ਸੰਪਾਦਕੀ

ਫੌਜ ਮੁਖੀ ਦੀ ਨਿਯੁਕਤੀ

ਜੇਕਰ ਪਾਕਿਤਸਾਨ ਦੇ ਫੌਜ਼ ਮੁਖੀ ਕਮਰ ਜਾਵੇਦ ਬਾਜਵਾ ਦੀ ਨਿਯੁਕਤੀ ਪਿੱਛੇ ਮੁੱਖ ਆਧਾਰ  ਨੂੰ ਵਿਚਾਰਿਆ ਜਾਵੇ ਤਾਂ  ਬਿਪਿਨ ਰਾਵਤ  ਨੂੰ ਦੇਸ਼ ਦਾ  ਫੌਜ ਮੁਖੀ ਲਾਉਣ ‘ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਾਕਿ ਆਪਣੇ ਫੌਜ ਮੁਖੀ ਦੀ ਨਿਯੁਕਤੀ  ਕਰਨ ਲਈ ਕਸ਼ਮੀਰ  ਦੇ ਹਾਲਾਤਾਂ  ਨੂੰ ਵੇਖਦਾ ਹੈ ਤਾਂ ਭਾਰਤ ਜੰਮੂ-ਕਸ਼ਮੀਰ ਦੇ ਹਾਲਾਤਾਂ ਨੂੰ ਕਿਵੇਂ ਭੁੱਲ ਸਕਦਾ ਹੈ ਬਾਜਵਾ ਦੀ ਨਿਯੁਕਤੀ  ਦਾ ਆਧਾਰ ਉਨ੍ਹਾਂ  ਦੇ ਕਸ਼ਮੀਰ ਸਬੰਧੀ ਤਜ਼ਰਬੇ ਨੂੰ ਬਣਾਇਆ ਗਿਆ ਹੈ  ਸਿੱਧਾ ਜਿਹਾ  ਮਤਲਬ ਪਾਕਿਸਤਾਨ ਕਸ਼ਮੀਰ  ਸਬੰਧੀ  ਕਿਸੇ ਵੀ ਮਸਲੇ ‘ਚ ਢਿੱਲ ਨਹੀਂ ਵਰਤਣਾ ਚਾਹੁੰਦਾ ਹੈ ਇਸ ਲਈ  ਪਾਕਿ ਨੇ ਬਾਜਵਾ ਨੂੰ ਪੂਰੀ ਤਰ੍ਹਾਂ ਚੁਣ ਕੇ ਲਿਆ ਹੈ  ਬਿਨਾ ਸ਼ੱਕ ਦੋ ਸੀਨੀਅਰ ਅਧਿਕਾਰੀਆਂ  ਨੂੰ ਪਾਸੇ ਕਰਕੇ ਰਾਵਤ ਨੂੰ ਲਾਇਆ ਗਿਆ ਹੈ ਪਰ ਇਸ ਫ਼ੈਸਲੇ ਦੇ ਆਧਾਰ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ  ਦੇਸ਼ ਨੂੰ ਕਸ਼ਮੀਰ  ‘ਚ ਕੰਟਰੋਲ ਰੇਖਾ ‘ਤੇ ਅੱਤਵਾਦ ਤੇ ਪਾਕਿ ਫੌਜ਼ ਨਾਲ ਦੋ ਤਰਫ਼ਾ  ਲੋਹਾ ਲੈਣਾ ਪੈ ਰਿਹਾ ਹੈ ਜੰਮੂ ਕਸ਼ਮੀਰ ਦੇ ਵੱਖਵਾਦੀਆਂ ਦੀ ਸਮੱਸਿਆ ਇਸ ਤੋਂ ਵੱਖਰੀ ਹੈ ਰਾਵਤ ਕੋਲ  ਪਾਕਿਤਸਾਨ ਤੇ ਚੀਨ ਦੀ ਸਰਹੱਦ ਨਾਲ ਜੁੜੇ ਹਾਲਾਤਾਂ ਦਾ ਡੂੰਘਾ ਤਜ਼ਰਬਾ ਹੈ ਲੈ. ਜਨਰਲ ਪ੍ਰਵੀਨ ਬਖਸ਼ੀ  ਦਾ ਜ਼ਿਆਦਾ ਸਮਾਂ  ਜੋਧਪੁਰ  ਹੀ ਬੀਤਿਆ ਹੈ ਕਸ਼ਮੀਰ ‘ਚ ਉਹ ਸਿਰਫ਼ ਦੋ ਮਹੀਨੇ  ਹੀ ਤਾਇਨਾਤ ਰਹੇ ਹਨ  ਇਸੇ ਤਰ੍ਹਾਂ ਲੈ. ਜਨਰਲ  ਹਾਰਿਜ਼ ਨੂੰ ਅੱਤਵਾਦ ਖਿਲਾਫ਼ ਕੋਈ  ਤਜ਼ਰਬਾ ਨਹੀਂ ਹੈ ਸੇਵਾ ਕਾਲ ਤੇ ਫੀਲਡ ਦਾ ਤਜ਼ਰਬਾ ਦੋ ਵੱਖ-ਵੱਖ ਚੀਜ਼ਾਂ  ਹਨ ਭਾਵੇਂ ਸੇਵਾ ਕਾਲ ਦੀ ਅਹਿਮੀਅਤ ਹੈ ਪਰ ਔਖੇ ਹਾਲਾਤਾਂ ‘ਚ ਫੀਲਡ ਦੇ ਤਜ਼ਰਬੇ ਨੂੰ ਪਹਿਲ ਦੇਣੀ ਗਲਤੀ ਨਹੀਂ  ਸਗੋਂ ਹਾਲਾਤਾਂ ਅਨੁਸਾਰ ਫੈਸਲਾ ਲੈਣ ਦੀ ਕਾਬਲੀਅਤ ਦਾ ਸਬੂਤ ਹੈ ਉਂਜ ਵੀ ਸਰਕਾਰ ਇਸ ਮਾਮਲੇ ‘ਚ ਅਜ਼ਾਦ ਵੀ ਹੈ ਕਿ ਉਹ ਕਿਸੇ  ਵੀ ਅਧਿਕਾਰੀ ਨੂੰ ਫੌਜ ਮੁਖੀ ਨਿਯੁਕਤ ਕਰ ਸਕਦੀ ਹੈ ਫਿਰ ਵੀ ਸਰਕਾਰ ਕੋਲ ਫੈਸਲਾ ਲੈਣ ਦੀ ਅਜਾਦੀ ਨਿਰੰਕੁਸ਼ਤਾ ਨਹੀਂ ਸਗੋਂ ਹਾਲਾਤਾਂ ਦੀ ਜ਼ਰੂਰਤ ਹੋਣਾ ਚਾਹੀਦੀ ਹੈ ਰਾਵਤ ਦੀ ਨਿਯੁਕਤੀ ਵੀ ਕੋਈ ਨਵਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ  ਇੰਦਰਾ ਗਾਂਧੀ ਨੇ ਵੀ ਇੱਕ ਸੀਨੀਅਰ ਅਧਿਕਾਰੀ ਐੱਸ ਕੇ ਸਿਨਹਾ ਨੂੰ ਨਜ਼ਰਅੰਦਾਜ਼ ਕਰਕੇ  ਅਰੁਣ ਸ੍ਰੀਧਰ ਵੈਦਿਆ ਨੂੰ ਜਨਰਲ ਲਾਇਆ ਸੀ ਦੇਸ਼ ਦੀ ਸੁਰੱਖਿਆ ਇੱਕ ਅਹਿਮ ਮੁੱਦਾ ਹੈ ਜਿਸ ‘ਤੇ ਬਿਆਨਬਾਜ਼ੀ ਦੀ ਕਾਹਲ ਕਰਨ ਦੀ ਬਜਾਇ ਹਾਲਾਤਾਂ ‘ਤੇ ਇਤਿਹਾਸ ਨੂੰ ਵੀ ਵਾਚਣਾ ਚਾਹੀਦਾ ਹੈ ਕਾਂਗਰਸ ਪਾਰਟੀ ਨੇ ਰਾਵਤ ਦੀ ਨਿਯੁਕਤੀ ਦਾ ਸਭ ਤੋਂ ਵੱਧ ਵਿਰੋਧ ਕੀਤਾ ਹੈ ਪਰ ਕਾਂਗਰਸ ਰਾਜ ਦੌਰਾਨ ਵੀ ਇਸੇ ਤਰ੍ਹਾਂ ਦੀ  ਨਿਯੁਕਤੀ ਹੋਈ ਹੈ ਸਿਆਸੀ ਪਾਰਟੀਆਂ  ਨੂੰ ਅਹਿਮ ਮੁੱÎਦਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕੇ ਬਿਆਨ ਦੇਣੇ ਚਾਹੀਦੇ ਹਨ ਵਿਰੋਧ ਭਰਿਆ ਮਾਹੌਲ ਗਲਤਫਹਿਮੀਆਂ ਪੈਦਾ ਕਰਦਾ ਹੈ ਜਿਸ ਦਾ ਪ੍ਰਸ਼ਾਸਨਿਕ ਢਾਂਚੇ ਤੇ ਜਵਾਨਾਂ ਦੇ ਹੌਸਲਿਆਂ ‘ਤੇ ਵੀ ਪ੍ਰਭਾਵ ਪੈਂਦਾ ਹੈ ਹਰ ਮੁੱਦੇ ਤੋਂ ਸਿਆਸਤ ਲੱਭਣ ਦੀ ਬਜਾਇ ਉਸ ਦੀ ਦਰੁਸਤੀ ਨੂੰ ਸਮਝਣ ਤੇ ਉਸ ਦੀ ਹਮਾਇਤ ਕਰਨ ਦਾ ਜਜ਼ਬਾ ਜਰੂਰੀ ਹੈ

ਪ੍ਰਸਿੱਧ ਖਬਰਾਂ

To Top