Breaking News

ਬਾਰ ਐਸੋਸੀਏਸ਼ਨ ਦੀ ਚੋਣ ‘ਚ ਚੱਲੀ ਗੋਲੀ

ਸੱਚ ਕਹੂੰ ਨਿਊਜ਼ ਗੁਰਦਾਸਪੁਰ,
ਬਟਾਲਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਗੋਲੀ ਚੱਲਣ ਤੋਂ ਬਾਅਦ ਕੋਰਟ ਕੰਪਲੈਕਸ ‘ਚ ਦਹਿਸ਼ਤ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਵਕੀਲ ਦਾ ਭਰਾ ਪ੍ਰਧਾਨਗੀ ਦੀ ਚੋਣ ਲੜ ਰਿਹਾ ਹੈ ਪੁਲਿਸ ਨੇ ਇਸ ਮਾਮਲੇ ‘ਚ ਗੋਲੀ ਚਲਾਉਣ ਵਾਲੇ ਵਕੀਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ
ਜਾਣਕਾਰੀ ਅਨੁਸਾਰ ਬਟਾਲਾ ਬਾਰ ਐਸੋਸੀਏਸ਼ਨ ਦੀ ਚੋਣ ‘ਚ ਰਛਪਾਲ ਸਿੰਘ ਬੋਪਾਰਾਏ ਤੇ ਰਘੁਬੀਰ ਸਿੰਘ ਸੰਧੂ ਗਰੁੱਪਾਂ ‘ਚ ਮੁਕਾਬਲਾ ਸੀ, ਜਿਸ ਦੇ ਚੱਲਦੇ ਬੀਤੀ ਰਾਤ ਦੋਵਾਂ ਗਰੁੱਪਾਂ ‘ਚ ਮਾਮੂਲੀ ਤਕਰਾਰ ਹੋਈ ਸੀ ਤੇ ਅੱਜ ਸਵੇਰੇ ਜਦ ਵੋਟਿੰਗ ਸ਼ੁਰੂ ਹੋਈ ਤਾਂ ਦੋਵਾਂ ਗਰੁੱਪਾਂ ‘ਚ ਫਿਰ ਤੋਂ ਤਕਰਾਰ ਹੋ ਗਈ ਇਲਜ਼ਾਮ ਹਨ ਕਿ ਇਸ ਦੌਰਾਨ ਚੋਣ ਲੜ ਰਹੇ ਰਛਪਾਲ ਸਿੰਘ ਬੋਪਾਰਾਏ ਦੇ ਭਰਾ ਰਜਿੰਦਰ ਸਿੰਘ ਬੋਪਾਰਾਏ ਨੇ ਆਪਣੇ ਪਿਸਟਲ ਨਾਲ 2 ਹਵਾਈ ਫਾਇਰ ਕਰ ਦਿੱਤੇ ਹਾਲਾਂਕਿ ਇਸ ‘ਚ ਕਿਸੇ ਦੇ ਜਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ ਇਸ ਸਬੰਧੀ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਪੂਰੇ ਮਾਮਲੇ ਤੋਂ ਅਨਜਾਣ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਗੋਲੀ ਚਲਾਉਣ ਦੇ ਇਲਜ਼ਾਮ ‘ਚ ਰਜਿੰਦਰ ਸਿੰਘ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ

ਪ੍ਰਸਿੱਧ ਖਬਰਾਂ

To Top