Breaking News

ਭਾਰਤ ਨੇ ਦੂਜੀ ਵਾਰ ਜਿੱਤਿਆ ਮਹਿਲਾ ਟੀ-20 ਏਸ਼ੀਆ ਕੱਪ

ਬੈਂਕਾਕ। ਸਟਾਰ ਬੱਲੇਬਾਜ ਮਿਤਾਲੀ ਰਾਜ (73) ਦੀ ਟੀ-20 ਕੈਰੀਅਰ ਦੀ ਸਰਵੋਤਮ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਐਤਵਾਰ ਨੂੰ ਹੋਏ ਫਾਈਨਲ ‘ਚ ਚਿਰ ਮੁਕਾਬਲੇਬਾਜ਼ ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਮਹਿਲਾ ਟੀ-20 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਖਿਤਾਬ ਆਪਣੇ ਨਾਂਅ ਕੀਤਾ।
ਬੀਤੇ ਚੈਂਪੀਅਨ ਭਾਰਤ ਨੇ 2012 ‘ਚ ਖੇਡ ਗਏ ਇਸ ਟੂਰਨਾਮੈਂਟ ਦੇ ਪਹਿਲੇ ਸੰਸਕਰਨ ‘ਚ ਵੀ ਪਾਕਿਸਤਾਨ ਨੂੰ ਹੀ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ। ਭਾਰਤ ਦਾ ਇਸ ਵਾਰ ਵੀ ਪ੍ਰਦਰਸ਼ਨ ਲਾਜਵਾਬ ਰਿਹਾ ਤੇ ਲੀਗ ਮੈਚਾਂ ‘ਚ ਇੱਕ ਵੀ ਮੁਕਾਬਲਾ ਨਾ ਗਵਾਉਣ ਵਾਲੀ ਭਾਰਤੀ ਟੀਮ ਨੇ ਫਾਈਨਲ ‘ਚ ਸ਼ਾਨਦਾਰ ਜਿੱਤ ਆਪਣੇ ਨਾਂਅ ਕੀਤੀ ਤੇ ਲਗਾਤਾਰ ਦੂਜੀ ਵਾਰ ਖਿਤਾਬ ਆਪਣੇ ਨਾਂਅ ਕੀਤਾ। ਭਾਰਤ ਨੇ ਲੀਗ ਮੈਚਾਂ ‘ਚ ਵੀ ਪਾਕਿਸਤਾਨ ਨੂੰ ਹਰਾਇਆ ਸੀ

ਪ੍ਰਸਿੱਧ ਖਬਰਾਂ

To Top