Breaking News

ਪੰਜਾਬ, ਹਰਿਆਣਾ ‘ਚ ਕੜਾਕੇ ਦੀ ਠੰਢ, ਸੀਤ ਲਹਿਰ ਜਾਰੀ

ਸੱਚ ਕਹੂੰ ਨਿਊਜ਼ ਚੰਡੀਗੜ੍ਹ,  
ਪੰਜਾਬ ਤੇ ਹਰਿਆਣਾ ‘ਚ ਲਗਾਤਾਰ ਚੱਲ ਰਹੀ ਸੀਤ ਲਹਿਰ ਦੌਰਾਨ ਦੋਵੇਂ ਸੂਬਿਆਂ ਦੀਆਂ ਜ਼ਿਆਦਾਤਰ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਬਣਿਆ ਹੋਇਆ ਹੈ ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਾਰਾ ਜ਼ੀਰੋ ਡਿਗਰੀ ਸੈਲਸੀਅਸ ‘ਤੇ ਆ ਜਾਣ ਕਾਰਨ ਨਾਰਨੌਲ ਦੋਵੇਂ ਸੂਬਿਆਂ ‘ਚ ਸਭ ਤੋਂ ਠੰਢਾ ਸਥਾਨ ਰਿਹਾ
ਅੱਜ ਸਵੇਰੇ ਧੁੱਪ ਖਿੜਨ ਦੇ ਬਾਵਜ਼ੂਦ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ‘ਚ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ ਪੰਜਾਬ ਦੇ ਅੰਮ੍ਰਿਤਸਰ ‘ਚ ਵੀ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ, ਜਿੱਥੋਂ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਰਿਹਾ ਦੋਂਕਿ ਲੁਧਿਆਣਾ ਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਤੇ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਰਿਆਣਾ ‘ਚ ਅੰਬਾਲਾ ਦਾ ਤਾਪਮਾਨ 5.6 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਇੱਕ ਡਿਗਰੀ ਹੇਠਾਂ ਹੈ, ਜਦੋਂਕਿ ਹਿਸਾਰ ‘ਚ ਹੱਡ ਚਿਰਵੀਂ ਠੰਢ ਰਹੀ, ਜਿੱਥੋਂ ਦਾ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਘੱਟ 1.1 ਡਿਗਰੀ ਸੈਲਸੀਅਸ ਰਿਹਾ

ਪ੍ਰਸਿੱਧ ਖਬਰਾਂ

To Top