Breaking News

ਫੌਜ ‘ਚ ਖਾਣੇ ਦੇ ਵਿਵਾਦ

ਜੰਮੂ ਕਸ਼ਮੀਰ ‘ਚ ਤਾਇਨਾਤ ਬੀਐਸਐਫ਼ ਦੇ ਇੱਕ ਜਵਾਨ ਵੱਲੋਂ ਵਾਇਰਲ ਕੀਤੀ ਵੀਡੀਓ ਤੋਂ ਬਾਦ ਸਰਕਾਰ ਨੇ ਇਸ ਸਬੰਧੇ ਰਿਪੋਰਟ ਮੰਗ ਲਈ ਹੈ ਇਹ ਘਟਨਾਚੱਕਰ ਆਪਣੇ ਆਪ ‘ਚ ਬੜਾ ਨਮੋਸ਼ੀ ਵਾਲਾ ਹੈ ਫੌਜ ਮੁਖੀ ਬਿਪਨ ਚੰਦਰ ਰਾਵਤ ਨੂੰ ਵੀ  ਇਸ ਸਬੰਧੀ  ਪ੍ਰੈਸ ਕਾਨਫਰੰਸ ਕਰਕੇ ਫੌਜੀਆਂ ਨੂੰ ਸੰਜਮ ਰੱਖਣ ‘ਤੇ ਸੋਸ਼ਲ ਮੀਡੀਆ ‘ਤੇ ਜਾਣ ਤੋਂ ਗੁਰੇਜ਼ ਕਰਨ ਲਈ ਕਹਿਣਾ ਪਿਆ ਹੈ ਅਜਿਹੀਆਂ ਘਟਨਾਵਾਂ ਫੌਜ ਦੇ ਅਕਸ ਨੂੰ ਖ਼ਰਾਬ ਕਰਦੀਆਂ ਹਨ ਜਿੱਥੋਂ ਤੱਕ ਸਮੁੱਚੀ ਫੌਜ ਦੇ ਪ੍ਰਬੰਧਾਂ ਦੀ ਗੱਲ ਹੈ ਅਜਿਹੀ ਸ਼ਿਕਾਇਤ ਬਹੁਤ ਹੀ ਘੱਟ ਜਾਂ ਨਾਂਹ ਦੇ ਬਰਾਬਰ ਰਹੀ ਹੈ ਫਿਰ ਵੀ ਕਿਤੇ ਕੋਈ ਸਮੱਸਿਆ ਹੈ ਤਾਂ ਸਿਪਾਹੀਆਂ ਨੂੰ ਆਪਣੀ ਗੱਲ ਜਾਂ ਸਮੱਸਿਆ ਦੱਸਣ ਲਈ ਕੋਈ ਅਜਿਹਾ ਚੈੱਨਲ ਸਿਸਟਮ ਬਣਾ ਕੇ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਸਮੇਂ-ਸਮੇਂ ‘ਤੇ ਉਹਨਾਂ  ਦੇ ਖਾਣੇ ਦੀ ਜਾਂਚ ਹੋ ਸਕੇ ਤੇ ਜਿਹੜੀ ਸ਼ਿਕਾਇਤ ਵੀ ਸਾਹਮਣੇ ਆਏ ਉਸ ‘ਤੇ ਸਮੇਂ ਸਿਰ ਕਾਰਵਾਈ ਹੋ ਸਕੇ ਇਸ ਮਾਮਲੇ ‘ਚ ਸਰਕਾਰ ਤੇ ਸਿਪਾਹੀਆਂ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਵੀ ਸਮੱਸਿਆ ਦੇ ਹੱਲ ਲਈ ਪੂਰੀ ਜ਼ਿੰਮੇਵਾਰੀ, ਸਦਭਾਵਨਾ ਤੇ ਵਚਨਵੱਧਤਾ ਨਾਲ ਕੰਮ ਕਰਨ ਦਰਅਸਲ ਫੌਜ ਹੀ ਕਿਸੇ ਦੇਸ਼ ਦੀ ਰੱਖਿਆ ਦੀ ਗਾਰੰਟੀ ਦਿੰਦੀ ਹੈ ਢਾਂਚੇ ਦੀ ਹਰ ਨਿੱਕੀ-ਨਿੱਕੀ ਗੱਲ ਨੂੰ ਮੀਡੀਆ ‘ਚ ਲਿਆਉਣਾ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰੇ ‘ਚ ਪਾਉਣਾ ਹੈ ਉਹ ਵੀ ਉਸ ਵੇਲੇ ਜਦੋਂ ਦੇਸ਼ ਨੂੰ ਆਪਣੇ ਗੁਆਂਢੀ ਮੁਲਕ ਦੇ ਖਿਲਾਫ਼ ਸਰਜੀਕਲ ਸਟਰਾਈਕ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੋਵੇ  ਭਾਰਤੀ ਫੌਜ ਆਪਣੀ ਬਹਾਦਰੀ , ਕੁਰਬਾਨੀ, ਤਿਆਗ ਤੇ ਹੌਂਸਲੇ ਲਈ ਪੂਰੀ ਦੁਨੀਆਂ ‘ਚ ਮੰਨੀ ਜਾਂਦੀ ਹੈ ਦੇਸ਼ ਵਾਸੀਆਂ ਨੂੰ ਆਪਣੇ ਜਵਾਨਾਂ ‘ਤੇ ਮਾਣ ਹੈ ਦੇਸ਼ ਦੀ ਰੱਖਿਆ ਲਈ ਸ਼ਹੀਦ  ਹੋਏ ਜਵਾਨ ਦੀ ਮ੍ਰਿਤਕ ਦੇਹ ਜਦੋਂ ਉਹਨਾਂ ਦੇ ਘਰ ਪੁੱਜਦੀ ਹੈ ਤਾਂ ਪੂਰਾ ਇਲਾਕਾ ਸ਼ਹੀਦਾਂ ਦੇ ਸਨਮਾਨ ‘ਚ ਪੁੱਜਦਾ ਹੈ ਕੇਂਦਰ ਦੇ ਨਾਲ-ਨਾਲ ਰਾਜ ਸਰਕਾਰਾਂ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੱਡੀ ਆਰਥਿਕ ਸਹਾਇਤਾ ਕਰ ਰਹੀਆਂ ਹਨ  ਅਜਿਹੇ ਹਾਲਾਤਾਂ ‘ਚ ਭਾਰਤੀ ਸਿਪਾਹੀਆਂ ਦੀ ਬੇਕਦਰੀ ਕਿਸੇ ਤੋਂ ਵੀ ਸਹਿਣ ਨਹੀਂ ਹੁੰਦੀ ਭਾਵੇਂ ਰੋਟੀ ਦੀ ਗੁਣਵੱਤਾ ਫੌਜ ਦੀ ਕੋਈ ਅੰਦਰੂਨੀ ਰਣਨੀਤਕ ਮਾਮਲਾ ਨਹੀਂ ਫਿਰ ਵੀ ਇਸ ਮੁੱਦੇ ਨੂੰ ਸਮੁੱਚੇ ਫੌਜੀ ਪ੍ਰਬੰਧਾਂ ਨਾਲ ਜੋੜ ਕੇ ਉਭਾਰਨ ਨਾਲ ਕੌਮਾਂਤਰੀ ਪੱਧਰ ‘ਤੇ ਫੌਜ ਦੀ ਸਾਖ਼ ਖਰਾਬ ਹੁੰਦੀ ਹੈ ਅਜ਼ਾਦੀ ਤੋਂ ਬਾਦ ਦੇਸ਼ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੋਵੇ ਸਰਕਾਰ ਮਿੱਡ-ਡੇ-ਮੀਲ ਤੇ ਹੋਰ ਸਕੀਮਾਂ ਦੀ ਸਮੇਂ ਸਿਰ ਜਾਂਚ ਲਈ ਟੀਮਾਂ ਭੇਜਦੀ ਹੈ ਖਾਣੇ ਸਬੰਧੀ ਫੌਜ ਦੇ ਅੰਦਰ ਹੀ ਕੋਈ ਅਜਿਹੀ ਅਥਾਰਟੀ ਬਣਾ ਦਿੱਤੀ ਜਾਵੇ ਜੋ ਸਮੇਂ ਸਿਰ ਇਸ ਦੀ ਜਾਂਚ ਤੇ ਮੁਲਾਂਕਣ ਕਰਕੇ ਉਸ ‘ਚ ਸੁਧਾਰ ਦੀਆਂ ਸਿਫ਼ਾਰਸ਼ਾਂ ਕਰੇ ਫੌਜੀਆਂ ਦੇ ਮਨੁੱਖੀ ਅਧਿਕਾਰਾਂ ਦੀ ਆਪਣੀ ਅਹਿਮੀਅਤ ਹੈ ਇਸ ਮਾਮਲੇ ‘ਚ ਪ੍ਰਤਿਸ਼ਠਾ ਸੁਰੱਖਿਆ ਹਾਲਾਤਾਂ ਪ੍ਰਤੀ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ

ਪ੍ਰਸਿੱਧ ਖਬਰਾਂ

To Top