Breaking News

ਫੌਜ ਤੇ ਨੋਟਬੰਦੀ ‘ਤੇ ਵਿਰੋਧੀ ਧਿਰ ਵੱਲੋਂ ਰੌਲਾ, ਕਾਰਵਾਈ ਸੋਮਵਾਰ ਤੱਕ ਟਲੀ

ਨਵੀਂ ਦਿੱਲੀ। ਪੱਛਮੀ ਬੰਗਾਲੀ ‘ਚ ਟੋਲ ਪਲਾਜ਼ਾ ‘ਤੇ ਫੌਜ ਦੀ ਤਾਇਨਾਤੀ ਤੇ ਨੋਟਬੰਦੀ ਨੂੰ ਲੈ ਕੇ ਅੱਜ ਤ੍ਰਿਣਮੂਲ ਕਾਂਗਰਸ ਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਰੌਲੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਲਈ ਅਤੇ ਫਿਰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਵੇਰੇ 11 ਵਜੇ ਜਿਉਂ ਹੀ ਬਦਨ ਦੀ ਕਾਰਵਾਈ ਸ਼ੁਰੂ ਕੀਤੀ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਪੱਛਮੀ ਬੰਗਾਲ ‘ਚ ਟੋਲ ਪਲਾਜ਼ਾ ‘ਤੇ ਫੌਜ ਦੀ ਤਾਇਨਾਤੀ ਦਾ ਮੁੱਦਾ ਚੁੱਕਿਆ।
ਸਦਨ ‘ਚ ਪਾਰਟੀ ਦੇ ਆਗੂ ਸੁਦੀਪ ਬੰਦੋਉਪਾਧਿਆਇ ਨੇ ਕਿਹਾ ਕਿ ਫੌਜ ਨੇ ਬੰਗਲਾਦੇਸ਼ ‘ਚ ਇੱਕ ਤਰ੍ਹਾਂ ਨਾਲ ਟੋਲ ‘ਤੇ ਕਬਜ਼ਾ ਕਰ ਲਿਆ ਸੀ।

ਪ੍ਰਸਿੱਧ ਖਬਰਾਂ

To Top