤਕ ਪਾਰਟੀਆਂ ਖ਼ਿਲਾਫ਼ ਚੋਣ ਮੈਦਾਨ ਵਿੱਚ ਉੱਤਰਨ ਦਾ ਐਲਾਨ ਕਰਦਿਆਂ ਆਪਣੀ ਪਾਰਟੀ ਬਣਾ ਕੇ ਚੋਣ ਦੰਗਲ ਵਿੱਚ 16 ਉਮੀਦਵਾਰ ਉਤਾਰ ਦਿੱਤੇ ਹਨ। ਇਹ ਨਰੇਗਾ ਮਜ਼ਦੂਰ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਵੋਟ ਪਾਉਣਗੇ।
ਨਰੇਗਾ ਵਰਕਰ ਫਰੰਟ ਪੰਜਾਬ ਅਤੇ ਜ਼ਬਰ-ਜ਼ੁਲਮ ਵਿਰੋਧੀ ਮੋਰਚਾ ਦੇ ਚੇਅਰਮੈਨ ਰੇਸ਼ਮ ਸਿੰਘ ਕਾਹਲੋਂ ਅਤੇ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਸਰਸ਼ਾਹੀ ਦੀਆਂ ਧੱਕੇਸ਼ਾਹੀਆਂ ਅਤੇ ਸਿਆਸੀ ਆਗੂਆਂ ਦੇ ਲਾਰਿਆਂ ਤੋਂ ਤੰਗ ਆਏ ਨਰੇਗਾ ਵਰਕਰਾਂ ਨੇ ਚੋਣਾਂ ਵਿੱਚ ਖੁਦ ਕਿਸਮਤ ਅਜ਼ਮਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 12 ਲੱਖ ਤੋਂ ਜ਼ਿਆਦਾ ਨਰੇਗਾ ਮਜ਼ਦੂਰ ਇਸੇ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਵੋਟ ਪਾ ਕੇ ਜਿਤਾਉਣਗੇ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਉਮੀਦਵਾਰ ਵੀ ਜਿੱਤ ਪ੍ਰਾਪਤ ਕਰਨਗੇ, ਕਿਉਂਕਿ ਪਟਿਆਲਾ ਅਤੇ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਨਰੇਗਾ ਮਜ਼ਦੂਰ ਹਨ ਅਤੇ ਕੁਝ ਹਲ਼ਕਿਆ ਵਿੱਚ ਤਾਂ 10 ਹਜ਼ਾਰ ਤੋਂ ਜ਼ਿਆਦਾ ਨਰੇਗਾ ਮਜ਼ਦੂਰ ਹਨ, ਜਿਨ੍ਹਾਂ ਕੋਲ ਪਰਿਵਾਰਕ ਮੈਂਬਰਾਂ ਦੀਆਂ ਹੀ 50 ਹਜ਼ਾਰ ਕੇ ਕਰੀਬ ਵੋਟਾਂ ਹਨ, ਇਸ ਲਈ ਉਨ੍ਹਾਂ ਦੇ ਕੁਝ ਉਮੀਦਵਾਰ ਤਾਂ ਜ਼ਰੂਰ ਜਿੱਤਣਗੇ।
ਉਨ੍ਹਾਂ 16 ਹਲਕਿਆਂ ਲਈ ਉਮੀਦਵਾਰਾਂ ਦੇ ਨਾਮ ਐਲਾਨਦਿਆਂ ਦੱਸਿਆ ਕਿ ਦਵਿੰਦਰ ਕੌਰ ਚੌਂਦਾ ਨੂੰ ਅਮਰਗੜ੍ਹ, ਮਨਪ੍ਰੀਤ ਸਿੰਘ ਸਰਪੰਚ ਨੂੰ ਨਾਭਾ, ਮਨਜੀਤ ਕੌਰ ਗੰਢੂਆਂ ਨੂੰ ਸੰਗਰੂਰ, ਜੋਗਿੰਦਰ ਸਿੰਘ ਜੱਗੀ ਨੂੰ ਧੂਰੀ, ਕੁਲਵਿੰਦਰ ਸਿੰਘ ਸੰਭੂ ਨੂੰ ਰਾਜਪੁਰਾ, ਰਾਜਿੰਦਰ ਸਿੰਘ ਰਾਜੀ ਨੂੰ ਅਮਲੋਹ, ਸੱਜਣ ਸਿੰਘ ਲੋਹਟ ਵੱਟੀ ਨੂੰ ਰਾਏਕੋਟ ਮੰਗਜੀਤ ਸਿੰਘ ਵਰਵਾਹੀ ਨੂੰ ਬਰਨਾਲਾ, ਹਰਿੰਦਰ ਸਿੰਘ ਝੱਲ ਨੂੰ ਮਲੇਰਕੋਟਲਾ, ਬੀਰਾ ਸਿੰਘ ਨੂੰ ਲਹਿਰਾਗਾਗਾ, ਅਜੈਬ ਸਿੰਘ ਬਠੋਈ ਨੂੰ ਮਾਣਾ, ਕੁਲਵੰਤ ਕੌਰ ਨੂੰ ਸਨੌਰ, ਬਲਵਿੰਦਰ ਸਿੰਘ ਨੂੰ ਪਟਿਆਲਾ ਸ਼ਹਿਰੀ, ਕਮਲਜੀਤ ਸਿੰਘ ਰਿੰਕੂ ਨੂੰ ਘਨੌਰ, ਸੁਖਦੇਵ ਸਿੰਘ ਚੋਹਲ ਨੂੰ ਖਡੂਰ ਸਾਹਿਬ ਅਤੇ ਖਰੜ ਵਿਧਾਨ ਸਭਾ ਹਲਕਾ ਤੋਂ ਆਰ. ਪਾਲ ਕਸ਼ਯਪ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਉਂਦੇ ਦਿਨਾਂ ‘ਚ 9 ਉਮੀਦਵਾਰ ਹੋਰ ਐਲਾਨੇ ਜਾਣਗੇ।

ਪ੍ਰਸਿੱਧ ਖਬਰਾਂ

To Top