ਪੰਜਾਬ

ਬਸਪਾ ਦੇ 20 ਉਮੀਦਵਾਰਾਂ ਦਾ ਐਲਾਨ

ਸੱਚ ਕਹੂੰ ਨਿਊਜ਼ ਹੁਸ਼ਿਆਰਪੁਰ, 
ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਵਿਖੇ ‘ਬਸਪਾ ਲਿਆਓ ਪੰਜਾਬ ਬਚਾਓ, ਸੱਤਾ ਪ੍ਰਾਪਤ ਕਰੋ’ ਰੈਲੀ ਦੌਰਾਨ ਬਸਪਾ ਦੇ ਪੰਜਾਬ ਪ੍ਰਧਾਨ ਰਸ਼ਪਾਲ ਰਾਜੂ ਦੀ ਪ੍ਰਧਾਨਗੀ ਹੇਠ ਬਸਪਾ ਪੰਜਾਬ ਦੇ ਇੰਚਾਰਜ਼ ਤੇ ਸਾਬਕਾ ਮੰਤਰੀ ਯੂ. ਪੀ. ਡਾ. ਮੇਘਰਾਜ , ਅਵਤਾਰ ਸਿੰਘ ਕਰੀਮਪੁਰੀ ਤੇ ਪ੍ਰਕਾਸ਼ ਭਾਰਤੀ ਦੋਨੋਂ ਇੰਚਾਰਜ਼ ਪੰਜਾਬ ਵੱਲੋਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਕਰੀਬ 20 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ
ਜ਼ਿਕਰਯੋਗ ਹੈ ਕਿ ਬਸਪਾ ਪੰਜਾਬ ਦੀਆਂ ਕੁੱਲ 117 ਸੀਟਾਂ ‘ਚੋਂ ਹੁਣ ਤੱਕ 70 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਣ ਕਰ ਚੁੱਕੀ ਹੈ ਬਸਪਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਖੁਲਾਸਾ ਕੀਤਾ ਕਿ ਪਾਰਟੀ ਮੁਖੀ ਮਾਇਆਵਤੀ ਤੋਂ ਮਨਜ਼ੂਰੀ ਮਿਲਦੇ ਹੀ ਬਾਕੀ 47 ਸੀਟਾਂ ‘ਤੇ ਉਮੀਦਵਾਰਾਂ  ਦੇ ਨਾਂਅ ਦਾ ਐਲਾਣ ਜਲਦ ਹੀ ਕਰ ਦੇਵੇਗੀ ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ‘ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਮੁਕਾਬਲੇ ‘ਚ ਕੁੱਦੀ ਹੋਈ ਹੈ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ

ਪ੍ਰਸਿੱਧ ਖਬਰਾਂ

To Top