ਲੇਖ

ਮਨੁੱਖ ਨੇ ਖੁਦ ਪਲੀਤ ਕੀਤੈ ਵਾਤਾਵਰਨ

ਪ੍ਰ੍ਰਦੂਸ਼ਣ ਜਾਂ ਵਾਤਾਵਰਣ ਦਾ  ਗੰਧਲਾਪਣ ਇਸ ਵੇਲੇ ਮਨੁੱਖਤਾ ਲਈ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਮਨੁੱਖ ਨੇ ਆਪਣੇ ਤੌਰ ਤਰੀਕਿਆਂ, ਸੁੱਖ ਸਹੂਲਤਾਂ, ਉਦਯੋਗਕ ਤਰੱਕੀ ਤੇ ਵਿਗਿਆਨਕ ਪ੍ਰੀਖਣਾਂ ਰਾਹੀਂ ਵਾਤਾਵਰਣ ‘ਚ ਭਿਆਨਕ ਜ਼ਹਿਰੀਲੀਆਂ ਗੈਸਾਂ ਤੇ ਧੂੰਏਂ ਦੀ ਮਿਲਾਵਟ ਕਰਕੇ ਸਾਫ ਸੁਥਰੇ ਚੌਗਿਰਦੇ ਨੂੰ ਪਲੀਤ ਕਰ ਦਿੱਤਾ ਹੈ ਜਿਸ ਨਾਲ ਵਾਤਾਵਰਣ ‘ਚ ਮੌਜੂਦ ਮਨੁੱਖੀ ਜੀਵ ਜੰਤੂਆਂ ਦੇ ਸਾਹ ਲੈਣ ਵਾਲੀ ਆਕਸੀਜਨ ਤਾਂ ਪ੍ਰਭਾਵਤ ਹੋਈ ਹੀ ਹੈ, ਧਰਤੀ ਦੇ ਚੌਗਿਰਦੇ ਦੀ ਸੂਰਜ ਦੀਆਂ ਜ਼ਹਿਰੀਲੀਆਂ ਗੈਸਾਂ ਤੇ ਤਪਸ਼ ਤੋਂ ਬਚਾਅ ਕਰਨ ਵਾਲੀ ਓਜੋਨ ਦੀ ਪਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ ਵਿਕਸਤ ਦੇਸ਼ਾਂ ਨੇ ਆਪਣੇ ਵਿਕਸਤ ਗਰੀਨ ਹਾਊਸਿਜ਼ ਤੇ ਪ੍ਰਮਾਣੂ ਤਜ਼ਰਬਿਆਂ ਦੀ ਬਦੌਲਤ ਮਣਾਂ ਮੂੰਹੀਂ ਕਾਰਬਨ ਡਾਈ ਆਕਸਾਈਡ ਦੇ ਢੇਰ ਵਾਤਾਵਰਣ ‘ਚ ਛੱਡ ਕੇ ਸਮੁੱਚੇ ਤਾਪਮਾਨ ‘ਚ ਵਾਧਾ ਕਰ ਦਿੱਤਾ ਹੈ ਕੁਦਰਤੀ ਵਸੀਲਿਆਂ ਨਾਲ ਛੇੜ ਛਾੜ ਦਾ ਅਸਰ ਸਮੁੱਚੇ ਵਿਸ਼ਵ ਦੇ ਹੀ ਵਾਤਾਵਰਣ ‘ਤੇ ਹੁੰਦਾ ਹੈ ਏਹੀ ਕਾਰਨ ਹੈ ਕਿ ਚਿਰਾਂ ਤੋਂ ਕੁਦਰਤ ਦੁਆਰਾ ਸਿਰਜੇ ਗਏ ਮੌਸਮਾਂ ‘ਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਤੇ ਭਿਆਨਕ ਹੜ੍ਹ ਤੇ ਸੁਨਾਮੀ ਵਰਗੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ
