ਪੰਜਾਬ

ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਾ ਭਾਜਪਾਈ ਵੱਲੋਂ ਤਕੜਾ ਕੁਟਾਪਾ

ਜੀਵਨ ਰਾਮਗੜ੍ਹ ਬਰਨਾਲਾ,  
ਆਪਸੀ ਰੰਜਿਸ਼ ਦੇ ਚੱਲਦਿਆਂ ਬਰਨਾਲਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰੇਮ ਪ੍ਰੀਤਮ ਜਿੰਦਲ ਦੀ ਭਾਜਪਾ ਦੇ ਹੀ ਇੱਕ ਆਗੂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਟ-ਮਾਰ ਕੀਤੇ ਜਾਣ ਦਾ ਥਾਣਾ ਸਿਟੀ ਵਿਖੇ ਮਾਮਲਾ ਦਰਜ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰੇਮ ਪ੍ਰੀਤਮ ਜਿੰਦਲ ਦੇ ਘਰ ਪਰਤਣ ਸਮੇਂ ਉਸ ਨੂੰ ਸਥਾਨਕ ਫਰਵਾਹੀ ਬਜ਼ਾਰ ਵਿਖੇ ਭਾਜਪਾ ਦੇ ਹੀ ਇੱਕ ਆਗੂ ਨੀਰਜ ਜਿੰਦਲ ਤੇ ਉਸਦੇ 3-4 ਅਣਪਛਾਤੇ ਸਾਥੀਆਂ ਵੱਲੋਂ ਕਥਿੱਤ ਤੌਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 323,341,506 ਤਹਿਤ ਨੀਰਜ਼ ਜਿੰਦਲ ਤੇ ਉਸਦੇ ਪਿਤਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top