ਲੇਖ

ਬਿਰਧ ਆਸ਼ਰਮਾਂ ਦਾ ਵਧਦਾ ਰੁਝਾਨ ਮੰਦਭਾਗਾ

ਉਨ੍ਹਾਂ ਮੋਢਿਆਂ ਨੂੰ ਕਿਸੇ ਹੋਰ ਦਾ ਸਹਾਰਾ ਨਾ ਬਣਨ ਦਿਉ, ਜਿਨ੍ਹਾਂ ‘ਤੇ ਚੜ੍ਹ ਕੇ ਤੁਸੀਂ ਅਫ਼ਸਰ, ਡਾਕਟਰ, ਵਪਾਰੀ, ਲੱਖਪਤੀ ਜਾਂਕਰੋੜਪਤੀ ਬਣੇ, ਕਿਉਂਕਿ ਮਾਂ-ਬਾਪ ਨੂੰ ਆਖਰੀਵੇਲੇ ਤੁਹਾਡੇ ਮੋਢਿਆਂ ਦੀ ਜ਼ਰੂਰਤ ਪੈਂਦੀ ਹੈ ਪਰਬਹੁਤ ਗਿਣਤੀ ਮਾਂ-ਬਾਪ ਨੂੰ ਬਿਰਧ ਆਸ਼ਰਮਾਂ ਵਿੱਚਰਹਿੰਦੇ ਹੋਏ ਕਿਸੇ ਹੋਰ ਮੋਢੇ ਦਾ ਸਹਾਰਾ ਲੈਣਾ ਪੈਂਦਾਹੈ। ਇਹ ਸਮੱਸਿਆ ਆਉਣ ਵਾਲੇ ਸਮੇਂ ਵਿੱਚ ਘਟਣਦੀ ਬਜਾਏ ਵਧਦੀ ਹੀ ਜਾਵੇਗੀ।ਇੱਕ ਅੰਦਾਜ਼ੇ ਮੁਤਾਬਕ ਸਾਲ 2026 ਤੱਕ ਦੇਸ਼ ਅੰਦਰ 17 ਕਰੋੜਬਜ਼ੁਰਗ ਹੋਣਗੇ ਅਤੇ ਰਹਿੰਦੇ-ਖੂੰਹਦੇ ਸਾਂਝੇ ਪਰਿਵਾਰ ਵੀ ਖਤਮ ਹੋ ਜਾÎਣਗੇ। ਉਸ ਸਮੇਂ ਤੱਕ ਬਜ਼ੁਰਗਾਂ ਨੂੰਸਾਂਭਣ ਲਈ ਵੱਡੀ ਗਿਣਤੀ ਵਿੱਚ ਬਿਰਧ ਆਸ਼ਰਮਾਂ ਦੀ ਲੋੜ ਪਵੇਗੀ । ਮੌਜੂਦਾ ਦੌਰ ਵਿੱਚ ਵੀ ਦੇਸ਼ ਦੇ ਬਿਰਧ ਆਸ਼ਰਮਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੀ ਗਿਣਤੀ 8 ਕਰੋੜ ਤੋਂ ਵੀ ਜ਼ਿਆਦਾ ਹੈ। ਇਨ੍ਹਾਂ ਵਿੱਚਵੱਡੀ ਗਿਣਤੀ ਬਜ਼ੁਰਗ ਕਰੋੜਪਤੀ ਪਰਿਵਾਰਾਂ ਨਾਲ ਸਬੰਧਤ ਹਨ , ਜਿਨ੍ਹਾਂ ਦੇ ਪੁੱਤਰਾਂ ਅਤੇ ਮਾਡਰਨਜ਼ਮਾਨੇ ਦੀਆਂ ਨੂੰਹਾਂ ਨੂੰ ਘਰ ਵਿੱਚ ਕੁੱਤਾ ਜਾਂ ਨੇਪਾਲੀ ਨੌਕਰ ਰੱਖਣਾ ਚੰਗਾ ਲੱਗਦਾ ਹੈ ਪਰੰਤੂ ਆਪਣੇ ਜਨਮਦਾਤੇ ਅਤੇ ਪਾਲਣਹਾਰੇ, ਸਖ਼ਤ ਮਿਹਨਤ ਕਰਕੇ ਕਾਮਯਾਬੀ ਦੀ ਸਿਖ਼ਰ ‘ਤੇ ਪਹੁੰਚਾਉਣ ਲਈ ਆਪਣੀ  ਦਗੀ ਲਾ ਦੇਣ ਵਾਲੇ ਬਜ਼ੁਰਗਾਂ ਨਾਲ ਘਰ ਵਧੀਆ ਨਹੀਂ ਲੱਗਦਾ। ਬਜ਼ੁਰਗਾਂ ਨੂੰ ਸਾਂਭਣ ਲਈ ਦੇਸ਼ ਅੰਦਰ ਤਕਰੀਬਨ ਤਿੰਨ ਹਜ਼ਾਰ ਬਿਰਧ