ਮਨੁੱਖ ਨੇ ਉਦਯੋਗੀਕਰਣ ਨੂੰ ਹੁਲਾਰਾ ਦੇਣ ਲਈ, ਤਰੱਕੀ ਤੇ ਖੁਸ਼ਹਾਲੀ ਲਈ ਵੱਡੇ-ਵੱਡੇ ਉਦਯੋਗਿਕ ਯੂਨਿਟ ਤਾਂ ਖੜ੍ਹੇ ਕਰ ਲਏ ਪਰ ਉਨ੍ਹਾਂ ਦੀ  ਰਹਿੰਦ-ਖੂੰਹਦ ਤੇ ਵਾਪਰੇ ਵਿਸਰਜਨ ਦੇ ਹਾਦਸਿਆਂ ਨਾਲ ਸਿੱਝਣ ਲਈ ਸਹੀ ਉਪਰਾਲੇ ਨਹੀਂ ਕੀਤੇ  ਮਨੁੱਖ ਕੁਦਰਤੀ ਨਿਯਮਾਂ ਦੇ ਉਲਟ ਗਰਮੀ ਨੂੰ ਸਰਦੀ ਤੇ ਸਰਦੀ  ਨੂੰ ਗਰਮੀ ‘ਚ ਬਦਲਣ ਲਈ ਯਤਨਸ਼ੀਲ ਰਹਿੰਦਾ ਹੈ ਮਨੁੱਖੀ ਵਰਤਾਰੇ ਦੀ ਇਸ ਚਾਹਤ ਨੇ ਹੀ ਬੜੇ ਵੱਡੇ-ਵੱਡੇ ਹੀਟਰਾਂ ਰੈਫਰੀਜਰੇਟਰਾਂ ਤੇ ਏਅਰਕੰਡੀਸ਼ਨਰਾਂ ਨੂੰ ਜਨਮ ਦਿੱਤਾ ਹੈ ਬਣਾਉਟੀ ਤਰੀਕੇ ਨਾਲ ਮੌਸਮ ਨੂੰ ਆਪਣੇ ਅਨੁਕੂਲ ਬਣਾਉਣ ਲਈ ਵਰਤੇ ਗਏ ਬਾਲਣ ਨਾਲ  ਵਾਤਾਵਰਣ ਵਿਚ ਜੋ ਫੋਕਟ ਪਦਾਰਥ ਤੇ ਗੈਸਾਂ ਘੁਲਦੀਆਂ ਹਨ ਉਹਨਾਂ ਨਾਲ ਹੀ ਿਜ਼ਆਦਾ ਪ੍ਰਦੂਸ਼ਣ ਫੈਲਦਾ ਹੈ
ਵਾਤਾਵਰਣ ਦੀ ਸਫਾਈ ਲਈ ਦਰੱਖਤਾਂ ਤੇ ਜੰਗਲਾਂ ਦਾ ਕੁਦਰਤੀ ਤੋਹਫਾ ਮਨੁੱਖਤਾ ਨੂੰ ਮਿਲਿਆ ਹੈ ਪਰ ਸਵਾਰਥੀ ਮਨੁੱਖ ਨੇ ਸਫਾਈ ਦੀ ਤਾਂ ਚਿੰਤਾ ਹੀ ਨਹੀਂਂ ਕੀਤੀ ਨਿੱਜੀ ਮੁਨਾਫੇ ਲਈ ਜੰਗਲਾਂ ਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਨਤੀਜਾ ਉਤਰਾਂਚਲ ‘ਚ ਭਿਆਨਕ ਪਰਲੋ ਵਰਗੇ ਹੜ੍ਹਾਂ ਦਾ ਸੰਤਾਪ ਭੋਗਿਆ ਆਵਾਜਾਈ ਤੇ ਸੰਚਾਰ ਦੇ ਆਧੁਨਿਕ ਸਾਧਨ ਵੀ ਧੂੰÂਂੇ ਤੇ ਗੈਸਾਂ ਦੇ ਰੂਪ ‘ਚ ਵਾਤਾਵਰਣ ਨੂੰ ਰੱਜ ਕੇ ਪ੍ਰਦੂਸ਼ਿਤ ਕਰ ਰਹੇ ਹਨ
ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਬਹੁਤ ਵੱਡਾ ਪ੍ਰਦੂਸ਼ਣ ਗ੍ਰਸਤ ਸ਼ਹਿਰ ਹੈ ਸੰਨ 2014 ‘ਚ ਵਿਸ਼ਵ ਸਿਹਤ ਸੰਸਥਾ ਨੇ ਆਪਣੇ ਅੰਕੜਿਆਂ ਦੇ ਅਧਾਰ ‘ਤੇ ਦਿੱਲੀ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਦੂਸ਼ਿਤ ਸ਼ਹਿਰ ਘੋਸ਼ਿਤ ਕੀਤਾ ਸੀ ਪੁਰਾਣਾ ਇਤਹਾਸਕ ਸ਼ਹਿਰ ਤੇ ਵਿਦੇਸ਼ੀ ਸਰਕਾਰਾਂ ਦੀਆਂ ਅੰਬੈਸੀਆਂ ਨਾਲ ਭਰਪੂਰ ਇਸ ਸ਼ਹਿਰ ਤੇ ਵਹੀਕਲਜ਼ ਤੇ ਉਦਯੋਗੀਕਰਣ ਦੇ ਧੂੰਏਂ ਨੇ ਏਨੀ  ਜਬਰਦਸਤ ਸੱਟ ਮਾਰੀ ਹੈ ਕਿ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ
