Breaking News

ਬਿਨਾਂ ਆਧਾਰ ਕਾਰਡ ਬਜ਼ੁਰਗਾਂ ਨੂੰ ਰੇਲਵੇ ‘ਚ ਛੂਟ ਨਹੀਂ

ਨਵੀਂ ਦਿੱਲੀ। ਇੰਡੀਅਨ ਰੇਲਵੇ ਨੇ 1 ਅਪਰੈਲ 2017 ਤੋਂ ਸੀਨੀਅਰ ਸਿਟੀਜਨ ਲਈ ਆਧਾਰ ਕਾਰਡ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਹੈ। ਜੇਕਰ ਕੋਈ ਸੀਨੀਅਰ ਸਿਟੀਜਨ ਤੈਅ ਮਿਤੀ ਤੋਂ ਬਾਅਦ ਆਧਾਰ ਕਾਰਡ ਨਹੀਂ ਦੇਵੇਗਾ ਤਾਂ ਰੇਲਵੇ ਉਸ ਨੂੰ ਮਿਲਣ ਵਾਲੀ ਰਿਆਇਤ ਨਹੀਂ ਦੇਵੇਗੀ। ਇਸ ਬਾਰੇ ਰੇਲਵੇ ਨੇ ਰਸਮੀ ਆਦੇਸ਼ ਜਾਰੀ ਕਰ ਦਿੱਤੇ ਹਨ।
ਇੰਡੀਅਨ ਰੇਲਵੇ ਦੇ ਇੱਕ ਟਾੱਪ ਲੇਵਲ ਅਫ਼ਸਰ ਨੇ ਦੱਸਿਆ ਕਿ ਇਸ ਨਾਲ ਰੇਲਵੇ ਦੇ ਨਾਲ ਹੀ ਮੁਸਾਫ਼ਰਾਂ ਨੂੰ ਵੀ ਫਾਇਦਾ ਹੋਵੇਗਾ। ਇਹ ਆਦੇਸ਼ ਆਨਲਾਈਨ ਤੇ ਰੇਲਵੇ ਕਾਊਂਟਰਾਂ ਤੋਂ ਖ਼ਰੀਦੀ ਜਾਣ ਵਾਲੀਆਂ ਟਿਕਾਂ ‘ਤੇ ਵੀ ਲਾਗੂ ਹੋਵੇਗਾ।

ਪ੍ਰਸਿੱਧ ਖਬਰਾਂ

To Top