Breaking News

ਬਰੂਮ ਦੇ ਸੈਂਕੜੇ ਨਾਲ ਨਿਊਜ਼ੀਲੈਂਡ ਦਾ ਲੜੀ ‘ਤੇ ਕਬਜ਼ਾ

ਏਜੰਸੀ ਨੈਲਸਨ, 
ਟੀਮ ‘ਚ ਛੇ ਸਾਲ ਬਾਅਦ ਵਾਪਸੀ ਕਰ ਰਹੇ ਬੱਲੇਬਾਜ਼ ਨੀਲ ਬਰੂਮ (ਨਾਬਾਦ 109) ਦੇ ਪਹਿਲੇ ਸੈਂਕੜੇ ਅਤੇ ਦੋ ਅਹਿਮ ਕੈਚਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਸੈਕਸਟਨ ਓਵਲ ‘ਚ ਅੱਜ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ ‘ਚ 67 ਦੌੜਾਂ ਨਾਲ ਹਰਾ ਕੇ ਲੜੀ ‘ਤੇ 2-0 ਨਾਲ ਕਬਜ਼ਾ ਕਰ ਲਿਆ ਇਸ ਜਿੱਤ ਨਾਲ ਮੇਜ਼ਬਾਨ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ ਇੱਕ ਮੈਚ ਬਾਕੀ ਰਹਿੰਦਿਆਂ ਹੀ 2-0 ਨਾਲ ਆਪਣੇ ਨਾਂਅ ਕਰ ਲਈ ਹੈ ਇਸ ਮੈਚ ‘ਚ ਕਪਤਾਨ ਕੇਨ ਵਿਲੀਅਮਜ਼ ਨੇ ਵੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਅਤੇ ਤਿੰਨ ਵਿਕਟਾਂ ਲੈਣ ਤੋਂ ਇਲਾਵਾ ਇੱਕ ਰਨ ਆਊਟ ਅਤੇ ਇੱਕ ਅਹਿਮ ਕੈਚ ਵੀ ਫੜਿਆ ਹਾਲਾਂਕਿ ਬਰੂਮ ਆਪਣੇ ਪਹਿਲੇ ਸੈਂਕੜੇ ਦੀ ਬਦੌਲਤ ਮੈਨ ਆਫ ਦ ਮੈਚ ਬਣੇ ਉਨ੍ਹਾਂ ਨੇ 107 ਗੇਂਦਾਂ ਦੀ ਪਾਰੀ ‘ਚ 8 ਚੌਕੇ ਅਤੇ 3 ਛੱਕਾ ਲਾ ਕੇ ਨਾਬਾਦ 109 ਦੌੜਾਂ ਬਣਾਈਆਂ ਮੈਚ ‘ਚ ਬੰਗਲਾਦੇਸ਼ ਨੇ ਟਾੱਸ ਜਿੱਤਿਆ ਅਤੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਜਿਸਨੇ ਮਿੱਥੇ 50 ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 251 ਦੌੜਾਂ ਬਣਾਈਆਂ ਪਰ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ 42.4ਓਵਰਾਂ ‘ਚ 184 ਦੌੜਾਂ ‘ਤੇ ਹੀ ਢੇਰ ਹੋ ਗਈ ਬੰਗਲਾਦੇਸ਼ ਦੀ ਪਾਰੀ ‘ਚ ਇਮਰੂਲ ਕਿਆਸ ਨੇ ਸਭ ਤੋਂ ਵਧ 59 ਦੌੜਾਂ ਬਣਾਈਆਂ ਉਨ੍ਹਾਂ ਨੇ ਸ਼ਬੀਰ ਰਹਿਮਾਨ (38) ਨਾਲ 75 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਪਰ ਟੀਮ ਦੇ ਪੰਜ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਜ਼ 5 ਓਵਰਾਂ ‘ਚ 22 ਦੌੜਾਂ ‘ਤੇ 3 ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਟ੍ਰੈਂਟ ਬੋਲਟ ਅਤੇ ਟਿਮ ਸਾਊਥੀ ਨੇ 2-2 ਵਿਕਟਾਂ ਲਈਆਂ ਜਦੋਂਕਿ ਲੂਕੀ ਫਰਗਿਊਸਨ ਅਤੇ ਮਿਸ਼ੇਲ  ਸੈਂਟਨਰ ਨੂੰ 1-1 ਵਿਕਟ ਮਿਲੀ ਇਸ ਤੋਂ ਪਹਿਲਾਂ ਕੀਵੀ ਪਾਰੀ ਨੂੰ ਛੇ ਸਾਲ ਬਾਅਦ ਕੌਮੀ ਟੀਮ ‘ਚ ਵਾਪਸੀ ਕਰ ਰਹੇ ਬਰੂਮ ਦੇ ਸੈਂਕੜੇ ਨੇ ਸੰਭਾਲਿਆ ਬਰੂਮ ਤੋਂ ਇਲਾਵਾ ਸਿਰਫ ਵਿਕਟਕੀਪਰ ਲਿਊਕ ਰੋਂਚੀ ਦੀ 35 ਦੌੜਾਂ ਦੀ ਹੀ ਪਾਰੀ ਅਹਿਮ ਰਹੀ ਜਦੋਂਕਿ ਹੋਰ ਬੱਲੇਬਾਜ਼ ਕੋਈ ਖਾਸ ਨਹੀਂ ਕਰ ਸਕੇ ਓਪਨਿੰਗ ਬੱਲੇਬਾਜ਼ ਮਾਰਟਿਨ ਗੁਪਟਿਲ (0) ਅਤੇ ਟਾਮ ਲਾਥਮ (22) ਦੌੜਾਂ ਬਣਾ ਕੇ ਆਊਟ ਹੋਏ ਕਪਤਾਨ ਕੇਨ ਨੇ 14 ਅਤੇ ਜੇਮਸ ਨਿਸ਼ਾਮ ਨੇ 28 ਦੌੜਾਂ ਬਣਾਈਆਂ ਬੰਗਲਾਦੇਸ਼ ਨੇ ਕਾਫੀ ਬਿਹਤਰ ਗੇਂਦਬਾਜ਼ੀ ਕੀਤੀ ਅਤੇ ਮਸਰਫੇ ਮੁਰਤਜ਼ਾ ਨੇ 49 ਦੌੜਾਂ ‘ਤੇ 3 ਵਿਕਟਾਂ, ਤਸਕੀਨ ਅਹਿਮਦ ਨੇ 45 ਦੌੜਾਂ ਅਤੇ ਸ਼ਾਕਿਬ ਅਲ ਹਸਨ ਨੇ 45 ਦੌੜਾਂ ‘ਤੇ 2 ਵਿਕਟਾਂ ਲਈਆਂ ਸ਼ੁਭਾਸ਼ੀਸ਼ ਰਾਏ ਅਤੇ ਮੋਸਾਦੇਕ ਹੁਸੈਨ ਨੂੰ 1-1 ਇੱਕ ਵਿਕਟ ਮਿਲੀ

ਪ੍ਰਸਿੱਧ ਖਬਰਾਂ

To Top