ਨਿਰਸੰਦੇਹ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਖੇਤਾਂ ‘ਚ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਅਤੇ ਉਤਪਾਦਕਤਾ ‘ਤੇ ਵੀ ਅਸਰ ਹੁੰਦਾ ਹੈ , ਬਹੁਤ ਸਾਰੇ ਜੀਵ ਤੇ ਕੀੜੇ-ਮਕੌੜੇ ਜੋ ਕੁਦਰਤੀ ਗਤੀਵਿਧੀਆਂ ਰਾਹੀਂ ਕਿਸਾਨ ਦੀ ਸਹਾਇਤਾ ਲਈ ਧਰਤੀ  ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਤੱਤਾਂ ਦਾ  ਨੁਕਸਾਨ ਵੀ ਹੁੰਦਾ ਹੈ ਬੇਸ਼ੱਕ ਇਸ ਲਈ ਕਿਸਾਨ ਦਾ ਲਾਲਚ, ਸਵਾਰਥ ਤੇ ਕਾਹਲੀ ਜਿੰਮੇਵਾਰ ਹੈ ਪਰ ਸਰਕਾਰ ਦਾ ਅਵੇਸਲਾਪਣ ਤੇ ਕਿਸਾਨਾਂ  ਦੇ ਫਸਲੀ ਚੱਕਰ ਨੂੰ ਸੁਧਾਰਨ ਤੇ ਫਸਲਾਂ ਦੇ ਵਾਧੂ ਫੋਕਟ ਪਦਾਰਥ ਨੂੰ ਸਮੇਟਣ ਲਈ ਕਾਰਗਰ ਉਪਾਅ ਲੱਭਣ ਵਿਚ ਸਰਕਾਰ ਵੀ ਅਸਮੱਰਥ ਰਹੀ ਹੈ
ਉਦਯੋਗਿਕ ਮਲ ਮੂਤਰ, ਧੂੰÂਂੇ ਤੋਂ ਇਲਾਵਾ ਪ੍ਰਦੂਸ਼ਣ ਹੋਰ ਵੀ ਕਈ ਸਾਧਨਾਂ ਰਾਹੀਂ ਪੈਦਾ ਹੁੰਦਾ ਹੈ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ ਭਾਵੇਂ ਘਰੇਲੂ ਰਸੋਈ ਲਈ ਐਲ.ਪੀ.ਜੀ. ਗੈਸ ਦੀ ਵੰਡ ਹੁਣ ਵੱਡੇ ਪੱਧਰ ‘ਤੇ ਹੋ ਰਿਹਾ ਹੈ ਫਿਰ ਵੀ ਕੋਲੇ ਤੇ ਲੱਕੜ ਦੀ ਵਰਤੋਂ ਅਜੇ ਵੀ ਵੱਡੇ ਪੱਧਰ ‘ਤੇ ਹੁੰਦੀ ਹੈ ਕਿਉਂਕਿ ਸਾਡੇ ਦੇਸ਼ ਦੀ ਅਬਾਦੀ ਦਾ ਵਾਧਾ ਵੀ ਅਬਾਦੀ ਦਾ ਬਹੁਤ ਵੱਡਾ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਹੈ ਭਾਰਤ ਭਰ ਵਿਚ 200 ਟਨ ਕੋਇਲਾ ਅਤੇ ਹੋਰ ਈਧਨ ਜੋ ਰਸੋਈ ਲਈ ਵਰਤਿਆ ਜਾਂਦਾ ਹੈ ਉਸਦੀ ਮਾਤਰਾ ਅਮਰੀਕਾ ਵਰਗੇ ਦੇਸ਼ ਤੋਂ ਦਸ ਗੁਣਾ ਜਿਆਦਾ ਹੈ ਲੱਕੜ ਜਾਂ ਕੋਇਲੇ ਦੇ ਜਲਣ ਨਾਲ ਵੀ ਵਾਤਾਵਰਣ ਵਿਚ ਕਾਰਬਨ ਡਾਈ ਆਕਸਾਈਡ ਗੈਸ ਦਾ ਵਿਸਰਜਣ ਹੋਣਾ ਕੁਦਰਤੀ ਹੈ ਸਿਗਰਟ ਬੀੜੀ ਦਾ ਧੂੰਆਂ ਤੇ ਇਸ ਦੀ ਬਦਬੂ ਬਹੁਤ ਵੱਡਾ ਪ੍ਰਦੂਸ਼ਣਕਾਰਕ ਹੈ ਬੀੜੀ ਸਿਗਰਟ ਪੀਣ ਵਾਲੇ ਨੂੰ ਤਾਂ ਭਾਵੇਂ ਇਹਦੇ ਨਸ਼ੇ ਨਾਲ ਸਕੂਨ ਮਿਲਦਾ ਹੋਵੇ ਪਰ ਇਸਦੇ ਨਾਲ ਉਹਨੂੰ ਫੇਫੜਿਆਂ ਤੇ ਗਲੇ ਦਾ ਕੈਂਸਰ ਵੀ ਪਰੋਸਿਆ ਜਾਂਦਾ ਹੈ ਪਰ ਜੋ ਲੋਕਾਂ ਦੇ ਨੱਕ ਰਾਹੀਂ ਇਹ ਗੰਦਾ ਧੂੰਆਂ ਜਬਰਦਸਤੀ ਅੰਦਰ ਜਾਂਦਾ ਹੈ ਇਹਦੇ ਬੁਰੇ ਪ੍ਰਭਾਵ ਤੋਂ ਤਾਂ ਉਹ ਵੀ ਨਹੀਂ ਬਚਦੇ
ਅਵਾਜ਼ ਦਾ ਪ੍ਰਦੂਸ਼ਣ, ਢੋਲ ਢਮੱਕਾ, ਵਿਆਹ ਸ਼ਾਦੀਆਂ ਸਮੇਂ ਚੱਲਦੇ ਡੀ.ਜੇ. ਅਤੇ  ਵੀ ਏਨਾਂ ਸ਼ੋਰ ਤੇ ਪੈਦਾ ਕਰਦੇ ਹਨ ਜੋ ਵਾਤਾਵਰਣ ਨੂੰ ਦੂਸ਼ਤ ਕਰਦੇ ਹਨ ਇਨ੍ਹਾਂ ਦਾ ਕਿਸੇ ਨੂੰ ਵੀ ਕੋਈ ਲਾਭ ਨਹੀਂ  ਹੁੰਦਾ ਬਲਕਿ ਦਿਖਾਵੇ, ਹਊਮੈ ਹੰਕਾਰ ਦੇ ਕਾਰਨ ਹੀ ਲੋਕ ਧਨ ਦਾ ਉਜਾੜਾ ਵੀ ਕਰਦੇ ਹਨ ਅਤੇ ਵਾਤਾਵਰਣ ਦਾ ਵੀ ਸੱਤਿਆਨਾਸ਼ ਕਰ ਦੇਂਦੇ ਹਨ ਕੁਦਰਤ ਦੀ ਕਾਇਨਾਤ ਵਿਚ ਪਾਣੀ ਧਰਤੀ ਮਨੁੱਖਤਾ ਅਤੇ ਬਨਸਪਤੀ ਲਈ ਬਹੁਤ ਵੱਡੀ ਜਰੂਰਤ ਅਤੇ ਵਰਦਾਨ ਹੈ ਸੁਆਰਥੀ ਮਨੁੱਖ ਨੇ ਪਾਣੀ ਦਾ ਵੀ ਸੱਤਿਆਨਾਸ਼ ਕਰਕੇ ਰੱਖ ਦਿੱਤਾ ਹੈ ਉਂਜ ਤਾਂ ਭਾਵੇਂ ਧਰਤੀ ਦਾ ਭੂਗੋਲਿਕ ਏਰੀਆ ਕੇਵਲ ਇਕ ਤਿਹਾਈ ਹੀ ਹੈ ਤੇ ਬਾਕੀ ਦੋ ਤਿਹਾਈ ਸਮੁੰਦਰ, ਦਰਿਆ, ਝੀਲਾਂ, ਨਦੀਆਂ ਨੇ ਘੇਰਿਆ ਹੋਇਆ ਹੈ ਪ੍ਰੰਤੂ ਪੀਣ ਯੋਗ ਪਾਣੀ ਤਾਂ ਬਹੁਤ ਦੁਰਲੱਭ ਤੇ ਥੋੜੀ ਮਾਤਰਾ ਵਿਚ ਕੇਵਲ 2.5 ਪ੍ਰਤੀਸ਼ਤ ਹੀ ਹੈ ਬਾਕੀ ਸਾਰਾ ਕੱਲਰ ਅਤੇ ਯੂਰੇਨੀਅਮ ਪ੍ਰਭਾਵਤ ਹੈ ਵਿਸ਼ਵ ਭਰ ਦੀ ਸੱਤ ਅਰਬ ਤੋਂ ਵੀ ਵੱਧ ਅਬਾਦੀ ਪਸ਼ੂ, ਪੰਛੀ, ਜਾਨਵਰ, ਖੇਤੀਬਾੜੀ ਸਭ ਨੂੰ ਸਾਫ ਸੁਥਰੇ ਪਾਣੀ ਦੀ ਲੋੜ ਹੈ ਪਹਿਲਾਂ ਦਰਿਆਵਾਂ ਦਾ ਪਾਣੀ ਬੜਾ ਸ਼ੁੱਧ ਹੁੰਦਾ ਸੀ ਮਨੁੱਖਤਾ ਦੀਆਂ ਮੁੱਢਲੀਆਂ ਸਭਿਆਤਾਵਾਂ ਤਾਂ ਦਰਿਆਵਾਂ ਦੇ ਕੰਢੇ ਹੀ ਵੱਸੀਆਂ ਅਤੇ ਪਲੀਆਂ ਸਨ ਗੰਗਾ ਨਦੀ ਦਾ ਪਾਣੀ, ਪਵਿੱਤਰ ਅੰਮ੍ਰਿਤ ਦੀ ਭਾਂਤੀ ਵਰਤਿਆ ਜਾਂਦਾ ਸੀ ਜੋ ਅੱਜ ਕਲ੍ਹ ਏਨਾਂ ਗੰਦਾ ਹੋ ਗਿਆ ਹੈ ਕਿ ਬੀਮਾਰੀਆਂ ਵੰਡ ਰਿਹਾ ਹੈ ਇਸ ਗੰਦਗੀ ਲਈ ਵੀ ਸੁਆਰਥੀ ਮਨੁੱਖ ਹੀ ਜਿੰਮੇਵਾਰ ਹੈ ਜਿਸਨੇ ਉਦਯੋਗਾਂ ਦਾ ਮਲ ਮੂਤਰ, ਮਰੇ ਹੋਏ ਪਸ਼ੂ ਪੰਛੀ ਅਤੇ ਮਨੁੱਖੀ ਪਿੰਜਰ ਅਤੇ ਉਨ੍ਹਾਂ ਦੇ ਅਵਸ਼ੇਸ਼ ਇਨ੍ਹਾਂ ਦਰਿਆਵਾਂ ਵਿਚ ਸੁੱਟ ਕੇ ਪਾਣੀ ਦੀ ਪਵਿੱਤਰਤਾ ਪੁਲੀਤ ਕਰ ਦਿਤੀ ਹੈ
ਜੇ ਤਾਪਮਾਨ ਵਿਚ ਵਾਧਾ ਰੋਕਣ ਲਈ  ਸੁਚਾਰੂ ਯਤਨ ਨਾ ਹੋਏ, ਅੱਤਵਾਦ ਦੇ ਨਾਮ ਥੱਲੇ ਅਸਲੇ ਬਰੂਦ ਦੀ ਵਰਤੋਂ ਨਾ ਰੁਕੀ ਤਾਂ ਸਾਲ 2050 ਦੇ ਆੇਣ ਤੱਕ ਧਰਤੀ ਤੇ ਸੂਰਜ ਦਾ ਕਹਿਰ ਅੱਗ ਬਰਸੁਣੀ ਸ਼ੁਰੂ ਕਰ ਦੇਵੇਗਾ ਧਰਤੀ ਹੇਠਲੇ ਪਾਣੀ ਦੇ ਭੰਡਾਰ ਖਤਮ ਹੋ ਜਾਣਗੇ ਅਨਾਜ ਦੀ ਕਮੀ ਕਾਲ ਦਾ ਰੂਪ ਧਾਰ ਲਵੇਗੀ ਤੇ ਫਿਰ ਮਨੁੱਖਤਾ ਦਾ ਕੀ ਬਣੇਗਾ ਕਿਸੇ ਤੋਂ ਵੀ ਗੁੱਝਿਆ ਛਿਪਿਆ ਨਹੀਂ ਇਸ ਲਈ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਮਹਾਂ ਪਰਲੋ ਵੱਲ ਵੱਧ ਰਹੇ ਇਸ ਪ੍ਰਦੂਸ਼ਣ ਰੂਪੀ ਦੈਂਤ ਅਤੇ ਮਨੁੱਖ ਦੇ ਸਵਾਰਥ, ਲਾਲਚ ਅਤੇ ਲਾਲਸਾ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਫਿਰ ਗੰਭੀਰ ਸਿੱਟੇ ਸਹਿਣੇ ਪੈਣਗੇ
ਦਰਸ਼ਨ ਸਿੰਘ ਰਿਆੜ
ਮੋ. 93163-11677

ਪ੍ਰਸਿੱਧ ਖਬਰਾਂ

To Top