Breaking News

ਮਹਿਲਾ ਟੀਚਰ ਨੂੰ ਪਿਸਤੌਲ ਦਿਖਾ ਕੇ ਲੁੱਟੀ ਕਾਰ

ਸੱਚ ਕਹੂੰ ਨਿਊਜ਼ ਜਲੰਧਰ, 
ਅੰਮ੍ਰਿਤਸਰ ਕੌਮੀ ਰਾਜਮਾਰਗ ‘ਤੇ ਅੱਜ ਸ਼ਾਮ ਸਰਕਾਰੀ ਸਕੂਲ ਤੋਂ ਘਰ ਵਾਪਸ ਆ ਰਹੀ ਮਹਿਲਾ ਟੀਚਰ ਤੋਂ ਪਿਸਤੌਲ ਦਿਖਾ ਕੇ ਲੁਟੇਰਿਆਂ ਵੱਲੋਂ ਕਾਰ ਲੁੱਟਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਮਿੱਠਾਪੁਰ ਰੋਡ ਦੇ ਨਾਲ ਲੱਗਦੀ ਗੁਰੂ ਰਾਮਦਾਸ ਕਲੋਨੀ ਦੀ ਰਹਿਣ ਵਾਲੀ ਅਨੂੰ ਰੋਜ਼ਾਨਾ ਵਾਂਗ ਆਪਣੇ ਸਕੂਲ ਦਾ ਕੰਮ ਨਿਪਟਾ ਕੇ ਘਰ ਲਈ ਰਵਾਨਾ ਹੋਈ ਸੀ ਕਿ ਹੋਟਲ ਰਣਵੀਰ ਕਲਾਸਿਕ ਕੋਲ ਉਸ ਨੂੰ ਇੱਕ ਵਿਅਕਤੀ ਨੇ ਰੋਕਿਆ ਤੇ ਕਥਿਤ ਤੌਰ ‘ਤੇ ਪਿਸਤੌਲ ਦਿਖਾ ਕੇ ਉਸ ਦੀ ਕਾਰ ਲੁੱਟ ਲਈ ਘਟਨਾ ਦੀ ਸੂਚਨਾ ਮਿਲਦੇ ਹੀ ਏ.ਡੀ.ਸੀ.ਪੀ. ਵਨ ਜਸਵੀਰ ਸਿੰਘ, ਏ. ਸੀ. ਪੀ. ਦੀਪਿਕਾ ਸਿੰਘ ਸਮੇਤ ਕਈ ਅਫਸਰ ਮੌਕੇ ‘ਤੇ ਪਹੁੰਚੇ ਅਧਿਆਪਕਾ ਅਨੁਸਾਰ ਕਾਰ ਰੋਕਣ ਵਾਲੇ ਨੇ ਉਸ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਚਾਬੀ ਖੋਹ ਲਈ ਇਸ ਤੋਂ ਬਾਅਦ ਉਹ ਕਾਰ ਲੈ ਕੇ ਫਰਾਰ ਹੋ ਗਿਆ

ਪ੍ਰਸਿੱਧ ਖਬਰਾਂ

To Top