Breaking News

ਫੌਜ ਮੁਖੀ ਨੇ ਪ੍ਰੈੱਸ ਕਾਨਫਰੰਸ ‘ਚ ਫੌਜੀਆਂ ਨੂੰ ਦਿੱਤੀ ਸਲਾਹ

ਸੰਜਮ ਵਰਤਣ ਫੌਜੀ : ਰਾਵਤ
ਸੇਵਾਦਾਰੀ ਵਿਵਸਥਾ ਫੌਜ ਲਈ ਬੇਹੱਦ ਮਹੱਤਵਪੂਰਨ
ਏਜੰਸੀ ਨਵੀਂ ਦਿੱਲੀ, 
ਫੌਜ ਮੁਖੀ ਜਨਰਲ ਵਿਪਨ ਰਾਵਤ ਨੇ ਫੌਜ ‘ਚ ਸੇਵਾਦਾਰੀ ਵਿਵਸਥਾ ਨੂੰ ਮਹੱਤਵਪੂਰਨ ਦੱਸਦਿਆਂ ਅੱਜ ਕਿਹਾ ਕਿ ਜੇਕਰ ਕਿਸੇ ਜਵਾਨ ਨੂੰ ਕੋਈ ਕੰਮ ਪਸੰਦ ਨਹੀਂ ਹੈ ਤਾਂ ਉਸ ਨੂੰ ਬੇਝਿਜਕ ਆਪਣੀ ਗੱਲ ਉੱਚ ਪੱਧਰ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਕਿ ਉਸਦਾ ਹੱਲ ਹੋ ਸਕੇ
ਫੌਜ ‘ਚ ਸੇਵਾਦਾਰੀ ਵਿਵਸਥਾ ਸਬੰਧੀ ਇੱਕ ਜਵਾਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਇਸ ਮੁੱਦੇ ‘ਤੇ ਜਨਰਲ ਰਾਵਤ ਨੇ ਸਾਲਾਨਾ ਪ੍ਰੈੱਸ ਕਾਨਫਰੰਸ ਸੰਮੇਲਨ ‘ਚ ਕਿਹਾ ਕਿ ਸੇਵਾਦਾਰ ਜਾਂ ਸਹਾਇਕ ਜਿਸ ਨੂੰ ‘ਬਡੀ’ ਕਹਿੰਦੇ ਹਨ, ਫੌਜ ਦੇ ਲਈ ਬੇਹੱਦ ਮਹੱਤਵਪੂਰਨ ਹਨ ਉਨ੍ਹਾਂ ਕਿਹਾ ਕਿ ਸਹਾਇਕ ਘਰ ‘ਚ ਤੇ ਦਫ਼ਤਰ ‘ਚ ਅਧਿਕਾਰੀ ਦੀ ਵੱਖ-ਵੱਖ ਕੰਮਾਂ ‘ਚ ਸਹਾਇਤਾ ਕਰਨ ਦੇ ਨਾਲ-ਨਾਲ ਫੀਲਡ ‘ਚ ਮੋਬਿਲਾਈਜੇਸ਼ਨ ਜਾਂ ਯੁੱਧ ਸਮੇਂ ਰੇਡੀਓ ਸੈੱਟ ਵਰਗੇ ਉਪਕਰਨ ਨਾਲ ਲੈ ਕੇ ਚੱਲਦਾ ਹੈ ਉਨ੍ਹਾਂ ਕਿਹਾ ਕਿ ਸਹਾਇਕ ਜਾਂ ਬਡੀ ਦਾ ਹੋਣਾ ਇਸ ਲਈ ਵੀ ਜ਼ਰੂਰੀ ਹੈ ਕਿ ਇਸ ਨਾਲ ਅਫ਼ਸਰ ਤੇ ਜਵਾਨ ਦਰਮਿਆਨ ਗੱਲਬਾਤ ਕਾਇਮ ਹੁੰਦੀ ਹੈ ਤੇ ਪਰਿਵਾਰ ਤੋਂ ਦੂਰ ਰਹਿਣ ਵਾਲੇ ਫੌਜੀਆਂ ਲਈ ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੈ, ਜਿਸ ਨਾਲ ਕਿ ਉਹ ਆਪਣੀ ਗੱਲ ਰੱਖ ਕੇ ਤਨਾਅ ਦੂਰ ਕਰ ਸਕਦੇ ਹਨ ਜਨਰਲ-ਰਾਵਤ ਨੇ ਕਿਹਾ ਕਿ ਉਹ ਗੱਲਬਾਤ ਦੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ ਤੇ ਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਬੇਝਿਜਕ ਉਨ੍ਹਾਂ ਤੱਕ ਪਹੁੰਚਾਉਦੀ ਚਾਹੀਦੀ ਹੈ ਫੌਜ ‘ਚ ਜਵਾਨਾਂ ਦੀਆਂ ਸ਼ਿਕਾਇਤ ਸੁਣ ਲਈ ਸੁਝਾਅ ਤੇ ਸ਼ਿਕਾਇਤ ਲੈਣ ਦੀ ਪਰੰਪਰਾ ਪਹਿਲਾਂ ਤੋਂ ਰਹੀ ਹੈ ਤੇ ਉਹ ਇਸ ਨੂੰ ਮਜ਼ਬੂਤ ਬਣਾਉਣ ਜਾ ਰਹੇ ਹਨ ਇਸਦੇ ਲਈ ਦਫ਼ਤਰ ਤੇ ਹੇਠਲੇ ਪੱਧਰ ਤੱਕ ਸਾਰੀਆਂ ਕਮਾਨਾਂ ‘ਚ ਸ਼ਿਕਾਇਤ ਤੇ ਸੁਝਾਅ ਬਾਕਸ ਲਾਏ ਜਾਣਗੇ ਜਵਾਨ ਇਸ ‘ਚ ਆਪਣੀ ਸ਼ਿਕਾਇਤ ਤੇ ਸੁਝਾਅ ਸਿੱਧੇ ਫੌਜ ਮੁਖੀ ਤੱਕ ਭੇਜ ਸਕਣਗੇ ਤੇ ਉਨ੍ਹਾਂ ਦਾ ਨਾਂਅ ਗੁਪਤ ਰੱਖਆ ਜਾਵੇਗਾ ਉਨ੍ਹਾਂ ਕਿਹਾ ਕਿ ਜਵਾਨ ਦਾ ਆਪਣਾ ਨਾਂਅ ਛਾਪਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਕਿਸੇ ਵੀ ਪੱਧਰ ‘ਤੇ ਉਨ੍ਹਾਂ ਦਾ ਨਾਂਅ ਜਨਤਕ ਹੁੰਦਾ ਹੈ ਤਾਂ ਇਸਦੀ ਜ਼ਿੰਮੇਵਾਰੀ ਖੁਦ ਫੌਜ ਮੁਖੀ ਦੇ ਸਟਾਫ਼ ਦੀ ਹੋਵੇਗੀ ਲਾਂਸ ਨਾਇਕ ਯੱਗ ਪ੍ਰਤਾਪ ਸਿੰਘ ਦੀ ਵੀਡੀਓ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਦਾ ਤਰੀਕਾ ਸਹੀ ਨਹੀਂ ਹੈ ਜੇਕਰ ਉਨ੍ਹਾਂ ਸਹਾਇਕ ਵਜੋਂ ਕੋਈ ਕੰਮ ਕਰਨਾ ਪਸੰਦ ਨਹੀਂ ਹੈ ਤਾਂ ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ਦੀ ਬਜਾਇ ਆਪਣੇ ਕਮਾਂਡਰ ਨੂੰ ਦੱਸਣੀ ਚਾਹੀਦੀ ਹੈ ਤੇ ਜੇਕਰ ਉੱਥੇ ਵੀ ਹੱਲ ਨਹੀਂ ਹੁੰਦਾ ਤਾਂ ਹੋਰ ਉੱਚ ਪੱਧਰ ‘ਤੇ ਆਪਣੀ ਗੱਲ ਪਹੁੰਚਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਫੌਜ ਦਾ ਕੰਮ ਭਰੋਸਾ ਤੇ ਗੱਲਬਾਤ ਨਾਲ ਚੱਲਦਾ ਹੈ ਤੇ ਜੇਕਰ ਇਹ ਟੁੱਟ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਹਨ
ਸੋਸ਼ਲ ਮੀਡੀਆ ਨੂੰ ਦੋਧਾਰੀ ਤਲਵਾਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਇਸਦੇ ਕਾਰਨ ਖਤਰਨਾਕ ਸਥਿਤੀ ਬਣ ਸਕਦੀ ਹੈ ਜਨਰਲ ਰਾਵਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਹਾਇਕ ਅਧਿਕਾਰੀ ਦੇ ਘਰ ਦਾ ਕੋਈ ਵਿਅਕਤੀਗਤ ਕਾਰਜ ਕਰਨ ਲਈ ਨਹੀਂ ਹੈ ਜਨਰਲ ਰਾਵਤ ਨੇ ਕਿਹਾ ਕਿ ਸਹਾਇਕ ਦੀ ਸਹੂਲਤ ਜੇਸੀਓ ਦੇ ਪੱਧਰ ਦੇ ਅਧਿਕਾਰੀਆਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਤਾਂ ਉਨ੍ਹਾਂ ਦੇ ਰੈਂਕ ਦੇ ਅਨੁਸਾਰ ਦਿੱਤੀ ਜਾਂਦੀ ਹੈ ਜਿੱਥੇ ਪੀਸ ਟਾਈਮ ‘ਚ ਚਾਰ-ਪੰਜ ਜੇਸੀਓ ਨੂੰ ਇੱਕ ਸਹਾਇਕ ਮਿਲਦਾ ਹੈ, ਉੱਥੇ ਕੈਪਟਨ ਤੇ ਮੇਜਰ ਨੂੰ ਇੱਕ-ਇੱਕ ਤੇ ਵੱਡੇ ਰੈਂਕਾਂ ‘ਤੇ ਦੋ ਸਹਾਇਕ ਮਿਲਦੇ ਹਨ ਸੂਤਰਾਂ ਅਨੁਸਾਰ ਹਾਲੇ 12 ਲੱਖ ਦੀ ਫੌਜ ‘ਚ ਲਗਭਗ ਇੱਕ ਲੱਖ ਜਵਾਨ ਸਹਾਇਕ ਦਾ ਕੰਮ ਕਰਦੇ ਹਨ

ਪ੍ਰਸਿੱਧ ਖਬਰਾਂ

To Top