ਦੇਸ਼

ਫੋਰ ਲੇਨ ਸ਼ਾਹ ਰਾਹ ਬਣਾਉਣ ਦੇ ਬਦਲੇ ਮਾਪਦੰਡ

ਨਵੀਂ ਦਿੱਲੀ। ਸਰਕਾਰ ਨੇ ਸਾਰੇ ਕੌਮੀ ਸ਼ਾਹ ਰਾਹਾਂ ਨੂੰ ਫੋਰ ਲੇਨ ‘ਚ ਬਦਲਣ ਦੀ ਯੋਜਨਾ ਹੈ ਤੇ ਇਸ ਲਈ ਇਨ੍ਹਾਂ ਤੋਂ ਹੋ ਕੇ ਲੰਘਣ ਵਾਲੇ ਵਾਹਨਾਂ ਦੀ ਗਿਣਤੀ ਦੇ ਮਾਪਦੰਡ ‘ਚ ਢਿੱਲ ਦੇਣ ਦਾ ਫ਼ੈਸਲ ਾਕੀਤਾ ਗਿਆ ਹੈ।
ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਦੇ ਸੂਤਰਾਂ ਅਨੁਸਾਰ ਦੇਸ਼ ‘ਚ ਸੜਕ ਨੈੱਟਵਰਕ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ ਲਈ ਮੌਜ਼ੂਦਾ ਰਾਜਮਾਰਗਾਂ ‘ਚ ਵਾਧਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਦਾ ਵਿਸਥਾਰ ਵੀ ਕੀਤਾ ਜਾ ਰਿਹਾ ਹੈ। ਰਾਜ ਮਾਰਗਾਂ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੇ ਤੇ ਇਸ ਲਈ ਲੇਨ ਦੇ ਵਿਚਕਾਰ ਫੁੱਲਾਂ ਦੀਆਂ ਪ੍ਰਜਾਤੀਆਂ ਲਾਈਆਂ ਜਾ ਰਹੀਆਂ ਹਨ।

ਪ੍ਰਸਿੱਧ ਖਬਰਾਂ

To Top