ਆਸ਼ਰਮ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਦਿੱਲੀ ਵਿੱਚ 27 ਤੋਂ ਵੀ ਵੱਧ ਆਸ਼ਰਮ ਹਨ, ਜਿੱਥੇ ਲਗਭਗ 20 ਤੋਂ ਲੈ ਕੇ 200 ਤੱਕ ਬਜ਼ੁਰਗਾਂ ਦੇ ਰਹਿਣ ਦਾ ਪੁਬੰਧ ਹੈ। ਇਨ੍ਹਾਂ ਆਸ਼ਰਮਾਂ ਵਿੱਚੋਂ 90 ਫੀਸਦੀ ਨੂੰ ਪ੍ਰਾਈਵੇਟ ਸੰਸਥਾਵਾਂ ਹੀ ਚਲਾ ਰਹੀਆਂ ਹਨ । ਕਿਸੇ ਨੇ ਕਿਹਾ ਹੈ ਕਿ’ਜਦੋਂ ਉਸ ਅਣਜਾਣ ਬਿਰਧ ਆਸ਼ਰਮ ਨੇ ਗਲ਼ ਲਾਇਆ ਤਾਂ ਮਨ ਭਰ-ਭਰ ਕੇ ਰੋਇਆ, ਉਨ੍ਹਾਂ ਨੇ ਹੀ ਤੇਰੇ ‘ਤੇ ਜ਼ੁਲਮ ਢਾਇਆ, ਜਿਨ੍ਹਾਂ ਨੂੰ ਆਪਣਾ ਦੁੱਧ ਪਿਲਾਇਆ, ਮੋਢਿਆਂ ‘ਤੇ ਚਾੜ੍ਹ ਖਿਡਾਇਆ..।’ ਇਹ ਦੁੱਖ ਉਨ੍ਹਾਂ ਮਾਪਿਆਂ ਦੇ ਹਨ, ਜਿਨ੍ਹਾਂ ਨੂੰ ਔਲਾਦ ਹੋਣ ‘ਤੋਂ ਬਾਦ ਵੀ ਆਖਰੀ ਵੇਲੇ ਆਪਣਿਆਂ ਦਾ ਮੋਢਾ ਅਤੇ ਉਨ੍ਹਾਂ ਦੇ ਹੱਥੋਂ ਅਗਨੀ ਨਸੀਬ ਨਹੀਂ ਹੋਈ।
ਦਿੱਲੀ ਦੇ ਇੱਕ ਆਸ਼ਰਮ ਵਿੱਚ ਰਹਿਣ ਵਾਲੀ ਬਿਰਧ ਔਰਤ ਪੂਰੀ ਹੋਈ ਜੋ ਦੋ ਸਾਲ ਪਹਿਲਾਂ ਇਸ ਆਸ਼ਰਮ ‘ਚ ਆਈ ਸੀ। ਨੂੰਹਾਂ, ਪੁੱਤਾਂ, ਪੋਤੇ-ਪੋਤੀਆਂ ਨਾਲ ਭਰਿਆ ਵਿਹੜਾ ਛੱਡ ਕੇ ਆਈ ਇਸ ਔਰਤ ਨੂੰ ਰੋਟੀ, ਕੱਪੜਾ ਤੇ ਮਕਾਨ ਜ਼ਰੂਰ ਮਿਲ ਗਿਆ। ਪਰ ਆਖਰੀ ਸਮੇਂ ਤੱਕ ਆਪਣਿਆਂ ਦਾ ਦਰਦ ਦਿਲ ‘ਚ ਹੁੰਦਾ ਰਿਹਾ। ਜਨਗਣਨਾ ਵਿਭਾਗ ਦੇ ਮੁਤਾਬਕ ਸਾਲ 2026 ਤੱਕ ਜਵਾਨ ਨੌਜਵਾਨਾਂ ਦੀ ਗਿਣਤੀ 9 ਕਰੋੜ ਹੋ ਜਾਵੇਗੀ। ਜੋ ਅੱਜ 40 ਸਾਲ ਦੇ ਕਰੀਬ ਹਨ, ਉਹ ਬਜ਼ੁਰਗਾਂ’ੱਚ ਸ਼ਾਮਲ ਹੋ ਜਾਣਗੇ। ਕੀ ਉਹ ਵੀ ਬਿਰਧ ਆਸ਼ਰਮਾਂ ਦਾ ਸ਼ਿੰਗਾਰ ਬਣਨਗੇ? ਪੂਰੇ ਦੇਸ਼ ਅੰਦਰ ਬਿਰਧ ਆਸ਼ਰਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਭਾਰਤੀ ਸੱਭਿਅਤਾ ‘ਚ ਅਜਿਹੇ ਆਸ਼ਰਮਾਂ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ ਸੀ। ਸਾਲ 1982 ‘ਚ ਵਿਯਾਨਾ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਭਾਰਤ ਵਿੱਚੋਂ ਗਏ ਬੁਲਾਰੇ ਨੇ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਸਰਵਣ ਪੁੱਤਰਾਂ ਦੇ ਹੁੰਦਿਆਂ ਬਜ਼ੁਰਗਾਂ ਨੂੰ ਕੋਈ ਸਮੱਸਿਆ ਨਹੀਂ ਹੈ। ਪਰ ਜਦੋਂ 20 ਸਾਲ ਬਾਦ ਦੁਬਾਰਾ ਸਮਾਗਮ ਹੋਇਆ ਤਾਂ ਸਾਡੇ ਬੁਲਾਰੇ ਨੂੰ ਕਹਿਣਾ ਪਿਆ ਕਿ ਭਾਰਤ ‘ਚ ਸਾਂਝੇ ਪਰਿਵਾਰ ਟੁੱਟਣ ਕਰਕੇ ਬਜ਼ੁਰਗ ਇਕੱਲੇ ਰਹਿ ਗਏ ਹਨ । ਇੱਕ ਸੰਸਥਾ ਮੁਤਾਬਕ ਬਿਰਧ ਆਸ਼ਰਮਾਂ ‘ਚ ਰਹਿਣ ਵਾਲੇ ਅੱਠ ਕਰੋੜ ਬਜ਼ੁਰਗਾਂ ‘ਚੋਂ ਸਾਢੇ ਪੰਜ ਫੀਸਦੀ ਗਰੀਬੀ ਰੇਖਾ ਤੋਂ ਹੇਠਾਂ ਹਨ । ਦੋ ਫੀਸਦੀ ਸਰਕਾਰੀ ਪੈਨਸ਼ਨ ‘ਤੇ ਗੁਜਾਰਾ ਕਰਦੇ ਹਨ। ਬਾਕੀ ਦੀ ਗਿਣਤੀ ਪਰਿਵਾਰਾਂ ਦੇ ਟੁੱਟਣ ਕਰਕੇ ਬੇਬਸੀ ਵਾਲੀ ਜਿੰਦਗੀ ਬਤੀਤ ਕਰ ਰਹੀ ਹੈ। ਪਹਿਲਾਂ ਬਿਰਧ ਆਸ਼ਰਮਾਂ ਵੱਲ ਸਿਰਫ਼ ਬੇਸਹਾਰਾ ਲੋਕ ਹੀ ਆਉਂਦੇ ਸਨ ਪਰ ਹੁਣ ਮਾਡਰਨ ਜ਼ਮਾਨੇ ਦੀਆਂ ਨੂੰਹਾਂ ਅਤੇ ਪੁੱਤ ਬਜ਼ੁਰਗਾਂ ਨੂੰ ਘਰ ਵਿੱਚ ਰੱਖਣਾ ਆਪਣੀ ਬੇਇੱਜਤੀ ਸਮਝਣ ਲੱਗ ਪਏ ਹਨ ।
ਇੱਕ ਬਿਰਧ ਆਸ਼ਰਮ ‘ਚ ਮਿਲੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ, ਜਿਨ੍ਹਾਂ ਨੇ ਉਸ ਨੂੰ ਘਰ ਰੱਖਣ ਤੋਂ ਮਨਾ ਕਰ ਦਿੱਤਾ ਪਰ ਰਿਸ਼ਤੇਦਾਰਾਂ ਨੇ ਵਿੱਚ ਵਿਚਾਲੇ ਪੈ ਕੇ ਫੈਸਲਾ ਕਰਵਾ ਦਿੱਤਾ ਕਿ ਦੋਵੇਂ ਪੁੱਤਰ ਇੱਕ-ਇੱਕ ਮਹੀਨਾ ਰੱਖਣਗੇ। ਪਰ ਜਦੋਂ ਵੱਡੇ ਪੁੱਤਰ ਦੇ ਘਰ ਮਹੀਨਾ ਲਾ ਕੇ ਛੋਟੇ ਵੱਲ ਗਈ
