Breaking News

ਭਾਰਤ ਰਤਨ ਬਿਸਮਿੱਲ੍ਹਾ ਖਾਨ ਦੇ ਘਰੋਂ ਚਾਂਦੀ ਦੀਆਂ ਸ਼ਹਿਨਾਈਆਂ ਚੋਰੀ

ਨਵੀਂ ਦਿੱਲੀ। ਭਾਰਤ ਰਤਨ ਬਿਸਮਿੱਲ੍ਹਾ ਖਾਨ ਦੀ ਯਾਦਗਾਰ ‘ਚ ਸ਼ੁਮਾਰ ਪੰਜ ਸ਼ਹਿਨਾਈਆਂ ਵਾਰਾਣਸੀ ਸਥਿੱਤ ਉਨ੍ਹਾਂ ਦੇ ਬੇਟੇ ਦੇ ਘਰੋਂ ਚੋਰੀ ਹੋ  ਗਈਆਂ ਜਿਨ੍ਹਾਂ ‘ਚਂ ਇੱਕ ਉਨ੍ਹਾਂ ਦੀ ਪਸੰਦੀਦਾ ਸ਼ਹਿਨਾਈ ਸੀ ਜੋ ਉਹ ਮੁਹਰਮ ਦੇ ਜਲੂਸ ‘ਚ ਵਜਾਉਂਦੇ ਸਨ। ਦਸ ਵਰ੍ਹੇ ਪਹਿਲਾਂ ਬਿਸਮਿੱਲ੍ਹਾ ਖਾਨ ਦੇ ਇੰਤਕਾਲ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਯਾਦ ‘ਚ ਮਿਊਜ਼ੀਅਮ ਬਣਾਉਣ ਦੀ ਮੰਗ ਹੁੰਦੀ ਰਹੀ ਪਰ ਹਾਲੇ ਤੱਕ ਕੋਈ ਮਿਊਜ਼ੀਅਮ ਨਹੀਂ ਬਣ ਸਕਿਆ। ਅਜਿਹੇ ‘ਚ ਉਨ੍ਹਾਂ ਦੀਆਂ ਅਨਮੋਲ ਧਰੋਹਰਾਂ ਉਨ੍ਹਾਂ ਦੇ ਪੁੱਤਰਾਂ ਕੋਲ ਘਰ ‘ਚ ਸੰਦੂਕ ‘ਚ ਪਈਆਂ ਹਨ ਜਿਨ੍ਹਾਂ ‘ਚੋਂ ਪੰਜ ਸ਼ਹਿਨਾਈਆਂ ਕੱਲ੍ਹ ਰਾਤ ਚੋਰੀ ਹੋ ਗਈਆਂ। ਬਿਸਮਿੱਲਾ ਖਾਨ ਦੇ ਪੋਤਰੇ ਰਜੀ ਹਸਨ ਨੇ ਵਾਰਾਣਸੀ ਤੋਂ ਭਾਸ਼ਾ ਨੂੰ ਦੱਸਿਆ ਕਿ ਸਾਨੂੰ ਕੱਲ੍ਹ ਰਾਤ ਇਸ ਚੋਰੀ ਬਾਰੇ ਪਤਾ ਲੱਗਿਆ ਅਸੀਂ ਪੁਲਿਸ ਨੂੰ ਐੱਫਆਈਆਰ ਦਰਜ ਕਰਵਾ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top