Breaking News

ਭਾਰਤ-ਪਾਕਿ ਅਧਿਕਾਰੀਆਂ ਦੀ ਸੁਲੇਮਾਨ ਕੀ ਚੌਂਕੀ ‘ਤੇ ਹੋਈ ਮੀਟਿੰਗ

ਸੱਚ ਕਹੂੰ ਨਿਊਜ਼ ਫਾਜ਼ਿਲਕਾ ਫਾਜ਼ਿਲਕਾ ਸੈਕਟਰ ਦੀ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚਂੌਕੀ ਦੇ ਉਸਪਾਰ ਪਾਕਿਸਤਾਨ ਦੀ ਸੁਲੇਮਾਨ ਕੀ ਚਂੌਕੀ ਦੇ ਕਾਨਫਰੰਸ ਹਾਲ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਾਰ ਮੀਟਿੰਗ ਹੋਈ।
ਇਸ ਮੌਕੇ ਪਾਕਿਸਤਾਨ ਰੇਂਜ਼ਰ ਦੇ ਵਿੰਗ ਕਮਾਂਡਰ ਅਫ਼ਜਲ ਚੌਧਰੀ, ਮਹਿਮੂਦ ਚੌਧਰੀ, ਨਾਜ਼ਿਰ ਮੁਹੰਮਦ ਨੇ ਭਾਰਤ ਵੱਲੋਂ ਪਹੁੰਚੇ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਅਜੈ ਕੁਮਾਰ ਅਤੇ ਸੈਕਿੰਡ ਕਮਾਨ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਪਾਕਿ ਰੇਂਜ਼ਰਾਂ ਨੇ ਸਲਾਮੀ ਦਿੱਤੀ। ਮੀਟਿੰਗ ਤੋਂ ਬਾਅਦ ਬੀਐਸਐਫ ਦੇ  ਹਵਾਲੇ ਨਾਲ ਜਾਣਕਾਰੀ ਦਿੰਦਿਆਂ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਅੱਜ ਤੋਂ 1 ਜਨਵਰੀ 2017 (ਨਵੇਂ ਸਾਲ) ਤੱਕ ਵਿਸ਼ੇਸ਼ ਰੂਪ ਨਾਲ ਹੋਣ ਵਾਲੀ ਸਰਮੋਨੀਅਲ ਪ੍ਰੇਡ ‘ਤੇ ਸਹਿਮਤੀ ਹੋਈ। ਜਿਸ ਕਾਰਨ ਸਕੂਲਾਂ ਵਿੱਚ ਛੁੱਟੀ ਹੋਣ ‘ਤੇ ਬੱਚੇ ਬਾਰਡਰ ‘ਤੇ ਆ ਕੇ ਇਸ ਸੈਰੇਮਨੀ ਨੂੰ ਵੇਖ ਸਕਣ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪਾਕਿਸਤਾਨੀ ਰੇਂਜ ਅਧਿਕਾਰੀਆਂ ਨੇ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਵਿੱਚ ਸਹਿਯੋਗ ਮੰਗਿਆ ਅਤੇ ਹੋਰਨਾਂ ਸੁਝਾਵਾਂ ‘ਤੇ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ। ਇਹ ਮੀਟਿੰਗ ਸ਼ਾਂਤੀਪੂਰਵਕ ਮਾਹੌਲ ਵਿੱਚ ਹੋਈ।

ਪ੍ਰਸਿੱਧ ਖਬਰਾਂ

To Top