ਤਾਂ ਨੂੰਹ ਨੇ 30 ਵੇਂ ਦਿਨ ਕਹਿ ਦਿੱਤਾ ਕਿ ਹੁਣ ਬੇਬੇ ਨੂੰ ਵੱਡੇ ਦੇ ਘਰ ਭੇਜ ਦਿਉ। ਪਰ ਮੈਂ ਕਿਹਾ ਕਿ ਅਜੇ ਮਹੀਨਾ ਪੂਰਾ ਹੋਣ ‘ਚ ਇੱਕ ਦਿਨ ਪਿਆ। ਤਾਂ ਅੱਗੋਂ ਜਵਾਬ ਮਿਲਿਆ ਕਿ ਵੱਡੇ ਦੇ ਘਰ ਰਹਿਣ ਵੇਲੇ ਵੀ ਮਹੀਨਾ 30 ਦਿਨ ਦਾ ਸੀ ਅਤੇ ਮੇਰੇ ਘਰ ਵੀ ਮਹੀਨਾ 30 ਦਿਨ ਦਾ ਹੋਵੇਗਾ। ਕੱਲ੍ਹ ਦਾ ਦਿਨ ਜਿੱਥੇ ਮਰਜੀ ਕੱਟ ਲੈ ਅਸੀਂ ਇੱਕ ਦਿਨ ਵੱਧ ਨਹੀਂ ਰੱਖਣਾ । ਮੈਂ ਇਹ ਸੋਚ ਕੇ ਬਿਰਧ ਆਸ਼ਰਮ ‘ਚ ਆ ਗਈ ਕਿ ਜਿਹੜੇ ਘਰ ‘ਚ ਮਹੀਨਾ 31 ਦਾ ਨਹੀਂ ਹੋ ਸਕਦਾ, ਉਥੇ ਰਹਿਣ ਦਾ ਵੀ ਕੀ ਫਾਇਦਾ।
ਬਜ਼ੁਰਗਾਂ ਨੂੰ ਪੇਸ਼ ਆ ਰਹੀਆਂ ਅਜਿਹੀਆਂ ਮੁਸੀਬਤਾਂ ਕਾਰਨ ਹੁਣ ਸਾਡੀ ਨਿਆਂ ਪ੍ਰਣਾਲੀ ਵੀ ਸਖ਼ਤ ਹੁੰਦੀ ਜਾ ਰਹੀ ਹੈ। ਪਿੱਛੇ ਜਿਹੇ ਕੋਰਟ ਇੱਕ ਫੈਸਲਾ ਸੁਣਾਇਆ ਕਿ ਜਿਹੜੀ ਪਤਨੀ ਆਪਣੀ ਪਤੀ ਨੂੰ ਬਜ਼ੁਰਗ ਮਾਂ-ਬਾਪ ਨਾਲੋਂ ਵੱਖ ਰਹਿਣ ‘ਤੇ ਮਜ਼ਬੂਰ ਕਰਦੀ ਹੈ। ਉਸ ਨੂੰ ਉਸ ਦਾ ਪਤੀ ਤਲਾਕ ਦੇਣ ਦਾ ਹੱਕਦਾਰ ਹੈ। ਜਿਹੜੀ ਔਲਾਦ ਮਾਂ-ਬਾਪ ਤੋਂ ਜਾਇਦਾਦ ਆਪਣੇ ਨਾਂਅ ਕਰਵਾ ਕੇ ਬਜ਼ੁਰਗਾਂ ਦੀ ਸੰਭਾਲ ਨਹੀਂ ਕਰਦੀ , ਇੱਕ ਬੇਨਤੀ ਪੱਤਰ ਦੇਣ ‘ਤੇ ਸਾਰੀ ਜਾਇਦਾਦ ਵਾਪਸ ਬਜ਼ੁਰਗਾਂ ਦੇ ਨਾਂਅ ਹੋ ਜਾਵੇਗੀ। ਨਿਆਂ ਪ੍ਰਣਾਲੀ ਨੂੰ ਅਜਿਹੇ ਸਖ਼ਤ ਕਾਨੂੰਨ ਬਣਾਉਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਬਜ਼ੁਰਗਾਂ ਦੀ ਹਲਾਤ ਦੇਸ਼ ਅੰਦਰ ਬਹੁਤੀ ਵਧੀਆ ਨਹੀਂ ਹੈ। ਆਉਣ ਵਾਲੇ ਸਮੇਂ ‘ਚ ਇਸ ਸਮੱਸਿਆ ਨੂੰ ਰੋਕਣ ਲਈ ਨੌਜਵਾਨਾਂ ਅੰਦਰ ਭਾਰਤੀ ਸੱਭਿਅਤਾ ਤੇ ਸੰਸਕਾਰ ਪੈਦਾ ਕੀਤੇ ਜਾਣ ਤਾਂ ਕਿ ਬਜ਼ੁਰਗਾਂ ਦਾ ਸਤਿਕਾਰ ਵਧ ਸਕੇ।

ਪ੍ਰਸਿੱਧ ਖਬਰਾਂ

To Top