Breaking News

ਫੌਜ ਨੂੰ ਰਾਜਨੀਤੀ ‘ਚ ਘਸੀਟਣਾ ਤ੍ਰਿਣਮੂਲ ਨੂੰ ਸ਼ੋਭਾ ਨਹੀਂ ਦਿੰਦਾ : ਪਾਰਿਕਰ

parikar

ਨਵੀਂ ਦਿੱਲੀ। ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਫੌਜ ਨੂੰ ਸਿਆਸੀ ਵਿਵਾਦ ‘ਚ ਘਸੀਟੇ ਜਾਣ ‘ਤੇ ਤ੍ਰਿਣਮੂਲ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਅੱਜ ਕਿਹਾ ਕਿ ਇਹ ਪਾਰਟੀ ਦੀ ਹਤਾਸ਼ਾ ਨੂੰ ਦਰਸਾਉਂਦਾ ਹੈ। ਕੋਲਕਾਤਾ ‘ਚ ਟੋਲ ਪਲਾਜ਼ਾ ‘ਤੇ ਫੌਜ ਦੀ ਤਾਇਨਾਤੀ ਸੂਬਾ ਪੁਲਿਸ ਨੂੰ ਵਿਸ਼ਵਾਸ ‘ਚ ਲੈਕੇ ਕੀਤੀ ਗਈ ਸੀ।
ਸ੍ਰੀ ਪਾਰਿਕਰ ਨੇ ਲੋਕ ਸਭਾ ‘ਚ ਪ੍ਰਸ਼ਨਕਾਲ ਦੌਰਾਨ ਸਦਨ ‘ਚ ਤ੍ਰਿਣਮੂਲ ਦੇ ਆਗੂ ਸੁਦੀਪ ਬੰਦੋਉਪਾਧਿਆਇ ਵੱਲੋਂ ਟੋਲ ਪਲਾਜ਼ਾ ‘ਤੇ ਫੌਜ ਦੀ ਤਾਇਨਾਤੀ ਨੂੰ ਲੈ ਕੇ ਚੁੱਕੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਫੌਜ ਖਿਲਾਫ਼ ਜਿਸ ਤਰ੍ਹਾਂ ਦਾ ਦੋਸ਼ ਇੱਕ ਮੁੱਖ ਮੰਤਰੀ ਵੱਲੋਂ ਲਾਇਆ ਗਿਆ ਹੈ ਉਸ ਨੂੰ ਵੇਖ ਕੇ ਮੈਨੂੰ ਬੜੀ ਠੇਸ ਪੁੱਜੀ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top