Breaking News

ਬੇਗੁਨਾਹ ਫਸੇ ਨਾ, ਗੁਨਾਹਗਾਰ ਬਚੇ ਨਾ : ਰਾਜਨਾਥ

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੁਲਿਸ ਦਾ ਕੰਮਕਾਜ ਅਜਿਹਾ ਹੋਣਾ ਚਾਹੀਦਾ ਹੈ ਜਿਸ ‘ਚ ਕੋਈ ਵੀ ਬੇਗੁਨਾਹ ਫਸੇ ਨਾ ਅਤੇ ਗੁਨਾਹਗਾਰ ਬਚ ਨਾ ਸਕੇ।
ਸ੍ਰੀ ਸਿੰਘ ਨੇ ਅੱਜ ਇੱਥੇ ਦਿੱਲੀ ਪੁਲਿਸ ਵੱਲੋਂ ਇੱਥੇ ਇੰਰਾ ਗਾਂਧੀ ਇੰਡੋਰ ਸਟੇਡੀਅਮ ‘ਚ ਕਰਾਵਏ ਅਲੰਕਰਨ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਦੇ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਬਿਹਤਰ ਬਣਾਉਣ ਲਈ ਅਪਰਾਧੀਆਂ ਨੂੰ ਹਰ ਹਾਲ ‘ਚ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਦੌਰਾਨ ਕੋਈ ਵੀ ਬੇਗੁਨਾਹ ਫਸੇ ਨਾ।
ਉਨ੍ਹਾਂ ਕਿਹਾ ਕਿ ਅੱਜ ਸਚਮੁੱਚ ਸਾਡੇ ਲਈ ਬੇਹੱਦ ਖੁਸ਼ੀ ਦਾ ਮੌਕਾ ਹੈ ਕਿ ਦਿੱਲੀ ਪੁਲਿਸ ਪਹਿਲੀ ਵਾਰ ਇੰਨੀ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਨੂੰ ਤਰੱਕੀ ਦੇ ਰਹੀ ਹੈ।

ਪ੍ਰਸਿੱਧ ਖਬਰਾਂ

To Top