Breaking News

ਬਸਪਾ ਤੇ ਸਰਕਾਰ ‘ਚ ਜੰਗ ਤੇਜ਼

ਏਜੰਸੀ ਲਖਨਊ,  ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਦੇਸ਼ ‘ਚ ਨੋਟਬੰਦੀ ਤੋਂ ਬਾਅਦ ਆਪਣੇ ਭਰਾ ਤੇ ਬਸਪਾ ਦੇ ਖਾਤਿਆਂ ‘ਚ 100 ਕਰੋੜ ਤੋਂ ਜ਼ਿਆਦਾ ਰੁਪਏ ਜਮ੍ਹਾ ਕੀਤੇ ਜਾਣ ਸਬੰਧੀ ਖਬਰਾਂ ਨੂੰ ਉਨ੍ਹਾਂ ਦੀ ਦਿੱਖ ਖਰਾਬ ਕਰਨ ਦੀ ਸਾਜਿਸ਼ ਦੱਸਿਆ
ਮਾਇਆਵਤੀ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਚੋਣਾਵੀ ਵਾਅਦਾਖਿਲਾਫੀ ਤੇ ਨੋਟਬੰਦੀ ਕਾਰਨ ਹੋ ਰਹੀ ਹਾਰ ਤੋਂ ਦੁਖੀ ਕੇਂਦਰ ਸਰਕਾਰ ਦੇ ਲੋਕ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਬਸਪਾ ਤੇ ਉਸਦੀ ਸਰਵਉੱਚ ਅਗਵਾਈ ਦੀ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ‘ਚ ਲੱਗੀ ਹੈ ਉਨ੍ਹਾਂ ਕਿਹਾ ਕਿ ਕੁਝ ਚੈੱਨਲਾਂ ਤੇ ਅਖਬਾਰਾਂ ਰਾਹੀਂ ਬਸਪਾ ਵੱਲੋਂ ਬੈਂਕ ‘ਚ ਜਮ੍ਹਾਂ ਕਰਵਾਈ ਗਈ ਰਾਸ਼ੀ ਸਬੰਧੀ ਜੋ ਖਬਰਾਂ ਆਈਆਂ ਹਨ, ਉਸ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਬਸਪਾ ਨੇ ਆਪਣੇ ਨਿਯਮਾਂ ਅਨੁਸਾਰ ਹੀ ਇਕੱਠੀ ਮੈਂਬਰਸ਼ਿਪ ਰਾਸ਼ੀ ਨੂੰ ਇੱਕ ਨਿਯਮਿਤ ਪ੍ਰਕਿਰਿਆ ਤਹਿਤ ਹਮੇਸ਼ਾ ਦੀ ਤਰ੍ਹਾਂ ਬੈਂਕ ‘ਚ ਜਮ੍ਹਾਂ ਕਰਵਾਇਆ ਹੈ
ਬਸਪਾ ਮੁਖੀ ਨੇ ਕਿਹਾ ਕਿ ਵੱਡੇ ਕਰੰਸੀ ਨੋਟਾਂ ‘ਚ ਮੈਂਬਰਸ਼ਿਪ ਫੀਸ ਨੂੰ ਰੱਖਣ ਨਾਲ ਧਨ ਲਿਆਉਣ-ਲਿਜਾਣ ‘ਚ ਸੌਖ ਹੁੰਦੀ ਹੈ ਉਹ ਖੁਦ ਇਸ ਧਨਰਾਸ਼ੀ ਦਾ ਹਿਸਾਬ-ਕਿਤਾਬ ਕਰਦੀ ਹੈ ਕਿਉਂਕਿ ਉਹ ਅਗਸਤ, ਸਤੰਬਰ ਤੇ ਅੱਧੇ ਨਵੰਬਰ ਤੱਕ ਉੱਤਰ ਪ੍ਰਦੇਸ਼ ‘ਚ ਹੀ ਰਹੀ ਇਸ ਦਰਮਿਆਨ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਹੋ ਗਿਆ ਉਸ ਤੋਂ ਬਾਅਦ ਉਨ੍ਹਾਂ ਦਿੱਲੀ ਜਾ ਕੇ ਪੂਰੇ ਦੇਸ਼ ਤੋਂ ਆਈ ਮੈਂਬਰਸ਼ਿਪ ਰਾਸ਼ੀ ਦਾ ਹਿਸਾਬ ਦੇਖਿਆ ਤੇ ਫਿਰ ਉਸ ਧਨਰਾਸ਼ੀ ਨੂੰ ਬੈਂਕ ‘ਚ ਜਮ੍ਹਾਂ ਕਰਵਾਇਆ ਇਸ ‘ਚ ਕੁਝ ਗਲਤ ਨਹੀਂ ਕੀਤਾ ਗਿਆ

ਪ੍ਰਸਿੱਧ ਖਬਰਾਂ

To Top